ਈ ਪੰਜਾਬ ਡਾਟਾ ਬਦਲੀਆਂ ਲਈ ਹੀ ਨਹੀਂ, ਹੋਰ ਮੰਤਵ ਲਈ ਵੀ ਵਰਤੋਂ : ਸਿੱਖਿਆ ਵਿਭਾਗ

ਸਕੂਲ ਮੁੱਖੀ ਵਲੋਂ ਡਾਟਾ ਵੈਰੀਫਾਈ ਕਰਨ ਸਮੇਂ ਬਦਲੀ ਲਈ ਯੋਗ ਨਾ ਹੋਣ ਦਾ ਇਤਰਾਜ ਲਗਾ ਕੇ ਡਾਟਾ ਵੈਰੀਫਾਈ ਨਹੀਂ ਕੀਤਾ ਜਾ ਰਿਹਾ। 



ਇਸ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਮੂਹ ਸਕੂਲ ਮੁੱਖੀਆਂ ਨੂੰ ਕਿਹਾ ਗਿਆ ਹੈ ਕਿ ਸਿੱਖਿਆ ਵਿਭਾਗ ਅਧੀਨ ਕੰਮ ਕਰ ਰਹੇ ਸਮੂਹ ਅਧਿਆਪਕ, ਨਾਨ ਟੀਚਿੰਗ ਸਟਾਫ, ਕੰਪਿਊਟਰ ਅਧਿਆਪਕ ਅਤੇ ਵਲੰਟੀਅਰਾਂ ਦਾ ਡਾਟਾ ਵਿਭਾਗ ਵਲੋਂ ਈ ਪੰਜਾਬ ਸਕੂਲ ਪੋਰਟਲ ਤੇ ਅਪਡੇਟ ਕਰਵਾਇਆ ਜਾ ਰਿਹਾ ਹੈ ਅਤੇ ਇਸ ਡਾਟਾ ਦੀ ਵਰਤੋਂ ਬਦਲੀਆਂ ਤੋਂ ਇਲਾਵਾ ਵੱਖ ਵੱਖ ਮੰਤਵ ਲਈ ਵਿਭਾਗ ਵਲੋਂ ਸਮੇਂ ਸਮੇਂ ਤੇ ਕੀਤੀ ਜਾਂਦੀ ਹੈ, ਇਸ ਲਈ ਆਪ ਜੀ ਨੂੰ ਮੁੜ ਲਿਖਿਆ ਜਾਂਦਾ ਹੈ ਕਿ ਆਪਣੇ ਅਧੀਨ ਕੰਮ ਕਰ ਰਹੇ ਸਮੂਹ ਅਧਿਆਪਕ ਅਤੇ ਕਰਮਚਾਰੀ ਦਾ ਡਾਟਾ ਰਿਕਾਰਡ ਅਨੁਸਾਰ ਵੈਰੀਫਾਈ ਕੀਤਾ ਜਾਵੇ। 





ਜੇਕਰ ਕਿਸੇ ਅਧਿਆਪਕ/ਕਰਮਚਾਰੀ ਦੇ ਡਾਟਾ ਵਿੱਚ ਗਲਤੀ ਰਹਿ ਜਾਂਦੀ ਹੈ ਤਾਂ ਉਸ ਦੀ ਮੁਕੰਮਲ ਜਿੰਮੇਵਾਰੀ ਅਧਿਆਪਕ/ਕਰਮਚਾਰੀ ਅਤੇ ਡੀ.ਡੀ.ਓ/ਸਕੂਲ ਮੁੱਖੀ ਦੀ ਹੋਵੇਗੀ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends