ਬੇਰੁਜ਼ਗਾਰ ਸਾਂਝੇ ਮੋਰਚੇ ਦੀ ਪ੍ਰਮੁੱਖ ਸਕੱਤਰ ਸੁਰੇਸ਼ ਅਤੇ ਸਿੱਖਿਆ ਮੰਤਰੀ ਮੀਟਿੰਗ ਮੁੜ ਬੇਸਿੱਟਾ

 ਬੇਰੁਜ਼ਗਾਰ ਸਾਂਝੇ ਮੋਰਚੇ ਦੀ ਪ੍ਰਮੁੱਖ ਸਕੱਤਰ ਸੁਰੇਸ਼ ਅਤੇ ਸਿੱਖਿਆ ਮੰਤਰੀ ਮੀਟਿੰਗ ਮੁੜ ਬੇਸਿੱਟਾ


ਸੰਗਰੂਰ, 3 ਅਗਸਤ (ਦਲਜੀਤ ਕੌਰ ਭਵਾਨੀਗੜ੍ਹ) ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਗੇਟ ਉੱਤੇ ਪਿਛਲੇ ਕਰੀਬ ਸੱਤ ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਪ੍ਰਮੁੱਖ ਸਕੱਤਰ ਸੁਰੇਸ਼, ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਹੋਈ ਪੈੱਨਲ ਮੀਟਿੰਗ ਮੁੜ ਬੇਸਿੱਟਾ ਰਹੀ।


ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਹਰਜਿੰਦਰ ਸਿੰਘ ਝੁਨੀਰ, ਕ੍ਰਿਸ਼ਨ ਸਿੰਘ ਨਾਭਾ, ਜਗਸੀਰ ਸਿੰਘ ਘੁਮਾਣ ਆਦਿ ਨੇ ਦੱਸਿਆ ਕਿ ਉਮਰ ਹੱਦ ਵਿੱਚ ਛੋਟ ਸਮੇਤ ਸਾਰੀਆਂ ਖਾਲੀ ਅਸਾਮੀਆਂ ਦੀ ਮੰਗ ਸਮੇਤ ਅਨੇਕਾ ਮੰਗਾਂ ਲਈ ਮੋਰਚੇ ਵੱਲੋਂ ਗੱਲਬਾਤ ਕੀਤੀ ਗਈ।ਜਿਸ ਉੱਤੇ ਸੁਰੇਸ਼ ਕੁਮਾਰ ਨੇ ਉਮਰ ਹੱਦ ਛੋਟ ਸੰਬੰਧੀ ਕਿਹਾ ਕਿ ਮਸਲਾ ਪ੍ਰਸੋਨਲ ਵਿਭਾਗ ਵਿੱਚ ਲਿਜਾਇਆ ਜਾਵੇਗਾ, ਜਦਕਿ ਭਰਤੀ ਸਬੰਧੀ ਕੋਈ ਵੀ ਠੋਸ ਭਰੋਸਾ ਦੇਣ ਦੀ ਬਜਾਏ ਖਜ਼ਾਨਾ ਖਾਲੀ ਹੋਣ ਦਾ ਰਾਗ ਅਲਾਪਿਆ। ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨੇ 31 ਮਾਰਚ 2022 ਖਾਲੀ ਹੋਣ ਵਾਲੀਆਂ ਸਾਰੀਆਂ ਅਸਾਮੀਆਂ ਭਰਨ ਦਾ ਭਰੋਸਾ ਦਿੱਤਾ। ਬੇਰੁਜ਼ਗਾਰ ਡੀ ਪੀ ਈ ਅਧਿਆਪਕਾਂ ਦੀ ਭਰਤੀ ਸਬੰਧੀ ਉਹਨਾਂ ਨਵੀਂ ਅਤੇ ਪੁਰਾਣੀ ਡੀ ਪੀ ਈ ਯੂਨੀਅਨ ਦੀਆਂ ਮੰਗਾਂ ਵਿਚਲੇ ਵਿਰੋਧਾਭਾਸ ਨੂੰ ਖਤਮ ਕਰਨ ਦਾ ਸੁਝਾਓ ਦਿੱਤਾ। ਇਸੇ ਤਰ੍ਹਾਂ ਆਰਟ ਐਂਡ ਕਰਾਫਟ ਦੀ ਭਰਤੀ ਲਈ ਮੁੜ ਤੋ ਲਾਰਾ ਲਗਾਇਆ ਗਿਆ।ਜਦਕਿ ਬੇਰੁਜ਼ਗਾਰਾਂ ਨੇ ਇਸ ਨੂੰ ਪਹਿਲਾਂ ਵਾਂਗ ਹੀ ਦਿੱਤਾ ਗਿਆ ਲਾਰਾ ਆਖਿਆ।


ਬੇਰੁਜ਼ਗਾਰਾਂ ਨੇ ਮੁੜ ਜਲਦੀ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ।ਬੇਰੁਜ਼ਗਾਰਾਂ ਨੇ ਕਾਂਗਰਸ ਸਰਕਾਰ ਦੀਆਂ ਬੇਰੁਜ਼ਗਾਰ ਵਿਰੋਧੀ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਸਰਕਾਰ ਘਰ ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤੇ ਤੋ ਮੁੱਕਰ ਕੇ ਬੇਰੁਜ਼ਗਾਰਾਂ ਨਾਲ ਧ੍ਰੋਹ ਕਮਾ ਰਹੀ ਹੈ ਜਿਸਦਾ ਖਮਿਆਜ਼ਾ ਆਉਂਦੀਆਂ ਚੋਣਾਂ ਵਿੱਚ ਭੁਗਤਣਾ ਪਵੇਗਾ। ਉਹਨਾਂ ਐਲਾਨ ਕੀਤਾ ਕਿ ਚੱਲ ਰਹੀ ਘਿਰਾਓ ਮੁਹਿੰਮ ਤਹਿਤ ਸਿੱਖਿਆ ਮੰਤਰੀ ਨੂੰ ਹਰੇਕ ਮੋੜ ਉੱਤੇ ਘੇਰਿਆ ਜਾਵੇਗਾ। ਇਸ ਮੌਕੇ ਸੰਦੀਪ ਸਿੰਘ ਗਿੱਲ, ਅਮਨ ਸੇਖਾ, ਬਲਕਾਰ ਸਿੰਘ ਮਘਾਣੀਆ, ਗੁਰਪ੍ਰੀਤ ਸਿੰਘ ਲਾਲਿਆਂਵਾਲੀ, ਰਵਿੰਦਰ ਸਿੰਘ ਮੁਲਾ ਸਿੰਘ ਵਾਲਾ,ਹਰਬੰਸ ਸਿੰਘ ਦਾਨਗੜ੍ਹ, ਸੰਦੀਪ ਸਿੰਘ ਨਾਭਾ ਆਦਿ ਹਾਜ਼ਰ ਸਨ।

ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਪ੍ਰਮੁੱਖ ਸਕੱਤਰ ਸੁਰੇਸ਼ ਨਾਲ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends