ਹੁਣ ਪੰਜਾਬੀ ਤੇ ਮਲਿਆਲਮ ਵਿਚ ਵੀ ਦੇ ਸਕਣਗੇ ਮੈਡੀਕਲ ਵਿਦਿਆਰਥੀ ਨੀਟ ਪ੍ਰੀਖਿਆ
ਨਵੀਂ ਦਿੱਲੀ, 14 ਜੁਲਾਈ, 2021: ਕੇਂਦਰ ਸਰਕਾਰ ਨੇ ਨੀਟ ਅੰਡਰ ਗਰੈਜੂਏਟ(UG) ਪ੍ਰੀਖਿਆ ਲਈ ਹੁਣ 13 ਭਾਸ਼ਾਵਾਂ (ਪਹਿਲਾਂ 11 ਭਾਸ਼ਾਵਾਂ ਦੀ ਥਾਂ) ਵਿਚ ਪ੍ਰੀਖਿਆ ਦੇਣ ਦੀ ਸਹੂਲਤ ਮੈਡੀਕਲ ਵਿਦਿਆਰਥੀਆਂ ਨੂੰ ਦਿੱਤੀ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੇ ਦੱਸਿਆ ਕਿ ਹੁਣ ਪੰਜਾਬੀ ਤੇ ਮਲਿਆਲਮ ਭਾਸ਼ਾਵਾਂ ਵਿਚ ਇਸ ਦੀ ਸੂਚੀ ਵਿਚ ਜੋੜੀਆਂ ਗਈਆਂ ਹਨ ।ਇਸ ਤੋਂ ਇਲਾਵਾ ਕੁਵੈਤ ਵਿਚ ਇਕ ਨਵਾਂ ਪ੍ਰੀਖਿਆ ਕੇਂਦਰ ਖੋਲ੍ਹਿਆ ਗਿਆ ਹੈ ਤਾਂ ਜੋ ਮੱਧ ਪੂਰਬ ਦੇ ਵਿਦਿਆਰਥੀ ਵੀ ਪ੍ਰੀਖਿਆ ਵਿਚ ਬੈਠ ਸਕਣ।