*ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦੀ ਬਦਲੀਆਂ ਸਬੰਧੀ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਨਾਲ ਹੋਈ ਅਹਿਮ ਮੀਟਿੰਗ*
ਅੱਜ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਜੈ ਸਿੰਘ ਵਾਲਾ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਸਿੱਖਿਆ ਅਫਸਰ ਫਿਰੋਜ਼ਪੁਰ ਸ੍ਰੀ ਰਾਜੀਵ ਛਾਬੜਾ ਜੀ ਨਾਲ ਹੋਈ । ਇਸ ਮੀਟਿੰਗ ਵਿਚ ਸਟੇਟ ਕਮੇਟੀ ਮੈਂਬਰ ਸੰਦੀਪ ਵਿਨਾਇਕ ਦੀ ਅਗਵਾਈ ਵਿਚ ਇਕ ਵੱਡਾ ਵਫਦ ਅਧਿਆਪਕਾਂ ਦੀਆਂ ਬਦਲੀਆਂ ਸਬੰਧੀ ਆ ਰਹੀਆ ਸਮੱਸਿਆਵਾਂ ਦੇ ਹੱਲ ਲਈ ਜਿਲ੍ਹਾ ਸਿਖਿਆ ਅਫਸਰ ਨੂੰ ਮਿਲਿਆ। ਇਸ ਮੀਟਿੰਗ ਵਿਚ ਸਿੰਗਲ ਟੀਚਰ ਰਿਲੀਵ ਕਰਵਾਉਣ ਸੰਬੰਧੀ, ਡੈਪੂਟੇਸ਼ਨਾਂ ਤੇ ਵਾਪਸ ਆਏ ਟੀਚਰਾਂ ਨੂੰ ਰਿਲੀਵ ਕਰਵਾਉਣ ਸੰਬੰਧੀ ਅਤੇ ਵਿਭਾਗ ਤੋਂ ਬਾਹਰ ਲੱਗੀਆਂ ਡੈਪੂਟੇਸ਼ਨਾਂ ਰੱਦ ਕਰਵਾਉਣ ਸੰਬੰਧੀ ਅਤੇ ਅਧਿਆਪਕਾਂ ਨੂੰ ਹੋਰ ਆ ਰਹੀਆਂ ਸਮੱਸਿਆਵਾਂ ਤੇ ਖੁੱਲ੍ਹ ਕੇ ਚਰਚਾ ਹੋਈ। ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਜੀ ਨੇ ਡੈਪੂਟੇਸ਼ਨਾਂ ਰੱਦ ਕਰਵਾਉਣ ਲਈ ਬੀਪੀਓ ਸਾਹਿਬਾਨ ਨੂੰ ਨਿਰਦੇਸ਼ ਦੇਣ ਦਾ ਭਰੋਸਾ ਦਿੱਤਾ ਅਤੇ ਕੁੱਝ ਡੈਪੂਟੇਸ਼ਨਾ ਮੌਕੇ ਤੇ ਰੱਦ ਕਰਵਾਈਆਂ ਗਈਆਂ। ਜਿਵੇਂ ਕਿ ਭੂਰੇ ਕਲਾਂ ਮਮਦੋਟ ਤੋਂ ਹਰੀਸ਼ ਕੁਮਾਰ, ਸੀਸੀ ਮੱਲਾਂਵਾਲਾ ਤੋਂ ਬਲਕਾਰ ਸਿੰਘ, ਸ਼ਾਮ ਸਿੰਘ ਵਾਲਾ ਬਲਾਕ ਗੁਰੂਹਰਸਹਾਏ ਇੱਕ ਦੇ ਅਮਨ ਛਾਬੜਾ ਦੀ ਪਤਨੀ ਨਵਨੀਤ ਕੌਰ ਅਤੇ ਹੋਰ ਕਾਫੀ ਅਧਿਆਪਕਾਂ ਦੀਆਂ ਡੈਪੂਟੇਸ਼ਨਾਂ ਮੌਕੇ ਤੇ ਰੱਦ ਕੀਤੀਆਂ ਗਈਆਂ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਬਾਕੀ ਡੈਪੂਟੇਸ਼ਨਾਂ ਵੀ ਜਲਦ ਰੱਦ ਕਰਨ ਦਾ ਭਰੋਸਾ ਦਿੱਤਾ। ਸਿੰਗਲ ਟੀਚਰ ਬਾਰੇ ਜ਼ਿਲ੍ਹਾ ਸਿੱਖਿਆ ਅਫਸਰ ਵਲੋਂ ਡੀਪੀਆਈ ਦਫ਼ਤਰ ਤੋਂ ਅਗਵਾਈ ਲੈ ਕੇ ਇਸ ਦਾ ਬਹੁਤ ਜਲਦ ਹੱਲ ਕੱਢਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਸਟੇਟ ਕਮੇਟੀ ਮੈਂਬਰ ਸੰਦੀਪ ਵਿਨਾਇਕ ਜ਼ੀਰਾ , ਕਮਲ ਚੌਹਾਨ ਜ਼ੀਰਾ , ਅਮਨ ਛਾਬੜਾ, ਸੋਨੂੰ ਕਪੂਰ, ਬਲਵਿੰਦਰ ਸਿੰਘ ਜ਼ੀਰਾ, ਰਜਿੰਦਰ ਸਿੰਘ ਹਾਂਡਾ ਜ਼ੀਰਾ, ਰਵਿੰਦਰ ਸਿੰਘ ਜੋਧਪੁਰ, ਚੰਦ ਸਿੰਘ ਜ਼ੀਰਾ, ਰਾਜ ਜ਼ੀਰਾ, ਸਾਜਨ ਕੁਮਾਰ ਫਾਜ਼ਿਲਕਾ, ਦਲਜੀਤ ਸਿੰਘ ਚੀਮਾ, ਭਗਵਾਨ ਦਾਸ, ਸੰਦੀਪ ਕੁਮਾਰ, ਅਮਨ ਕੁਮਾਰ, ਲਵਲੀ ਹਾਂਡਾ, ਸਤਨਾਮ ਸਿੰਘ, ਰਵੀ, ਜਸਵਿੰਦਰ ਸਿੰਘ,ਗਗਨ ਜਲਾਲਾਬਾਦ,ਪ੍ਰਦੀਪ ਜਲਾਲਾਬਾਦ,ਪਵਨ ਜਲਾਲਾਬਾਦ, ਕਰਨ ਜੁਨੇਜਾ ਆਦਿ ਹਾਜ਼ਰ ਸਨ।