ਵਿੱਦਿਆ ਦੇ ਤਕਨੀਕੀ ਪਸਾਰ ਲਈ ‘ਸ਼ਬਦ ਲੰਗਰ’ ਦਾ ਹੋਇਆ ਆਗਾਜ਼

 ਵਿੱਦਿਆ ਦੇ ਤਕਨੀਕੀ ਪਸਾਰ ਲਈ ‘ਸ਼ਬਦ ਲੰਗਰ’ ਦਾ ਹੋਇਆ ਆਗਾਜ਼


‘ਸ਼ਬਦ ਲੰਗਰ’ ਪੰਜਾਬ ਨੂੰ ਨਵੀਂ ਨਰੋਈ ਸੋਚ ਦੇਵੇਗਾ : ਡਾ.  ਸੁਰਜੀਤ ਪਾਤਰ


ਪੰਜਾਬ ਨੂੰ ਨਵੀਂ ਸੇਧ ਦੇਣ ਲਈ ਭਾਈ ਘਨੱਈਏ ਦੇ ਵਾਰਿਸ ਬਣਨ ਦੀ ਲੋੜ : ਜੱਥੇਦਾਰ ਹਰਪ੍ਰੀਤ ਸਿੰਘ



ਸੰਗਰੂਰ/ਲਹਿਰਾਗਾਗਾ, 22 ਜੁਲਾਈ (): ਗੁੱਡ ਲਰਨਿੰਗ ਸਾਫਟਵੇਅਰ ਸਰਵਿਸਜ਼ ਪ੍ਰਾਈਵੇਟ ਲਿਮਟਿਡ ਵੱਲੋਂ ਸ਼ੁਰੂ ਕੀਤੇ ਗਏ ਵਿੱਦਿਆ ਦੇ ਪਸਾਰ ਲਈ ਤਕਨੀਕੀ ਪਲੇਟਫਾਰਮ ‘ਸ਼ਬਦ ਲੰਗਰ’ ਦਾ ਆਗਾਜ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਹਰਪ੍ਰੀਤ ਸਿੰਘ ਅਤੇ ਪੰਜਾਬ ਆਰਟ ਕੌਂਸਲ ਦੇ ਚੇਅਰਮੈਨ ਸ਼ਾਇਰ ਸੁਰਜੀਤ ਪਾਤਰ ਨੇ ਇੱਥੇ ਸੀਬਾ ਸਕੂਲ ਲਹਿਰਾਗਾਗਾ ਵਿਖੇ ਕੀਤਾ। ਇਸ ਮੌਕੇ ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਚਾਂਸਲਰ ਡਾ. ਜਗਬੀਰ ਸਿੰਘ, ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਾਈਸ ਚਾਂਸਲਰ ਡਾ. ਨੀਲਮ ਗਰੇਵਾਲ, ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ. ਮਨਜੀਤ ਸਿੰਘ, ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ, ਡਾਇਰੈਕਟਰ ਵਰਲਡ ਪੰਜਾਬੀ ਸੈਂਟਰ ਡਾ. ਬਲਕਾਰ ਸਿੰਘ, ਸਵਰਨਜੀਤ ਸਵੀ, ਉੱਘੇ ਕਵੀ ਜਸਵੰਤ ਜਫ਼ਰ, ਸ. ਕੇਹਰ ਸਿੰਘ ਨੇ ਸੰਬੋਧਨ ਕਰਦਿਆਂ ਇਸ ਤਕਨੀਕ ਨਾਲ ਬੱਚਿਆਂ ਨੂੰ ਸਿੱਖਿਆ ਨਾਲ ਜੋੜਨ ਦੇ ਕਦਮ ਨੂੰ ਮੀਲ ਪੱਥਰ ਦੱਸਿਆ।ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਵਿਚ ‘ਸ਼ਬਦ ਲੰਗਰ’ ਦਾ ਪ੍ਰਸਾਰ ਬੇਹੱਦ ਜ਼ਰੂਰੀ ਹੈ, ਸਿੱਖ ਕੌਮ ਲੰਗਰ ਛਕਾਉਂਦਿਆਂ ਕੋਈ ਆਪਣਾ ਪਰਾਇਆ ਨਹੀਂ ਵੇਖਦੀ। ਗੁਰੂ ਸਾਹਿਬਾਨ ਸਮੇਂ ਯੁੱਧਾਂ ਦੌਰਾਨ ਮੁਗਲ ਵੀ ਲੰਗਰ ਛਕਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੰਜਾਬ ਨੂੰ ਨਵੀਂ ਸੇਧ ਦੇਣ ਲਈ ਭਾਈ ਘਨੱਈਏ ਦੇ ਵਾਰਿਸ ਬਣਨਾ ਪਵੇਗਾ। ਉਨ੍ਹਾਂ ਆਸ ਪ੍ਰਗਟਾਈ ਕਿ ‘ਸ਼ਬਦ ਲੰਗਰ’ ਨਾਲ ਸਿੱਖਿਆ ਕਾਰਪੋਰੇਟ ਅਤੇ ਨਿੱਜੀ ਹੱਥਾਂ ਵਿਚ ਜਾਣ ਦੀ ਬਜਾਏ ਆਮ ਆਦਮੀ ਦੀ ਪਹੁੰਚ ਵਿਚ ਹੋਵੇਗੀ। ਸਿੱਖਿਆ ਜੋ ਸੇਵਾ ਹੋਣੀ ਚਾਹੀਦੀ ਸੀ ਪਰ ਵਪਾਰ ਬਣ ਗਈ ਹੈ। ਡਾ. ਸੁਰਜੀਤ ਪਾਤਰ ਨੇ ਕਿਹਾ ਕਿ ਮਸ਼ੀਨੀਕਰਨ ਨੇ ਮਨੁੱਖ ਨੂੰ ਸੰਵੇਦਨਾਹੀਣ ਮਾਡਲ ਦਿੱਤਾ ਹੈ। ‘ਸ਼ਬਦ ਲੰਗਰ’ ਪੰਜਾਬ ਨੂੰ ਨਵੀਂ-ਨਰੋਈ ਸੋਚ ਪ੍ਰਦਾਨ ਕਰੇਗਾ ਅਤੇ ਗੁਰੂ ਨਾਨਕ ਦੇਵ ਜੀ ਦੇ ਮਹਾਂਵਾਕਾਂ ਦੀ ਪੂਰਤੀ ਲਈ ਯੋਗਦਾਨ ਪਾਵੇਗਾ। ਸਾਬਕਾ ਜਥੇਦਾਰ ਭਾਈ ਮਨਜੀਤ ਸਿੰਘ ਨੇ ਕਿਹਾ ਕਿ ‘ਸ਼ਬਦ ਲੰਗਰ’ ਵਿਚ ਆਨਲਾਈਨ ਪੜ੍ਹਾਈ ਰਾਹੀਂ ਨੌਜਵਾਨਾਂ ਨੂੰ ਇਸ ਸਮੇਂ ਦੇ ਹਾਣੀ ਬਣਾਉਣ ਦਾ ਯਤਨ ਹੈ। ਉੱਘੇ ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਪੰਜਾਬ ਰੁਜ਼ਗਾਰ ਨਾਲ ਜੁੜੀਆਂ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ, ਰੁਜ਼ਗਾਰ ਪ੍ਰਾਪਤੀ ਨਾ ਹੋਣ ਕਾਰਨ ਹੀ ਨੌਜਵਾਨ ਵਿਦੇਸ਼ਾਂ ਵੱਲ ਨੂੰ ਭੱਜ ਰਹੇ ਹਨ। ‘ਸ਼ਬਦ ਲੰਗਰ’ ਨੂੰ ਪੱਛੜੇ ਇਲਾਕੇ ਲਹਿਰਾਗਾਗਾ ਤੋਂ ਸ਼ੁਰੂ ਕਰਨ ਦਾ ਮਕਸਦ ਇੱਥੋਂ ਦੇ ਲੋਕਾਂ ਨੂੰ ਮਿਆਰੀ ਅਤੇ ਸਿਰਜਣਾਤਮਕ ਸਿੱਖਿਆ ਪ੍ਰਦਾਨ ਕਰਵਾਉਣਾ ਹੈ। ਡਾ. ਜਗਬੀਰ ਸਿੰਘ ਨੇ ਕਿਹਾ ਕਿ ‘ਸ਼ਬਦ ਲੰਗਰ’ ਵਰਤਮਾਨ ਦੀ ਚਿੰਤਾ ਕਰਦਿਆਂ ਭਵਿੱਖ ਲਈ ਸੁਪਨਾ ਹੈ ਜੋ ਅਤੀਤ ਦੇ ਗਿਆਨ ਤੋਂ ਸੇਧ ਲਵੇਗਾ। ਡਾ. ਨੀਲਮ ਗਰੇਵਾਲ ਨੇ ਕਿਹਾ ਕਿ ਪੰਜਾਬੀ ਵਿਚ ਖੋਜ ਲਈ ਹੁਣ ਤਕ ਕੋਈ ਬਿਹਤਰ ਡਿਜ਼ੀਟਲ ਪਲੇਟਫਾਰਮ ਉਪਲਬਧ ਨਹੀਂ ਸੀ ਪਰ ਹੁਣ ‘ਸ਼ਬਦ ਲੰਗਰ’ ਰਾਹੀਂ ਅਜਿਹੀਆਂ ਕਮੀਆਂ ਨੂੰ ਪੂਰਾ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਸਵਰਨਜੀਤ ਸਵੀ ਨੇ ਕਿਹਾ ਕਿ ‘ਸ਼ਬਦ ਲੰਗਰ’ ਦੇ ਨਾਲ-ਨਾਲ ਸ਼ਬਦ ਲੋਕ ਰਾਹੀਂ ਪੁਸਤਕ ਪ੍ਰਕਾਸ਼ਿਤ ਕਰਕੇ ਲੇਖਕਾਂ ਦੀ ਮਿਹਨਤ ਦਾ ਮੁੱਲ ਮਿਲੇਗਾ। ਡਾ. ਸੋਨੂੰ ਗਰੇਵਾਲ ਨੇ ਪੀ.ਪੀ.ਟੀ ਰਾਹੀਂ ਇਸ ਤਕਨੀਕ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਗੁੱਡ ਲਰਨਿੰਗ ਦੇ ਐਮ.ਡੀ. ਗੁਰਪ੍ਰੀਤ ਸਿੰਘ ਨੇ ਆਏ ਮਹਿਮਾਨਾਂ ਨੂੰ ਯਾਦਗਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਕੂਲ ਦੇ ਪ੍ਰਬੰਧਕ ਕੰਵਲਜੀਤ ਢੀਂਡਸਾ ਨੇ ਆਏ ਮਹਿਮਾਨਾ ਨੂੰ ਜੀ ਆਇਆ ਕਿਹਾ। ਮੰਚ ਸੰਚਾਲਨ ਮੈਡਮ ਅਮਨ ਛਾਜਲਾ ਨੇ ਕੀਤਾ। ਇਸ ਮੌਕੇ ਆਲ ਇੰਡੀਆ ਰੇਡੀਓ ਲੁਧਿਆਣਾ ਤੋਂ ਗੁਰਿੰਦਰ ਗੈਰੀ, ਬਲਰਾਮ ਭਾਅ, ਡੀ.ਐਸ.ਪੀ ਪਰਮਿੰਦਰ ਸਿੰਘ ਬਾਠ, ਡੀ.ਐਸ.ਪੀ ਰਛਪਾਲ ਸਿੰਘ, ਗੁਰਨਾਮ ਸਿੰਘ ਛਾਜਲੀ, ਸਤਦੀਪ ਗਿੱਲ, ਗੁਰਪ੍ਰੀਤ ਹੈਰੀ, ਸੁਖਵੰਤ ਸਿੰਘ ਧੀਮਾਨ, ਰੰਗਕਰਮੀ ਸੈਮੂਅਲ ਜੌਨ, ਸਹਾਇਕ ਸਿਵਲ ਸਰਜਨ ਡਾ. ਜਗਮੋਹਨ ਸਿੰਘ ਆਦਿ ਮੌਜੂਦ ਸਨ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends