ਅਧਿਆਪਕ ਗਠਜੋੜ ਵੱਲੋ ਮੰਗਾਂ ਤੇ ਅੜੀਅਲ ਵਤੀਰੇ ਦੇ ਵਿਰੋਧ ਚ ਵੱਡੇ ਐਕਸ਼ਨਾਂ ਦਾ ਐਲਾਨ

 ਨਵਾਂਸ਼ਹਿਰ 05 ਅਗਸਤ (ਉੱਪਲ) ਪੰਜਾਬ ਰਾਜ ਅਧਿਆਪਕ ਗਠਜੋੜ ਵੱਲੋ ਸਰਕਾਰ ਦੇ ਕੱਲ ਦੀ ਮੀਟਿਂਗ ਚ 24 ਕੈਟਾਗਿਰੀਆ ਲਈ ਪੇ ਕਮਿਸ਼ਨ ਦੀ ਸਿਫਾਰਸ਼ ਦੇ ਬਾਵਜੂਦ ਵੀ 2.25 ਗੁਣਾਂਕ ਖਤਮ ਨਾ ਕਰਨ ਤੇ ਹੋਰ ਮੰਗਾਂ ਤੇ ਅੜੀਅਲ ਵਤੀਰੇ ਦੇ ਵਿਰੋਧ ਚ ਵੱਡੇ ਐਕਸ਼ਨਾਂ ਦਾ ਐਲਾਨ ।                                       

  6 ਤੇ 7 ਅਗਸਤ ਨੂੰ ਜਿਲ੍ਹੇ ਵਿੱਚ ਵਿੱਤ ਮੰਤਰੀ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕਣ ਦਾ ਐਲਾਨ । 



16 ਅਗਸਤ ਨੂੰ ਸਿੱਸਵਾਂ ਫਾਰਮ ਤੇ ਹੋਵੇਗਾ ਵੱਡਾ ਐਕਸ਼ਨ । 


 ਪੰਜਾਬ ਰਾਜ ਅਧਿਆਪਕ ਗਠਜੋੜ ਨੇ ਕੱਲ ਪੰਜਾਬ ਸਰਕਾਰ ਵੱਲੋ ਪੰਜਾਬ ਭਵਨ ਚ ਮੁਲਾਜ਼ਮ/ਪੈਨਸ਼ਨਰ ਸਾਂਝੇ ਫਰੰਟ ਨਾਲ ਕੀਤੀ ਮੀਟਿੰਗ ਚ ਪੇਅ ਕਮਿਸ਼ਨ ਤਰੁਟੀਆਂ ਦੂਰ ਕਰਨ , ਗੁਣਾਂਕ ਦਾ ਵਾਧਾ ਕਰਨ , 2.25 ਗੁਣਾਂਕ ਖਤਮ ਕਰਨ , ਪੁਰਾਣੀ ਪੈਨਸ਼ਨ ਬਹਾਲ ਕਰਨ ,ਕੱਚੇ ਮੁਲਾਜਮ ਪੱਕੇ ਕਰਨ , ਕੇਂਦਰੀ ਪੈਟਰਨ ਸਕੇਲਾਂ ਵਾਲੇ 01-01-15 ਦੇ ਨੋਟੀਫੀਕੇਸ਼ਨ ਨੂੰ ਰੱਦ ਕਰਨ ਸਮੇਤ ਹੋਰ ਮੰਗਾਂ ਤੇ ਕੋਈ ਠੋਸ ਹੱਲ ਨਾ ਕੱਢਣ ਦੇ ਨਾਕਾਰਾਤਮਕ ਰਵੱਈਏ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਬਾਕੀ ਮੁਲਾਜ਼ਮ ਮੰਗਾਂ ਤੋ ਇਲਾਵਾ 24 ਕੈਟਾਗਿਰੀਜ ਅਧੀਨ ਪੰਜਾਬ ਭਰ ਦੇ ਅਧਿਆਪਕ ਵਰਗ ਤੇ ਨਰਸਿੰਗ ਸਟਾਫ ਲਈ 2.25 ਗੁਣਾਂਕ ਖਤਮ ਕਰਨ ਸੰਬੰਧੀ ਵੀ ਫੈਸਲਾ ਨਾ ਹੋਣ ਤੇ ਸਖਤ ਚੇਤਾਵਨੀ ਦਿੰਦਿਆਂ ਪੰਜਾਬ ਰਾਜ ਅਧਿਆਪਕ ਗਠਜੋੜ ਆਗੂ ਹਰਜਿੰਦਰ ਪਾਲ ਸਿਂਘ ਪੰਨੂੰ ਬਲਦੇਵ ਸਿਂਘ ਬੁੱਟਰ,ਰਣਜੀਤ ਸਿੰਘ ਬਾਠ ,ਅਮਰਜੀਤ ਸਿਂਘ ਕੰਵਬੋਜ ਪ੍ਰਗਟਜੀਤ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਬਾਕੀ ਮੁਲਾਜ਼ਮ ਮੰਗਾਂ ਦੇ ਨਾਲ ਨਾਲ ਅਧਿਆਪਕ ਵਰਗ ਤੇ ਨਰਸਿੰਗ ਸਟਾਫ ਦੀਆ 24 ਕੈਟਾਗਿਰੀਜ ਦੇ ਪੇਅ ਸਕੇਲਾਂ ਨੂੰ 2.25 ਗੁਣਾਂਕ ਜੋ ਅਧਿਆਪਕ ਗੱਠਜੋੜ ਵੱਲੋ ਮੁੱਢੋਂ ਰੱਦ ਕਰਦਿਆਂ 21 ਜੁਲਾਈ ਦੀ ਸਿੱਸਵਾ ਵਿਖੇ ਮਹਾਂਰੈਲੀ ਕਰਕੇ ਕੀਤੇ ਰੋਸ ਮੁਜਾਹਰੇ ਬਾਅਦ 22 ਨੂੰ ਪੰਜਾਬ ਭਵਨ ਵਿਖੇ ਸਰਕਾਰ ਦੀ ਗਠਿਤ ਕਮੇਟੀ ਚ ਸ਼ਾਮਿਲ ਪ੍ਰਮੁੱਖ ਸਕੱਤਰਜ ਨਾਲ ਹੋਈ ਮੀਟਿੰਗ ਚ ਇਸ ਉੱਪਰ ਪੂਰਨ ਸਹਿਮਤੀ ਦਿੰਦਿਆਂ ਪੰਜਵੇ ਪੇਅ ਕਮਿਸ਼ਨ ਵੱਲੋ ਆਰ ਸੀ ਨਈਅਰ ਦੇ ਸੋਧੇ ਪੇਅ ਸਕੇਲਾਂ ਦੇ ਪੱਤਰ ਨੂੰ ਲਾਗੂ ਕਰਨ ਤੇ ਪੂਰਨ ਸਹਿਮਤੀ ਦਿੱਤੀ ਜਾ ਚੁੱਕੀ ਹੈ , ਜਦੋਂ ਕਿ ਇਹ ਛੇਵੇਂ ਪੇਅ ਕਮਿਸ਼ਨ ਦੀ ਵੀ ਸਿਫਾਰਿਸ਼ ਹੈ । ਇਸ ਦੇ ਬਾਵਜੂਦ ਵੀ ਅੱਜ ਦੀ ਮੀਟਿੰਗ ਚ 24 ਕੈਟਾਗਿਰੀਜ ਲਈ 2.25 ਗੁਣਾਕ ਖਤਮ ਕਰਨ ਦੀ ਕੋਈ ਠੋਸ ਫੈਸਲਾ ਬਾਹਰ ਨਾ ਆਉਣ ਤੇ ਚਿਤਾਵਨੀ ਦਿੰਦਿਆ ਕਿਹਾ ਕਿ 24 ਕੈਟਾਗਿਰੀਜ ਲਈ ਬਾਕੀ ਮੁਲਾਜ਼ਮ ਬਰਾਬਰ ਗੁਣਾਂਕ ਦੇਕੇ ਸਕੇਲ ਦੇਣ ਤੇ ਬਣੀ ਸਹਿਮਤੀ ਨੂੰ ਲਾਗੂ ਕਰਨ ਲਈ 15 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ ਹੋਇਆ ਹੈ ਤੇ ਹੁਣ ਜੇਕਰ ਪੰਜਾਬ ਸਰਕਾਰ ਵਲੋਂ 15 ਅਗਸਤ ਤੱਕ ਇਸ ਸੰਬੰਧੀ ਕੋਈ ਠੋਸ ਫੈਸਲਾ ਸਾਹਮਣੇ ਨਹੀਂ ਆਉਦਾ ਤਾਂ 16 ਅਗਸਤ ਨੂੰ ਸਿੱਸਵਾ ਫਾਰਮ ਵਿਖੇ ਵੱਡਾ ਐਕਸ਼ਨ ਕੀਤਾ ਜਾਵੇਗਾ ਜਿਸਦੀ ਜਿੰਮੇਵਾਰੀ ਸਰਕਾਰ ਤੇ ਵਿੱਤ ਮੰਤਰੀ ਦੀ ਹੋਵੇਗੀ । ਪੰਜਾਬ ਭਰ ਤੋਂ ਸਮੁੱਚਾ ਮਾਸਟਰ ਕੇਡਰ ਅਧਿਆਪਕ ਵਰਗ ਆਪਣੇ ਸਕੇਲਾਂ ਨੂੰ 2.25 ਗੁਣਾਂਕ ਖਤਮ ਕਰਾਕੇ ਵੱਧ ਗੁਣਾਂਕ ਨਾਲ ਸਕੇਲ ਲਾਗੂ ਕਰਾਉਣ, ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਅਧਿਆਪਕ ਪੱਕੇ ਕਰਾਉਣ ਤੇ ਹੋਰ ਅਹਿਮ ਮੰਗਾਂ ਲਈ ਦਿੱਤੇ ਪ੍ਰੋਗਰਾਮ ਨੂੰ ਲਾਗੂ ਕਰਵਾਉਣ ਲਈ ਸ਼ੰਘਰਸ਼ ਵਿੱਚ ਸ਼ਾਮਿਲ ਹੋਵੇਗਾ। ਇਸ ਮੌਕੇ ਹਰਮਿੰਦਰ ਸਿੰਘ ਉੱਪਲ, ਵਸ਼ਿੰਗਟਨ ਸਿੰਘ ਸਮੀਰੋਵਾਲ, ਬਲਦੇਵ ਸਿੰਘ ਬੁੱਟਰ, ਬਲਜਿੰਦਰ ਸਿੰਘ ਧਾਲੀਵਾਲ, ਬਲਜਿੰਦਰ ਸਿੰਘ ਸ਼ਾਂਤਪੁਰੀ, ਵਿਨੇ ਕੁਮਾਰ, ਜਗਦੀਸ਼ ਕੁਮਾਰ, ਚੰਦਰਸ਼ੇਖਰ ਵਰਮਾ,ਦੀਦਾਰ ਸਿੰਘ ਚਾਹੀਦੀਆਂ ਅਤੇ ਨਿਰਮਲ ਸਿੰਘ ਅਧਿਆਪਕ ਆਗੂ ਮੌਜੂਦ ਸਨ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends