ਕੈਪਟਨ ਸੰਦੀਪ ਸੰਧੂ ਨੂੰ ਜੂਸ ਮੋੜਨ ਪੁੱਜੇ ਦਫਤਰੀ ਕਰਮਚਾਰੀ

 *ਕੈਪਟਨ ਸੰਦੀਪ ਸੰਧੂ ਵੱਲੋਂ 2017 `ਚ ਜੂਸ ਪਿਆ ਕੇ ਭੁੱਖ ਹੜਤਾਲ ਖਤਮ ਕਰਵਾ ਕੇ ਰੈਗੂਲਰ ਕਰਨ ਦਾ ਵਾਅਦਾ ਅੱਜ ਤੱਕ ਪੂਰਾ ਨਾ ਹੋਣ ਦੇ ਰੋਸ ਵਜੋਂ ਮੁਲਾਜ਼ਮ ਸੰਦੀਪ ਸੰਧੂ ਨੂੰ ਜੂਸ ਮੋੜਨ ਪੁੱਜੇ*

 

4 ਸਾਲ ਤੋਂ ਰੈਗੂਲਰ ਨਾ ਕਰਨ ਤੋਂ ਖਫਾ ਨੇ ਮੁਲਾਜ਼ਮ


*ਪੁਲਿਸ ਪ੍ਰਸਾਸ਼ਨ ਵੱਲੋਂ ਕੱਲ 12 ਜੁਲਾਈ ਨੂੰ ਕੈਪਟਨ ਸੰਦੀਪ ਸੰਧੂ ਨਾਲ ਕਾਂਗਰਸ ਭਵਨ ਚੰਡੀਗੜ੍ਹ ਮਿਿਟੰਗ ਤੈਅ ਕਰਵਾਈ



ਮਿਤੀ 11-07-2021(ਮੁੱਲਾਂਪੁਰ ਦਾਖਾ ) ਸੱਤਾ ਵਿਚ ਆਉਣ ਸਮੇਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਪਹਿਲੀ ਕੈਬਿਨਟ ਵਿਚ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੁ ਵੱਲੋਂ 14 ਮਾਰਚ 2017 ਨੂੰ ਸੈਕਟਰ 17 ਚੰਡੀਗੜ੍ਹ ਵਿਖੇ ਮੁਲਾਜ਼ਮਾਂ ਨੂੰ ਜੂਸ ਪਿਆ ਕੇ ਭੁੱਖ ਹੜਤਾਲ ਖਤਮ ਕਰਵਾਈ ਸੀ ਅਤੇ ਵਾਅਦਾ ਕੀਤਾ ਸੀ ਕਿ ਪਹਿਲੀ ਮੁੱਖ ਮੰਤਰੀ ਨਾਲ ਮੀਟਿੰਗ ਤੁਹਾਡੀ ਕਰਵਾਈ ਜਾਵੇਗੀ ਪਰ 4 ਸਾਲ ਬੀਤਣ ਤੇ ਵੀ ਵਾਅਦੇ ਵਫਾ ਨਹੀ ਹੋਏ ਇਸ ਲਈ ਅੱਜ ਸੂਬੇ ਭਰ ਦੇ ਮੁਲਾਮ ਇਕੱਤਰ ਹੋ ਕੇ ਕੈਪਟਨ ਸੰਦੀਪ ਸੰਧੂ ਨੂੰ ਜੂਸ ਮੋੜਨ ਉਨ੍ਹਾਂ ਦੇ ਦਫਤਰ ਦੇ ਬਾਹਰ ਪੁੱਜੇ।ਪੁਲਿਸ ਪ੍ਰਸਾਸ਼ਨ ਵੱਲੋਂ ਗੁਰਬੰਸ ਸਿੰਘ ਡੀ.ਐਸ.ਪੀ ਵੱਲੋਂ ਕੈਪਟਨ ਸੰਦੀਪ ਸੰਧੂ ਨਾਲ ਗੱਲਬਾਤ ਕੀਤੀ ਅਤੇ ਮੌਕੇ ਤੇ ਯੂਨੀਅਨ ਆਗੂਆ ਦੀ ਕੈਪਟਨ ਸੰਦੀਪ ਸੰਧੂ ਨਾਲ ਗੱਲ ਕਰਵਾਈ । 



ਕੈਪਟਨ ਸੰਦੀਪ ਸੰਧੂ ਵੱਲੋਂ ਕੱਮ ਮਿਤੀ 12 ਜੁਲਾਈ ਨੂੰ ਸ਼ਾਮ 4 ਵਜੇ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾਂ ਦਿੱਤਾ ਗਿਆ।ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਅਸ਼ੀਸ਼ ਜੁਲਾਹਾ ਵਿਕਾਸ ਕੁਮਾਰ ਪਰਵੀਨ ਸ਼ਰਮਾ ਦਵਿੰਦਰਜੀਤ ਸਿੰਘ ਹਰਪ੍ਰੀਤ ਸਿੰਘ ਰਜਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਮੁਲਾਜ਼ਮਾਂ ਤੇ ਨੋਜਵਾਨਾਂ ਨਾਲ ਕਈ ਵਾਅਦੇ ਕੀਤੇ ਸਨ ਪਰ ਚਾਰ ਸਾਲਾਂ ਦੋਰਾਨ ਆਮ ਜਨਤਾ ਦੇ ਪੱਲੇ ਕੁੱਝ ਨਹੀ ਪਿਆ। ਆਗੂਆ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਦਫਤਰੀ ਕਰਮਚਾਰੀਆ ਨੂੰ ਪੱਕਾ ਤਾਂ ਕੀ ਕਰਨਾ ਸੀ ਉਲਟਾ ਕਰਮਚਾਰੀਆ ਦੀ ਤਨਖਾਹ ਵਿਚ ਕਟੋਤੀ ਕਰ ਦਿੱਤੀ ਗਈ ਹੈ ਅਤੇ ਕਰਮਚਾਰੀਆ ਦੀਆ ਦੂਰ ਦੂਰਾਡੇ ਬਦਲੀਆ ਕੀਤੀਆ ਜਾ ਰਹੀਆ ਹਨ।


ਆਗੂਆ ਨੇ ਕਿਹਾ ਕਿ ਸੂਬੇ ਦੇ ਦਫਤਰੀ ਮੁਲਾਜ਼ਮ ਸਰਕਾਰ ਦੇ ਆਗੂਆ ਨੂੰ ਸਵਾਲ ਕਰ ਰਹੇ ਹਨ ਕਿ ਕਾਂਗਰਸ ਦੀ ਮੌਜੂਦਾ ਸਰਕਾਰ ਵਿਚ ਏ.ਜੀ ਪੰਜਾਬ ਵੱਡਾ ਹੈ ਜਾਂ ਕਾਂਗਰਸ ਦੀ ਸਰਕਾਰ ਵੱਡੀ ਹੈ? ਆਗੁਆ ਨੇ ਦੱਸਿਆ ਕਿ ਬੀਤੇ ਦਿਨੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਆਖਰੀ ਬਜ਼ਟ ਵਿਚ ਕਿਹਾ ਗਿਆ ਕਿ ਸਰਕਾਰ ਨੇ ਤਕੀਬਨ 14000 ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਹੈ ਪਰ ਵਿੱਤ ਮੰਤਰੀ ਤੇ ਸਿੱਖਿਆ ਮੰਤਰੀ ਦੀ ਪ੍ਰਵਾਨਗੀ ਦੇ ਬਾਵਜੂਦ 900 ਦੇ ਕਰੀਬ ਦਫਤਰੀ ਕਰਮਚਾਰੀਆ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ।ਆਗੁਆ ਨੇ ਕਿਹਾ ਕਿ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਮੰਨਜ਼ੂਰੀ ਦੇ ਚੁੱਕਿਆ ਹੈ ਪ੍ਰੰਤੂ ਏ.ਜੀ ਪੰਜਾਬ ਅਤੁਲ ਨੰਦਾ ਕਰਮਚਾਰੀਆ ਨੂੰ ਰੈਗੂਲਰ ਕਰਨ ਤੇ ਅੜਿੱਕਾ ਬਣੇ ਹੋਏ ਹਨ ।ਆਗੂਆ ਨੇ ਕਿਹਾ ਕਿ ਕਿ ਜੇਕਰ ਪੰਜਾਬ ਸਰਕਾਰ ਦਾ ਅਧਿਆਪਕਾਂ ਨੂੰ ਪੱਕਾ ਕਰਨ ਦਾ ਫੈਸਲਾ ਸਹੀ ਸੀ ਤਾਂ ਅੱਜ ਫਿਰ ਉਹੀ ਤਰਜ਼ ਤੇ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਤੇ ਕਿਓ ਆਨਾਕਾਨੀ ਕੀਤੀ ਜਾ ਰਹੀ ਹੈ ਜਦਕਿ ਅਧਿਆਪਕਾਂ ਨੂੰ ਪੱਕਾ ਕਰਨ ਲਈ ਇਸੇ ਏ ਜੀ ਪੰਜਾਬ ਵੱਲੋਂ ਸਹਿਮਤੀ ਦਿੱਤੀ ਗਈ ਸੀ।


ਆਗੂਆ ਨੇ ਕਿਹਾ ਕਿ ਉਹ ਹਰ ਇਕ ਦਰ ਤੇ ਜਾ ਚੁੱਕੇ ਹਨ ਪਰ ਕੋਈ ਵੀ ਬਾਂਹ ਨਹੀ ਫੜ ਰਿਹਾ ਤੇ ਵੋਟਾਂ ਦਾ ਸਮਾਂ ਵੀ ਦਿਨ ਬ ਦਿਨ ਨਜ਼ਦੀਕ ਆ ਰਿਹਾ ਹੈ। ਆਗੂਆ ਨੇ ਕਿਹਾ ਕਿ ਮੁਲਾਜ਼ਮ ਸਰਕਾਰ ਦੇ ਝੂਠੇ ਵਾਅਦਿਆ ਦੀ ਪੋਲ ਖੋਲਣ ਲਈ ਵੱਖੋ ਵੱਖਰੇ ਨਿਵੇਕਲੇ ਪ੍ਰਦਰਸ਼ਨ ਕਰਨਗੇ ਅਤੇ ਜਲਦ ਹੀ ਚੰਡੀਗੜ੍ਹ ਮੁੱਖ ਮੰਤਰੀ ਦੀ ਰਿਹਾਇਸ਼ ਅਤੇ ਦਿੱਲੀ ਵਿਖੇ ਕਾਂਗਰਸ ਪਾਰਟੀ ਦੇ ਦਫਤਰ ਦੇ ਬਹਾਰ ਰੋਸ ਪਰਦਰਸ਼ਨ ਕਰਨ ਨੂੰ ਵੀ ਮਜ਼ਬੂਰ ਹੋਣਗੇ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends