*ਸਮਗਰਾ ਸਿੱਖਿਆ ਅਭਿਆਨ ਦੇ ਆਈ.ਈ.ਡੀ/ ਆਈ.ਈ.ਡੀ.ਐਸ.ਐਸ. ਕੰਪੋਨੇੰਟ ਤਹਿਤ ਦਿਵਿਆਂਗ ਬੱਚਿਆਂ ਨੂੰ ਵੰਡਿਆ ਉਨ੍ਹਾਂ ਦੀ ਲੋੜ ਦਾ ਸਾਮਾਨ*
*ਕੋਰੋਨਾ ਨਿਯਮਾਂ ਦਾ ਪਾਲਣ ਕਰਦੇ ਹੋਏ ਕੇਵਲ ਦੋ ਦਰਜਨ ਬੱਚਿਆਂ ਨੂੰ ਵੰਡਿਆ ਸਾਮਾਨ*
- ਬਾਕੀ ਬੱਚਿਆਂ ਨੂੰ ਘਰ ਘਰ ਆਈ.ਈ.ਆਰ.ਟੀ ਅਤੇ ਆਈ.ਈ. ਵਲੰਟੀਅਰ ਦੁਆਰਾ ਪਹੁੰਚਾਇਆ ਜਾਵੇਗਾ ਸਾਮਾਨ
ਅਬੋਹਰ: ਸਮਗਰਾ ਸਿੱਖਿਆ ਅਭਿਆਨ ਦੇ ਤਹਿਤ ਦਿਵਿਆਂਗ ਬੱਚਿਆਂ ਨੂੰ ਉਨ੍ਹਾਂ ਦੀ ਲੋੜ ਅਤੇ ਸਹੂਲਤ ਅਨੁਸਾਰ ਸਾਮਾਨ ਵੰਡ ਕੈਂਪ ਜਿਲਾ ਸਿੱਖਿਆ ਅਧਿਕਾਰੀ ਡਾ ਸੁਖਬੀਰ ਸਿੰਘ ਬੱਲ ਦੀ ਪ੍ਰਧਾਨਗੀ ਅਧੀਨ ਸਰਕਾਰੀ ਸੀ.ਸੈ.ਸਕੂਲ ਅਬੋਹਰ ਵਿੱਚ ਲਗਾਇਆ ਗਿਆ। ਪ੍ਰੋਗਰਾਮ ਦੇ ਮੁੱਖ ਮਹਿਮਾਨ ਸੰਦੀਪ ਜਾਖੜ ਸਨ ਲੇਕਿਨ ਉਹ ਕਿਸੇ ਕਾਰਣ ਪਹੁੰਚ ਨਹੀਂ ਸਕੇ ਜਿਨ੍ਹਾਂ ਦੇ ਸਥਾਨ ਉੱਤੇ ਨਗਰ ਕਾਂਗਰਸ ਪ੍ਰਧਾਨ ਮੋਹਨ ਲਾਲ ਠੱਠਈ ਅਤੇ ਸ਼ਾਮ ਲਾਲ ਅਰੋੜਾ ਬਤੌਰ ਮਹਿਮਾਨ ਪੁੱਜੇ। ਇਸ ਕੈਂਪ ਵਿੱਚ ਦਿਵਿਆਂਗਜਨ ਬੱਚਿਆਂ ਨੂੰ ਟਰਾਈ ਸਾਈਕਲ, ਵਹੀਲਚੇਅਰ, ਹਿਅਰਿੰਗ ਏਡ, ਰੋਲੇਟਰ, ਐਮ.ਆਰ. ਕਿੱਟ ਅਤੇ ਹੋਰ ਜ਼ਰੂਰਤ ਦਾ ਸਾਮਾਨ ਦਿੱਤਾ ਗਿਆ। ਇਸ ਮੌਕੇ ਉੱਤੇ ਪ੍ਰਿੰਸੀਪਲ ਰਾਜੇਸ਼ ਸਚੇਦਵਾ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਗੀਤਾ ਗੋਸਵਾਮੀ, ਜ਼ਿਲ੍ਹਾ ਸਪੈਸ਼ਲ ਐਜੂਕੇਸ਼ਨ ਟੀਚਰ ਦਰਸ਼ਨ ਵਰਮਾ ਦੇ ਇਲਾਵਾ ਅਬੋਹਰ ਬਲਾਕ-1 ਦੇ ਬੀਪੀਈਓ ਅਜੇ ਛਾਬੜਾ ਅਤੇ ਅਬੋਹਰ ਬਲਾਕ-2 ਦੀ ਬੀਪੀਈਓ ਸੁਨੀਤਾ ਕੁਮਾਰੀ ਦੇ ਇਲਾਵਾ ਗੁਰਵਿੰਦਰ ਸਿੰਘ ਅਤੇ ਵਿਨੋਦ ਬੱਬਰ ਅਤੇ ਇਸ ਪ੍ਰੋਜੇਕਟ ਨਾਲ ਜੁੜੇ ਅਧਿਆਪਕ ਅਤੇ ਵਲੰਟੀਅਰ ਮੌਜੂਦ ਸਨ ।