ਆਖਰੀ 6 ਸਕਿੰਟ ਚ ਕਰੋੜਾਂ ਖੇਡ ਪ੍ਰੇਮੀਆਂ ਦੇ ਸਾਹ ਸੁੱਕੇ,ਪਰ ਭਾਰਤ ਦੀ ਹਾਕੀ ਟੀਮ ਨੇ ਰਚਿਆ ਇਤਿਹਾਸ

 ਆਖਰੀ 6 ਸਕਿੰਟ ਚ ਕਰੋੜਾਂ ਖੇਡ ਪ੍ਰੇਮੀਆਂ ਦੇ ਸਾਹ ਸੁੱਕੇ,ਪਰ ਭਾਰਤ ਦੀ ਹਾਕੀ ਟੀਮ ਨੇ ਰਚਿਆ ਇਤਿਹਾਸ

 

ਪੰਜਾਬ ਭਰ ਚ ਖੁਸ਼ੀ ਦੀ ਲਹਿਰ, ਵੰਡੇ ਥਾਂ ਥਾਂ ਲੱਡੂ



ਚੰਡੀਗੜ੍ਹ 5 ਅਗਸਤ (ਹਰਦੀਪ ਸਿੰਘ ਸਿੱਧੂ) ਭਾਰਤੀ ਹਾਕੀ ਖਿਡਾਰੀਆਂ ਨੇ ਟੋਕੀਓ ਉਲੰਪਿਕ ਵਿੱਚ ਅੱਜ ਇਤਿਹਾਸ ਰਚ ਦਿੱਤਾ, ਜਦੋ ਹਾਕੀ ਦੇ ਸੈਮੀਫਾਈਨਲ ਮੁਕਾਬਲੇ ਦੌਰਾਨ ਜਰਮਨੀ ਨੂੰ 5-4 ਗੋਲਾਂ ਨਾਲ ਮਾਤ ਦਿੱਤੀ । ਬੇਸ਼ੱਕ ਜਰਮਨੀ ਦੀ ਟੀਮ ਨੇ ਸ਼ੁਰੂਆਤ ਵਿੱਚ ਹੀ ਪਹਿਲਾ ਗੋਲ ਕਰਕੇ ਲੀਡ ਬਣਾ ਲਈ ਸੀ,ਪਰ ਭਾਰਤ ਨੇ ਗੋਲ ਉਤਾਰ ਕੇ ਫਿਰ ਬਰਾਬਰ ਕਰ ਲਈ ,ਪਰ ਉਸ ਤੋਂ ਜਰਮਨੀ ਦੇ ਟੀਮ ਨੇ ਦੋ ਗੋਲਾਂ ਲਗਾਤਾਰ ਕਰਕੇ ਇਕ ਭਾਰਤ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ, ਪਰ ਭਾਰਤੀ ਚੋਬਰਾਂ ਨੇ ਆਪਣਾ ਹੌਸਲਾ ਨੀ ਡਿਗਣ ਦਿੱਤਾ ਅਤੇ ਇਕੋ ਕੁਆਰਟ ਚ 3-3 ਦੀ ਬਰਾਰਬੀ ਕਰਦਿਆਂ ਪਾਸਾ ਹੀ ਪਲਟ ਦਿੱਤਾ, ਬਾਅਦ ਚ ਦੋ ਹੋਰ ਗੋਲ ਕਰਕੇ ਪੱਕੀ ਜੇਤੂ ਮੋਹਰ ਲਾ ਦਿੱਤੀ, ਪਰ ਆਖਰੀ ਕੁਆਟਰ ਚ ਫਿਰ ਜਰਮਨੀ ਨੇ ਇਕ ਗੋਲ ਉਤਾਰਕੇ ਮੈਚ ਨੂੰ ਸੰਘਰਸ਼ਮਈ ਬਣਾ ਦਿੱਤਾ ਅਤੇ ਆਖਰੀ 6 ਸਕਿੰਟ ਰਹਿੰਦਿਆਂ ਕਰੋੜਾਂ ਭਾਰਤੀਆਂ ਦੇ ਰਾਹ ਸੁੱਕ ਗਏ ਜਦੋ ਜਰਮਨੀ ਨੂੰ ਪੈਨਲਟੀ ਕਾਰਨਰ ਮਿਲ ਗਿਆ, ਪਰ ਭਾਰਤੀਆਂ ਨੇ ਇਸ ਪੈਨਲਟੀ ਕਾਰਨਰ ਨੂੰ ਠੁੱਸ ਕਰਦਿਆਂ ਇਤਿਹਾਸ ਰਚ ਦਿੱਤਾ, ਫਿਰ ਖਿਡਾਰੀਆਂ ਦੇ ਵਹਿ ਰਹੇ ਅੱਥਰੂਆਂ ਨੇ ਟੀ ਵੀ ਚੈੱਨਲਾਂ 'ਤੇ ਇਹ ਇਤਿਹਾਸਕ ਮੁਕਾਬਲਾ ਦੇਖਦਿਆਂ ਦਰਸ਼ਕਾਂ ਦੀਆਂ ਅੱਖਾਂ ਚ ਵੀ ਖੁਸ਼ੀ ਚ ਅੱਥਰੂ ਲਿਆ ਦਿੱਤੇ।ਮੁੰਡਿਆਂ ਤੋਂ ਬਾਅਦ ਹੁਣ ਕੁੜੀਆਂ ਦੀ ਇਤਿਹਾਸਕ ਜਿੱਤ ਵੱਲ ਸਭਨਾਂ ਦੀ ਨਜ਼ਰ ਹੈ।

ਇਸ ਜਿੱਤ ਦੀ ਖੁਸ਼ੀ ਚ ਪੰਜਾਬ ਭਰ ਚ ਲੱਡੂ ਵੰਡੇ ਗਏ।ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜ਼ਿਲ੍ਹਾ ਕੋਆਰਡੀਨੇਟਰ ਸਰਬਜੀਤ ਸਿੰਘ,ਲੇਖਾਕਾਰ ਡਾ ਸੰਦੀਪ ਘੰਡ,ਯੁਵਕ ਵਿਭਾਗ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ ਨੇ ਭਾਰਤੀ ਹਾਕੀ ਟੀਮ ਦੀ ਜਿੱਤ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਇਸ ਤਰ੍ਹਾਂ ਸਰਕਾਰੀ ਸਕੂਲਾਂ ਅਤੇ ਚਲ ਰਹੇ ਕੈਂਪਾਂ ਦੌਰਾਨ ਵੀ ਖੁਸ਼ੀਆਂ ਵੀ ਮਨਾਈਆਂ ਗਈਆ। ਝੁਨੀਰ ਵਿਖੇ ਚਲ ਰਹੇ ਅਧਿਆਪਕਾਂ ਦੇ ਕੈਂਪ ਦੌਰਾਨ ਬਲਾਕ ਕੋਆਰਡੀਨੇਟਰ ਜਸਵਿੰਦਰ ਸਿੰਘ ਕਾਹਨ ਦੀ ਅਗਵਾਈ ਚ ਲੱਡੂ ਵੰਡੇ ਗਏ।

  ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਲੋਹ ਲੜਕੇ ਦੀ ਪ੍ਰਿੰਸੀਪਲ ਡਾ ਅਰਚਨਾ ਹੇਠ ਭਾਰਤੀ ਹਾਕੀ ਦੇ ਮੁੜੇ ਸਨਹਿਰੀ ਦਿਨਾਂ ਤੇ 41 ਸਾਲ ਬਾਅਦ ਉਲਪਿੰਕ ਚ ਬਰਾਊਨ ਮੈਡਲ ਜਿੱਤਣ ਦੀ ਖੁਸੀ ਵਿੱਚ ਵਿਦਿਆਰਥੀਆਂ ਨੇ ਭੰਗੜੇ ਪਾ ਕੇ ਖੁਸੀ ਦਾ ਇਜਹਾਰ ਕੀਤਾ ਪ੍ਰਿੰਸੀਪਲ ਨੇ ਇਸ ਮੋਕੇ ਕਿਹਾ ਕਿ ਇੰਡੀਆ ਲਈ ਬਹੁਤ ਮਾਣ ਵਾਲੀ ਗੱਲ ਹੈ , ਸਰੀਰਕ ਸਿਖਿਆ ਦੇ ਲੈਕਚਰਾਰ ਰਾਮ ਸਿੰਘ ਤੇ ਡੀ ਪੀ ਈ ਦਵਿੰਦਰ ਸਿੰਘ ਰਹਿਲ ਨੇ ਇਸ ਖੁਸੀ ਦੇ ਪਲਾਂ ਨੂੰ ਸਾਝਿਆ ਕਰਦਿਆਂ ਕਿਹਾ ਕਿ ਇੰਡੀਆ ਦੀ ਟੀਮ ਨੇ ਖਾਸ ਕਰਕੇ ਪੰਜਾਬੀਆਂ ਨੇ ਗੋਲ ਤੇ ਗੋਲ ਕਰਕੇ ਆਪਣੀ ਸਖਤ ਮਿਹਨਤ ਦਾ ਸਬੂਤ ਦਿੱਤਾ ਜਿਸ ਨਾਲ ਹਾਕੀ ਇੰਡੀਆ ਨੇ ਤੀਸਰੀ ਪੁਜੀਸ਼ਨ ਲਈ ਮੈਡਲ ਜਿੱਤ ਕੇ ਆਪਣਾ ਲੋਹ ਮੰਨਵਾਇਆ। ਉਸ ਮੋਕੇ ਤ ਤੇ ਧਰਮ ਸਿੰਘ ਰਾਈਏਵਾਲ ਜਸਵੀਰ ਸਿੰਘ , ਦਲਵੀਰ ਸਿੰਘ ਸੰਧੂ, ਕੁਲਵੰਤ ਸਿੰਘ, ਰਾਜਿੰਦਰ ਸਿੰਘ, ਅੱਛਰ ਦੇਵ , ਬਲਵੀਰ ਸਿੰਘ , ਮਨਦੀਪ ਸਿੰਘ, ਸਤਵਿੰਦਰ ਸਿੰਘ , ਬੀਰ ਰਾਜਵਿੰਦਰ ਸਿੰਘ, ਕਮਰ ਸਿੰਘ, ਅਜੀਤ ਸਿੰਘ, ਸੋਹਨ ਲਾਲ, ਇਸਵਰ ਚੰਦਰ , ਸੀਮਾ ਸਰਮਾ, ਕੁਲਵਿੰਦਰ ਕੋਰ ਆਦਿ ਹਾਜਰ ਸਨ

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends