ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਹੋਈ ਆਫਿਸਰ ਕਮੇਟੀ ਨਾਲ ਮੀਟਿੰਗ
ਮਾਮਲਾ ਪੇ ਕਮਿਸ਼ਨ ਸੰਬੰਧੀ ਊਣਤਾਈਆਂ ਦਾ
ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਉੱਚ ਪੱਧਰੀ ਵਫਦ ਜਿਸ ਦੀ ਅਗਵਾਈ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ , ਸੂਬਾ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ ਅਤੇ ਵਾਸ਼ਿੰਗਟਨ ਸਿੰਘ ਨੇ ਸਾਂਝੇ ਤੌਰ ਤੇ ਕੀਤੀ ਦੀ ਅਹਿਮ ਮੀਟਿੰਗ ਪੇ ਕਮਿਸ਼ਨ ਸੰਬੰਧੀ ਊਣਤਾਈਆਂ ਨੂੰ ਦੂਰ ਕਰਨ ਲਈ ਬਣੀ ਆਫੀਸਰ ਕਮੇਟੀ ਦੇ ਉੱਚ ਅਧਿਕਾਰੀਆਂ ਸ੍ਰੀ ਵਿਵੇਕ ਪ੍ਰਤਾਪ ਸਿੰਘ IAS ਪ੍ਰਮੁੱਖ ਸਕੱਤਰ ਪ੍ਰਸੋਨਲ ਅਤੇ ਵਿਨੀਤ ਕੁਮਾਰ ਆਈਏਐਸ ਸਕੱਤਰ ਪਰਸੋਨਲ ਨਾਲ ਚੰਡੀਗਡ਼੍ਹ ਵਿਖੇ ਹੋਈ ।ਮੀਟਿੰਗ ਦੀ ਜਾਣਕਾਰੀ ਪ੍ਰੈੱਸ ਨੂੰ ਜਾਰੀ ਕਰਦਿਆਂ ਮਾਸਟਰ ਕੇਡਰ ਯੂਨੀਅਨ ਦੇ ਸੂਬਾਈ ਆਗੂਆਂ ਵਸ਼ਿੰਗਟਨ ਸਿੰਘ ਸਮੀਰੋਵਾਲ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਹਰਮਿੰਦਰ ਸਿੰਘ ਉੱਪਲ ਅਤੇ ਸੂਬਾ ਵਿੱਤ ਸਕੱਤਰ ਰਮਨ ਕੁਮਾਰ ਪਠਾਨਕੋਟ ਨੇ ਦੱਸਿਆ ਕਿ ਕਿ ਅੱਜ ਦੀ ਮੀਟਿੰਗ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਹੈ ਅਤੇ ਮੀਟਿੰਗ ਦੇ ਸਾਰਥਿਕ ਨਤੀਜੇ ਨਿਕਲਣ ਦੀ ਸੰਭਾਵਨਾ ਬਣੀ ਹੈ ।ਉਪਰੋਕਤ ਆਗੂਆਂ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਸਮੁੱਚੇ ਮੁਲਾਜ਼ਮਾਂ ਨੂੰ 3.01 ਦੇ ਗੁਣਾਂਕ ਨਾਲ ਤਨਖਾਹ ਨਿਰਧਾਰਤ ਕਰਨ ਦੀ ਮੰਗ ਕੀਤੀ ਅਤੇ ਪੇਅ ਕਮਿਸ਼ਨ ਦਾ ਤਰੁੱਟੀ ਪੱਤਰ ਦੇਰੀ ਨਾਲ ਲਾਗੂ ਕਰਨ ਦੇ ਇਵਜ਼ ਵਜੋਂ 0.42 ਗੁਣਾਂਕ ਦੀ ਹੋਰ ਮੰਗ ਕੀਤੀ ਗਈ ।ਇਸ ਤੋਂ ਇਲਾਵਾ ਮਾਸਟਰ ਕੇਡਰ ਲਈ ਦੀ ਪੰਜ ਹਜਾਰ ਗਰੇਡ ਪੇਅ ਅਨੁਸਾਰ ਨਵੇਂ ਪੇ ਕਮਿਸ਼ਨ ਵਿੱਚ ਬਣਦਾ ਸਨਮਾਨਯੋਗ ਸਕੇਲ ਦੇਣ ਦੀ ਮੰਗ ਕੀਤੀ ਗਈ।ਜਥੇਬੰਦੀ ਵੱਲੋਂ ਪੇ ਕਮਿਸ਼ਨ ਵੱਲੋਂ ਆਪਣੀ ਰਿਪੋਰਟ ਵਿੱਚ ਦਿੱਤੇ ਹਾਇਰ ਐਜੂਕੇਸ਼ਨ ਭੱਤੇ , ਮੈਡੀਕਲ ਭੱਤਾ ਅਤੇ ਮੋਬਾਇਲ ਭੱਤੇ ਵਧੇ ਹੋਏ ਰੇਟਾਂ ਤੇ ਦੇਣ ਦੀ ਮੰਗ ਕੀਤੀ ਗਈ । ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਪਹਿਲਾਂ ਚੱਲਦੇ ਸਾਇੰਸ ਅਧਿਆਪਕਾਂ ਲਈ ਸਪੈਸ਼ਲ ਭੱਤਾ ਅਤੇ ਬਾਰਡਰ ਏਰੀਏ ਦੇ ਭੱਤੇ ਦੀ ਮੰਗ ਕੀਤੀ ਗਈ ਜਿਸ ਨੂੰ ਕਮੇਟੀ ਵੱਲੋਂ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਣ ਅਤੇ ਦੁੱਗਣੇ ਕਰਨ ਦਾ ਭਰੋਸਾ ਦਿੱਤਾ ਗਿਆ। ਯੂਨੀਅਨ ਆਗੂਆਂ ਨੇ ਏ.ਸੀ.ਪੀ ਸਬੰਧੀ ਮੰਗ ਰੱਖੀ ਗਈ ਜਿਸ ਤਹਿਤ ਛੇਵੇਂ ਪੇ ਕਮਿਸ਼ਨ ਦੀ ਫਿਕਸੇਸ਼ਨ ਤੋਂ ਪਹਿਲਾਂ ਮਿਲੀਆਂ ਪ੍ਰਵੀਨਤਾ ਤਰੱਕੀਆਂ ਨੂੰ ਅਗਲੇ ਗਰੇਡ ਪੇਅ ਵਿੱਚ ਇਕ ਤਰੱਕੀ ਦੇ ਕੇ ਫਿਕਸ ਕਰਨ ਦੀ ਮੰਗ ਕੀਤੀ ਗਈ ਜਿਸ ਤੇ ਵੀ ਕਮੇਟੀ ਨੇ ਪੂਰਨ ਸਹਿਮਤੀ ਦਿੱਤੀ।ਇਸ ਤੋਂ ਇਲਾਵਾ ਜਥੇਬੰਦੀ ਵੱਲੋਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਪੂਰੇ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ । ਡੀ ਏ ਦੀਆਂ ਪੈਂਡਿੰਗ ਕਿਸ਼ਤਾਂ ਜਲਦ ਜਾਰੀ ਕਰਨ ਅਤੇ ਪੇਅ ਕਮਿਸ਼ਨ ਦਾ ਸਮੁੱਚਾ ਬਕਾਇਆ ਦੋ ਕਿਸ਼ਤਾਂ ਵਿੱਚ ਨਗਦ ਦੇਣ ਦੀ ਮੰਗ ਰੱਖੀ ਗਈ ।ਇਸ ਮੌਕੇ ਤੇ ਯੂਨੀਅਨ ਆਗੂਆ ਨੇ ਨਵੇ ਅਧਿਆਪਕਾ ਜਿਵੇ ssa ,6060,3582,7654 ,3442,5178 ਅਧਿਆਪਕਾ ਦੀ ਤਨਖਾਹ ਵੱਧਣ ਦੀ ਬਜਾਇ ਘੱਟਣ ਦਾ ਮੁੱਦਾ ਤੱਥਾ ਸਹਿਤ ਉਠਾਇਆ ਗਿਆ ਜਿਸਤੇ ਅਧਿਕਾਰੀਆ ਨੇ ਭਰੋਸਾ ਦਿੱਤਾ ਕਿ ਇਸ ਤਰੁੱਟੀ ਦਾ ਵੀ ਹੱਲ ਕੱਢਿਆ ਜਾਵੇਗਾ ,ਜੁਲਾਈ 2020 ਤੋ ਬਾਅਦ ਭਰਤੀ ਅਧਿਆਪਕਾ ਨੂੰ ਕੇਦਰੀ ਪੈਟਰਨ ਤੋ ਵੀ ਘੱਟ ਸਕੇਲ ਦੇਣ ਦਾ ਮੁੱਦਾ ਉਠਾਇਆ ਗਿਆ ਅਤੇ ਉਹਨਾ ਨੂੰ 6ਵੇ ਪੇਅ ਕਮਿਸ਼ਨ ਦੇ ਦਾਇਰੇ ਚ ਲਿਆਉਣ ਦਾ ਮੁੱਦਾ ਰੱਖਿਆ ਗਿਆ ਅਤੇ ਸਮੁੱਚੇ ਅਧਿਆਪਕ ਤੇ ਇੱਕੋ ਤਰਾ ਦੇ ਸਕੇਲ ਅਤੇ ਪੈਨਸ਼ਨ ਲਾਗੂ ਕਰਨ ਦੀ ਮੰਗ ਵੀ ਪੁਰਜੋਰ ਤਾਰੀਕੇ ਨਾਲ ਰੱਖੀ ਗਈ। ਮਲਾਜ਼ਮ ਆਗੂਆਂ ਵੱਲੋਂ ਕਮੇਟੀ ਕੋਲੋਂ ਮੰਗ ਕੀਤੀ ਗਈ ਕਿ ਮੈਡੀਕਲ ਰੀ ਇੰਮਬਰਸਮੈਂਟ ਦੀ ਜਗ੍ਹਾ ਸਰਕਾਰ ਵਲੋਂ ਮੁਲਾਜ਼ਮਾਂ ਦੇ ਕਾਰਡ ਬਣਾਏ ਜਾਣ ਜਿਸ ਨੂੰ ਵਿਖਾ ਕੇ ਕਿਸੇ ਵੀ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਮੁਫ਼ਤ ਹੋਵੇ । ਜਥੇਬੰਦੀ ਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਅੱਜ ਦੀ ਮੀਟਿੰਗ ਵਿਚ ਆਫੀਸਰ ਕਮੇਟੀ ਦਾ ਰਵੱਈਆ ਬਹੁਤ ਵਧੀਆ ਰਿਹਾ ਤੇ ਉਹਨਾਂ ਨੇ ਉਪਰੋਕਤ ਸਾਰੀਆਂ ਮੰਗਾਂ ਨੂੰ ਨੋਟ ਕੀਤਾ ਤੇ ਰਿਪੋਰਟ ਤਿਆਰ ਕਰਕੇ ਪੰਦਰਾਂ ਦਿਨ ਦੇ ਵਿੱਚ ਵਿੱਚ ਸਬ ਕਮੇਟੀ ਕੋਲ ਰੱਖਣ ਦਾ ਵਾਅਦਾ ਕੀਤਾ । ਇਸ ਸਮੇਂ ਹਾਜ਼ਰ ਆਗੂਆਂ ਵਿੱਚ ਕੁਲਵਿੰਦਰ ਸਿੰਘ ਸਿੱਧੂ ਜਿਲਾ ਪ੍ਰਧਾਨ ਗੁਰਦਾਸਪੁਰ, ਬਲਜਿੰਦਰ ਸਿੰਘ ਸ਼ਾਂਤਪੁਰੀ ਜ਼ਿਲ੍ਹਾ ਪ੍ਰਧਾਨ ਰੂਪਨਗਰ, ਲੈਕਚਰਾਰ ਰਵਿੰਦਰ ਰਵੀ , ਸਤਨਾਮ ਸਿੰਘ ਬਾਈ , ਲੈਕਚਰਾਰ ਇੰਦਰਪਾਲ ਸਿੰਘ, ਬਲਰਾਜ ਕੋਕਰੀ ਕਲਾਂ, ਅਨਿਲ ਕੁਮਾਰ ਅਤੇ ਲਖਵੀਰ ਸਿੰਘ ਹਾਜ਼ਰ ਸਨ ।