ਸਿੱਖਿਆ ਵਿਭਾਗ ਪੰਜਾਬ ਵੱਲੋਂ ਡੀ.ਪੀ.ਆਈ (ਐਸਿ) ਪੰਜਾਬ ਦੇ ਮੀਮੋ ਨੂੰ DPIEE-
RECT02//2021-RECRUITMENT-DPIEE Part(1)/232766/2021 ਮਿਤੀ 19.8.2021 ਅਨੁਸਾਰ
29 ਸੈਂਟਰ ਹੈਡ ਟੀਚਰ ਅਤੇ 54 ਹੈਡ ਟੀਚਰ ਦੀਆਂ ਬੈਕਲਾਗ ਦੀਆਂ ਅਸਾਮੀਆਂ ਭਰਨ ਲਈ ਯੋਗ ਉਮੀਦਵਾਰਾਂ
ਪਾਸੋਂ ਵਿਭਾਗ ਦੀ ਵੈਬਸਾਈਟ WWW.Educationrecruitmentboard.com ਤੇ ਆਨਲਾਈਨ ਦਰਖਾਸਤਾਂ ਦੀ ਮੰਗ
ਮਿਤੀ 09-09-2021 ਤੱਕ ਕੀਤੀ ਜਾਂਦੀ ਹੈ। ਇਨ੍ਹਾਂ ਅਸਾਮੀਆਂ ਦੀ ਕੈਟਾਗਰੀ ਵਾਈਜ਼ ਵੰਡ ਹੇਠ ਅਨੁਸਾਰ ਹੈ:-
(1) ਵੈਬਸਾਈਟ www.educationrecruitmentboard.com
(2) ਉਮੀਦਵਾਰ ਵੱਲੋਂ ਪਹਿਲਾਂ ਉਪਰੋਕਤ ਦਰਸਾਈ ਵੈਬਸਾਈਟ ਉੱਤੇ ਰਜਿਸਟ੍ਰੇਸ਼ਨ ਕਰਵਾਈ
ਜਾਵੇਗੀ। ਰਜਿਸਟ੍ਰੇਸ਼ਨ ਕਰਵਾਉਣ ਲਈ ਇਸ ਵੈਬਸਾਈਟ ਉੱਤੇ ਦਿੱਤੇ ਲਿੰਕ New
Registration ਤੇ Click ਕੀਤਾ ਜਾਵੇ ਅਤੇ ਮੰਗੀ ਗਈ ਜਾਣਕਾਰੀ ਭਰੀ ਜਾਵੇ। ਇੱਕ
ਵਾਰ ਰਜਿਸਟ੍ਰੇਸ਼ਨ ਕਰਨ ਉਪਰੰਤ ਰਜਿਸਟ੍ਰੇਸ਼ਨ ਵਾਲੀ ਕੋਈ ਵੀ ਜਾਣਕਾਰੀ ਦੁਬਾਰਾ
Update/Edit ਨਹੀਂ ਕੀਤੀ ਜਾਵੇਗੀ।
(3) ਰਜਿਸਟ੍ਰੇਸ਼ਨ ਉਪਰੰਤ ਉਮੀਦਵਾਰ ਵੱਲੋਂ ਆਪਣੇ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ
ਦੀ ਮੱਦਦ ਨਾਲ ਆਪਣੇਂ ਅਕਾਉਂਟ Login ਵਿੱਚ ਕੀਤਾ ਜਾਵੇਗਾ। ਉਮੀਦਵਾਰ ਵੱਲੋਂ Application Fee ਨਾਮ ਦੇ ਲਿੰਕ ਉੱਤੇ Click ਕਰਕੇ ਫੀਸ ਆਨਲਾਈਨ ਭਰੀ ਜਾ
ਸਕਦੀ ਹੈ।
(4) ਫੀਸ ਦੀ Confirmation ਹੋਣ ਉਪਰੰਤ ਆਪਣੇ Application Form ਦਾ Print Out
ਜਰੂਰ ਲਿਆ ਜਾਵੇ ਅਤੇ ਇਸਨੂੰ ਸੰਭਾਲ ਕੇ ਰੱਖਿਆ ਜਾਵੇ। ਇੱਥੇ ਇਹ ਵੀ ਸਪਸ਼ਟ ਕੀਤਾ
ਜਾਂਦਾ ਹੈ ਕਿ Application Form ਜਾਂ ਕੋਈ ਹੋਰ ਦਸਤਾਵੇਜ਼ ਡਾਕ ਰਾਹੀਂ ਇਸ ਦਫਤਰ
ਨੂੰ ਭੋਜਣ ਦੀ ਜਰੂਰਤ ਨਹੀਂ ਹੈ। ਕੋਈ ਵੀ ਦਸਤਾਵੇਜ਼, ਮੰਗੇ ਜਾਣ ਉਪਰੰਤ ਹੀ ਭੇਜਿਆ
ਜਾਵੇ।
(5) ਉਮੀਦਵਾਰ ਇੱਕ ਸਵੈ ਤਸਦੀਕੀ ਫੋਟੋ ਅਤੇ ਸਕੈਨ ਕੀਤੇ ਹਸਤਾਖਰ/ਦਸਤਖਤ
ਆਨਲਾਈਨ ਅਪਲਾਈ ਕਰਨ ਸਮੇਂ ਅਪਲੋਡ ਕਰੇਗਾ।