*ਮਿਤੀ 24 ਨੂੰ ਪਟਿਆਲੇ ਪੁਰਾਣੀ ਪੈਨਸ਼ਨ ਬਹਾਲੀ ਦੇ ਲਈ ਬੋਲਿਆ ਜਾਏਗਾ ਹੱਲਾ ਸੀ ਪੀ ਐੱਫ ਕਮੇਟੀ ਜ਼ਿਲ੍ਹਾ ਫ਼ਾਜ਼ਿਲਕਾ---ਕੁਲਦੀਪ ਸੱਭਰਵਾਲ*
ਸੀ ਪੀ ਐੱਫ ਯੂਨੀਅਨ ਪੰਜਾਬ ਦੇ ਸੱਦੇ ਤੇ ਜ਼ਿਲ੍ਹਾ ਫਾਜ਼ਿਲਕਾ ਦੀ ਸਮੂਹ ਵਿਭਾਗਾਂ ਦੀ ਮੀਟਿੰਗ ਐੱਸਡੀਐੱਮ ਆਫਿਸ ਦੇ ਮੀਟਿੰਗ ਹਾਲ ਵਿੱਚ ਕੀਤੀ ਗਈ ਜਿਸ ਵਿਚ ਵੱਖ ਵੱਖ ਵਿਭਾਗਾਂ ਤੋਂ ਬਣੀਆਂ ਜਥੇਬੰਦੀਆਂ ਦੇ ਆਗੂ ਸਾਹਿਬਾਨਾਂ ਨੇ ਭਾਗ ਲਿਆ ਅਤੇ 24ਨੂੰ ਪਟਿਆਲੇ ਹੋਣ ਵਾਲੀ ਰੈਲੀ ਵਿੱਚ ਹਰ ਵਿਭਾਗ ਤੋਂ ਵੱਧ ਚੜ੍ਹ ਕੇ ਭਾਗੇਦਾਰੀ ਲੈਣ ਦੀ ਵਚਨਬੱਧਤਾ ਕੀਤੀ ਸਟੇਟ ਕਮੇਟੀ ਮੈਂਬਰ ਅਮਨਦੀਪ ਸਿੰਘ ਜੀ ਅਤੇ ਮਨਦੀਪ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਸੀ ਪੀ ਐੱਫ ਯੂਨੀਅਨ ਨੇ ਸਮੂਹ ਵਿਭਾਗਾਂ ਦੇ ਆਗੂਆਂ ਨੂੰ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦੇ ਲਈ ਵੱਧ ਚਡ਼੍ਹ ਕੇ ਕੰਮ ਕਰਨ ਦੇ ਲਈ ਪ੍ਰੇਰਿਆ ਕੁਲਦੀਪ ਸਿੰਘ ਸੱਭਰਵਾਲ ਜ਼ਿਲ੍ਹਾ ਪ੍ਰਧਾਨ ਜੀ ਨੇ ਸਰਕਾਰ ਦੁਆਰਾ ਖੋਈ ਬੁਢਾਪੇ ਦਾ ਸਹਾਰਾ ਪੁਰਾਣੀ ਪੈਨਸ਼ਨ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਅੰਤਮ ਸਹਾਰਾ ਦੱਸਦੇ ਹੋਏ ਲੋਕਾਂ ਨੂੰ 24 ਦੀ ਰੈਲੀ ਵਿਚ ਹਿੱਸਾ ਲੈਣ ਦੇ ਲਈ ਪ੍ਰੇਰਿਆ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਪੁਰਾਣੀ ਪੈਨਸ਼ਨ ਸਾਡਾ ਹੱਕ ਹੈ ਇਸ ਲਈ ਸਾਨੂੰ ਆਪਣਾ ਹੱਕ ਧੌਣ ਤੇ ਗੋਡਾ ਰੱਖ ਕੇ ਹੀ ਲੈਣਾ ਪਵੇਗਾ ਇਸ ਲਈ ਪਟਿਆਲੇ ਦੀ ਰੈਲੀ ਵਿਚ ਵੱਧ ਚਡ਼੍ਹ ਕੇ ਸ਼ਮੂਲੀਅਤ ਕੀਤੀ ਜਾਵੇ ਇਸ ਮੀਟਿੰਗ ਵਿੱਚ ਵੱਖ ਵੱਖ ਵਿਭਾਗਾਂ ਤੋਂ ਮਨਦੀਪ ਜੀ ਐੱਨਸੀਸੀ ਵਿਭਾਗ ,ਸੁਖਦੇਵ ਜੀ ਡੀ ਸੀ ਦਫਤਰ ,ਰਤਨ ਜੀ ਐੱਸ ਡੀ ਐਮ ਦਫ਼ਤਰ ,ਵਿਨੋਦ ਕੁਮਾਰ,ਮਨੋਹਰ ਸਿੰਘ ਹੈੱਡਮਾਸਟਰ ਯੂਨੀਅਨ , ਧਰਮਿੰਦਰ ਗੁਪਤਾ, ਦਲਜੀਤ ਸਿੰਘ ਸੱਭਰਵਾਲ ਤੇ ਬਲਵਿੰਦਰ ਸਿੰਘ ਮਾਸਟਰ ਕੇਡਰ ਯੂਨੀਅਨ ਦਪਿੰਦਰ ਢਿੱਲੋਂ ਜੀ ਬੀਐਡ ਫਰੰਟ ,ਸਵੀਕਾਰ ਗਾਂਧੀ ਜੀ ਸਾਬਕਾ ਸੀਪੀਐਫ ਯੂਨੀਅਨ ਪ੍ਰਧਾਨ ,ਭਗਵੰਤ ਭਠੇਜਾ ਜੀਟੀਯੂ , ਅਜੇ ਕੰਬੋਜ ਜਲ ਨਿਕਾਸ ਉਸਾਰੀ ਮੰਡਲ ,ਨਵਪ੍ਰੀਤ ਕੌਰ ਪੈਨਸ਼ਨ ਵਿਭਾਗ ,ਕਪਿਲ ਚਾਵਲਾ ਖੇਤੀਬਾੜੀ ਵਿਭਾਗ ,ਰਾਜਨ ਕੰਬੋਜ ਸੇਲ ਟੈਕਸ ਵਿਭਾਗ, ਗੌਰਵ ਸੇਤੀਆ ਖ਼ਜ਼ਾਨਾ ਦਫ਼ਤਰ ,ਸੁਨੀਲ ਕੁਮਾਰ ਐੱਸ ਡੀ ਐੱਮ ਆਫਿਸ ਜਲਾਲਾਬਾਦ, ਰੋਹਿਤ ਜੀ ਜ਼ਿਲ੍ਹਾ ਸੰਪਰਕ ਦਫ਼ਤਰ ਸੁਖਵਿੰਦਰ ਸਿੰਘ ਸਿਹਤ ਵਿਭਾਗ ,ਸੁਖਦੇਵ ਸਿੰਘ ਰੁਜ਼ਗਾਰ ਦਫ਼ਤਰ ,ਸੰਜੇ ਕੁਮਾਰ ਮਾਰਕੀਟ ਕਮੇਟੀ , ਅੰਕੁਰ ਸ਼ਰਮਾ ਐੱਸ ਡੀ ਐੱਮ ਆਫਿਸ ਆਦਿ ਤਹਿਸੀਲ ਜਲਾਲਾਬਾਦ ,ਅਬੋਹਰ ਅਤੇ ਫਾਜ਼ਿਲਕਾ ਦੀ ਸਾਰਿਆਂ ਨੇ ਸ਼ਮੂਲੀਅਤ ਕੀਤੀ ਅਤੇ ਸਾਰਿਆਂ ਦੀ ਇਕਜੁਟਤਾ ਨਾਲ 24 ਤਰੀਕ ਦੀ ਪਟਿਆਲੇ ਮਹਾਂਰੈਲੀ ਵਿਚ ਵੱਧ ਤੋਂ ਵੱਧ ਸਾਥੀਆਂ ਨੂੰ ਪਟਿਆਲੇ ਲਿਜਾਣ ਵਿਸਵਾਸ ਦਿਵਾਇਆ l ਸਮੂਹ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਾਡੀ ਪੁਰਾਣੀ ਪੈਨਸ਼ਨ ਬਹਾਲ ਨਹੀਂ ਕਰ ਦਿੰਦੀ ਉਨ੍ਹਾਂ ਚਿਰ ਇਹ ਸਾਡਾ ਸੰਘਰਸ਼ ਜਾਰੀ ਰਹੇਗਾ ਜੇ ਸਰਕਾਰ ਸਾਡੇ ਸੰਘਰਸ਼ ਦੇ ਅੱਗੇ ਝੁਕਦਿਆਂ ਹੋਇਆ ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤਾ ਅੰਤਿਮ ਫੈਸਲਾ ਬੜਾ ਤਿੱਖਾ ਲਿਆ ਜਾਏਗਾ ਜਿਸ ਦਾ ਖਮਿਆਜ਼ਾ ਸਰਕਾਰ ਨੂੰ ਵੋਟਾਂ ਦੇ ਵਿੱਚ ਭੁਗਤਣਾ ਪਵੇਗਾ