*15 ਅਗਸਤ ਮਾਣਯੋਗ ਡਿਪਟੀ ਕਮਿਸ਼ਨਰ ਵੱਲੋਂ ਪੜ੍ਹੋ ਪੰਜਾਬ ਪੜਾਓ ਪੰਜਾਬ ਪ੍ਰੋਜੈਕਟ ਦੇ ਤਹਿਤ ਜ਼ਿਲ੍ਹਾ ਜੰਲਧਰ ਦੀ ਵਧਿਆ ਕਾਰਜਗੁਜਾਰੀ ਲਈ ਪ੍ਰਦੀਪ ਪ੍ਰਿਤਪਾਲ ਸਹਾਇਕ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ,ਸੰਦੀਪ ਸਿੱਧੂ ਬਲਾਕ ਮੈਂਟਰ ਨੂੰ ਕੀਤਾ ਸਨਮਾਨਿਤ*
ਜਲੰਧਰ 15 ਅਗਸਤ: (ਨਵੀਨ ਸ਼ਰਮਾ)
15 ਅਗਸਤ 2021 ਨੂੰ ਮਾਣਯੋਗ ਡਿਪਟੀ ਕਮਿਸ਼ਨਰ ਜ਼ਿਲ੍ਹਾ ਜਲੰਧਰ ਵੱਲੋਂ ਸਿੱਖਿਆ ਵਿਭਾਗ ਵੱਲੋ ਚਲਾਏ ਜਾ ਰਹੇ ਪ੍ਰੋਜੈਕਟ ਪੜ੍ਹੋ ਪੰਜਾਬ ਪੜਾਓ ਪੰਜਾਬ ਵਿੱਚ ਵਧਿਆ ਕਾਰਜਗੁਜਾਰੀ ਲਈ ਸਨਮਾਨਿਤ ਕੀਤਾ ਗਿਆ।ਕੋਵਿਡ 19 ਦੇ ਦੌਰਾਨ ਦਾਖ਼ਲੇ ਵਿੱਚ ਜ਼ਿਲ੍ਹਾ ਜਲੰਧਰ ਨੇ ਪੂਰੇ ਪੰਜਾਬ ਵਿੱਚ ਤੀਸਰਾ ਸਥਾਨ ਹਾਸਲ ਕਰਨ ਵਿੱਚ ਪੜ੍ਹੋ ਪੰਜਾਬ ਪੜਾਓ ਪੰਜਾਬ ਟੀਮ ਵੱਲੋਂ ਵਧਿਆ ਯੋਗਦਾਨ ਪਾਇਆ ਗਿਆ।ਸਹਾਇਕ ਕੋਆਰਡੀਨੇਟਰ ਪ੍ਰਦੀਪ ਪ੍ਰਿਤਪਾਲ ਵੱਲੋਂ ਭਵਿੱਖ ਵਿੱਚ ਵੀ ਇਸੇ ਲਗਨ ਨਾਲ ਕੰਮ ਦਾ ਭਰੋਸਾ ਦਿਵਾਇਆ ਗਿਆ ।