ਬੇਰੁਜ਼ਗਾਰ ਸਾਂਝੇ ਮੋਰਚੇ ਦੀ ਸਿੱਖਿਆ ਮੰਤਰੀ ਨਾਲ ਪੈੱਨਲ ਮੀਟਿੰਗ ਬੇਸਿੱਟਾ
ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ 31 ਜੁਲਾਈ ਮੋਤੀ ਮਹਿਲ ਦਾ ਘਿਰਾਓ ਦਾ ਐਲਾਨ
ਚੰਡੀਗੜ੍ਹ, 27 ਜੁਲਾਈ (ਦਲਜੀਤ ਕੌਰ ਭਵਾਨੀਗੜ੍ਹ) ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਸੰਗਰੂਰ ਵਿਖੇ ਕੋਠੀ ਦੇ ਗੇਟ ਉੱਤੇ ਪੱਕਾ ਮੋਰਚਾ ਲਗਾਈ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਪੰਜਾਬ ਭਵਨ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ ਪੂਰੀ ਤਰ੍ਹਾਂ ਬੇਸਿੱਟਾ ਰਹੀ ਅਤੇ ਬੇਰੁਜ਼ਗਾਰਾਂ ਨੇ ਮੁੜ 31 ਜੁਲਾਈ ਨੂੰ ਮੋਤੀ ਮਹਿਲ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਗਸੀਰ ਸਿੰਘ ਘੁਮਾਣ, ਕ੍ਰਿਸ਼ਨ ਸਿੰਘ ਨਾਭਾ, ਹਰਜਿੰਦਰ ਸਿੰਘ ਝੁਨੀਰ ਅਤੇ ਦਵਿੰਦਰ ਕੁਮਾਰ ਨੇ ਕਿਹਾ ਕਿ ਪਿਛਲੀਆਂ ਮੀਟਿੰਗਾਂ ਵਾਂਗ ਫੇਰ ਲਾਰਾ ਲਗਾਇਆ ਗਿਆ ਹੈ। ਆਗੂਆਂ ਨੇ ਕਿਹਾ ਕਿ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਮੀਟਿੰਗ ਕਰਵਾਉਣ ਦਾ ਵਾਅਦਾ ਕਰਕੇ ਮੁੜ ਸਿਰਫ਼ ਸਿੱਖਿਆ ਮੰਤਰੀ ਨਾਲ ਮੀਟਿੰਗ ਕਰਵਾਈ ਹੈ, ਜਿਸਦਾ ਕੇ ਬੇਰੁਜ਼ਗਾਰਾਂ ਨੇ ਅਨੇਕਾਂ ਵਾਰ ਬਾਈਕਾਟ ਕੀਤਾ ਹੈ। ਬੇਰੁਜ਼ਗਾਰਾਂ ਨੂੰ ਲਾਲੀ ਪੌਪ ਦਿੱਤੇ ਗਏ ਹਨ। ਬੇਰੁਜ਼ਗਾਰਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਲਗਾਤਾਰ ਟਾਲਾ ਵੱਟਿਆ ਜਾ ਰਿਹਾ ਹੈ। ਬੇਰੁਜ਼ਗਾਰਾਂ ਨੇ ਐਲਾਨ ਕੀਤਾ ਕਿ 31 ਜੁਲਾਈ ਨੂੰ ਮੋਤੀ ਮਹਿਲ ਦਾ ਮੁੜ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਅਮਨ ਸੇਖਾ, ਸੰਦੀਪ ਸਿੰਘ ਗਿੱਲ, ਰਵਿੰਦਰ ਮੂਲੇਵਾਲਾ, ਗੁਰਪ੍ਰੀਤ ਸਿੰਘ ਲਾਲਿਆਂ ਵਾਲੀ, ਸਸਪਾਲ ਸਿੰਘ, ਹਰਬੰਸ ਸਿੰਘ ਦਾਨਗੜ੍ਹ, ਜਸਮੇਲ ਸਿੰਘ ਆਦਿ ਹਾਜ਼ਰ ਸਨ।
ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹ |
ਬੇਰੁਜ਼ਗਾਰ ਸਾਂਝਾ ਮੋਰਚੇ ਚ ਸ਼ਾਮਿਲ ਯੂਨੀਅਨਾਂ ਦੀਆਂ ਮੰਗਾਂ:-
*ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੀਆਂ ਮੰਗਾਂ :-*
1.ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ।
2.200 ਵਰਕਰ ਪੁਰਸ਼ ਅਤੇ 600 ਵਰਕਰ ਮਹਿਲਾ ਉਮੀਦਵਾਰਾਂ ਦੀ ਚੱਲ ਰਹੀ ਭਰਤੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇ।
3.ਸਾਰੀਆਂ ਖਾਲੀ ਰਹਿੰਦੀਆਂ (ਵਰਕਰ ਪੁਰਸ਼ ਅਤੇ ਮਹਿਲਾ ਦੀਆਂ)ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।
*ਡੀ.ਪੀ.ਈ. 873 ਅਧਿਆਪਕ ਯੂਨੀਅਨ ਦੀਆਂ ਮੰਗਾਂ :-*
1.ਸਿੱਖਿਆ ਵਿਭਾਗ ਵੱਲੋਂ 2 ਫਰਵਰੀ 2020 ਨੂੰ 873 ਡੀ.ਪੀ.ਈ. ਅਧਿਆਪਕਾਂ ਦਾ ਲਿਖਤੀ ਟੈਸਟ ਲੈ ਕੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਇਨ੍ਹਾਂ ਪੋਸਟਾਂ ਵਿੱਚ ਸੋਧ ( Amendment ) ਕਰਨ ਉਪਰੰਤ 1000 ਪੋਸਟ ਦਾ ਵਾਧਾ ਕਰਕੇ 1873 ਪੋਸਟ ਕੀਤੀਆਂ ਜਾਣ ।
2.ਇਹ ਭਰਤੀ 14 ਸਾਲ ਦੇ ਲੰਬੇ ਅਰਸੇ ਬਾਅਦ ਹੋ ਰਹੀ ਹੈ ਜਿਸ ਕਾਰਨ ਉਮੀਦਵਾਰਾਂ ਦੀ ਉਮਰ ਹੱਦ ਲੰਘ ਚੁੱਕੀ ਹੈ , ਇਸ ਕਰਕੇ 1000 ਪੋਸਟ ਦਾ ਵਾਧਾ ਕਰਨ ਉਪਰੰਤ 1873 ਪੋਸਟਾਂ ਕੀਤੀਆਂ ਜਾਣ ।
3. 873 ਡੀ.ਪੀ.ਈ. ਦਾ ਵਿਗਿਆਪਨ ਮਿਤੀ : 24.01.2017 ਦੀ ਲਗਾਤਾਰਤਾ ਵਿੱਚ 1000 ਪੋਸਟ ਦਾ ਵਾਧਾ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੇ ਜੋ ਭਰਤੀ ਪ੍ਰਕਿਰਿਆ ਵਿਚਾਲੇ ਰੁਕੀ ਹੋਈ ਹੈ ਉਸਨੂੰ ਪੂਰਾ ਕੀਤਾ ਜਾਵੇ।
4.ਜੇਕਰ 873 ਡੀ .ਪੀ.ਈ ਪੋਸਟ ਤੇ ਦੂਜੀ ਵਾਰ ਸਕਰੂਟਨੀ ਹੁੰਦੀ ਹੈ ਤਾਂ ਪੇਪਰ ਦਿੱਤੇ ਸਾਰੇ ਉਮੀਦਵਾਰ ਨੂੰ ਸਕਰੂਟਨੀ ਲਈ ਬੁਲਾਇਆ ਜਾਵੇ।
*ਬੀ.ਐਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੀਆਂ ਮੰਗਾਂ :-*
1.ਪੰਜਾਬੀ , ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਘੱਟੋ ਘੱਟ 10 ਹਜਾਰ ਅਸਾਮੀਆਂ ਅਤੇ 5000 ਹੋਰ ਵਿਸ਼ੇ (ਜਿਵੇਂ ਸੰਸਸਿਕ੍ਰਤ,ਉਰਦੂ) ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।
2.ਲੰਬੇ ਸਮੇਂ ਤੋਂ ਕੋਈ ਭਰਤੀ ਨਾ ਆਉਣ ਕਾਰਨ ਜ਼ਿਆਦਾਤਰ ਉਮੀਦਵਾਰ ਆਪਣੀ ਉਮਰ ਹੱਦ ਲੰਘਾ ਚੁੱਕੇ ਹਨ ਇਸ ਕਰਕੇ ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ।
3.ਸਮਾਜਿਕ ਸਿੱਖਿਆ ਵਿਸ਼ੇ ਦੇ ਕੰਬੀਨੇਸ਼ਨ ਵਿੱਚੋਂ ਕੱਢੇ ਗਏ ਵਿਸ਼ਿਆਂ ਜਿਵੇਂ ਕਿ :- ਰਿਲੀਜਨ ਸਟੱਡੀਜ਼ , ਡਿਫੈਂਸ ਸਟੱਡੀਜ਼ , ਪਬਲਿਕ ਵਰਕ ਅਤੇ ਐਜੂਕੇਸ਼ਨ ਨੂੰ ਸ਼ਾਮਿਲ ਕੀਤਾ ਜਾਵੇ।
4.ਹਰੇਕ ਵਿਸ਼ੇ ਦੇ ਅਧਿਆਪਕ ਤੋਂ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ , ਇੱਕ ਦੂਜੇ ਦਾ ਵਿਸ਼ਾ ਦੇ ਕੇ ਅਸਾਮੀਆਂ ਖਤਮ ਕਰਨ ਦੀ ਨੀਤੀ ਬੰਦ ਕੀਤੀ ਜਾਵੇ।
5.ਮਾਸਟਰ ਕੇਡਰ ਦੇ ਪੇਪਰ ਲਈ ਘੱਟੋ-ਘੱਟ ਪਾਸ ਅੰਕ ਨਿਰਧਾਰਤ ਕੀਤੇ ਜਾਣ ।
6.ਨਵੀਂ ਭਰਤੀ ਲਈ ਕੱਚੇ ਅਧਿਆਪਕਾਂ ਅਤੇ ਆਉਟਸੋਰਸਿੰਗ ਸਟਾਫ ਨੂੰ ਤਜਰਬਾ ਅੰਕ ਨਾ ਦਿੱਤੇ ਜਾਣ।
*ਪੀ. ਟੀ .ਆਈ. 646 ਅਧਿਆਪਕ ਯੂਨੀਅਨ ਦੀਆਂ ਮੰਗਾਂ :-*
1.ਇਹ ਭਰਤੀ 10+2 ਅਤੇ ਸੀ.ਪੀ.ਐਡ. ਦੇ ਪਾਪਤ ਅੰਕਾਂ ਦੇ ਆਧਾਰ ਤੇ ਮੈਰਿਟ ਲਿਸਟ ਬਣਾ ਕੇ ਪੂਰੀ ਕੀਤੀ ਜਾਵੇ।
2.ਇਸ ਭਰਤੀ ਦੇ ਇਸ਼ਿਤਹਾਰ ਵਿੱਚ ਮਾਣਯੋਗ ਹਾਈ ਕੋਰਟ ਵੱਲੋਂ ਖਾਰਜ ਕੀਤੇ ਟੀ. ਈ. ਟੀ ( ਅਧਿਆਪਕ ਯੋਗਤਾ ਟੈਸਟ ) ਤੋਂ ਬਿਨਾਂ ਕੋਈ ਟੈਸਟ ਨਹੀਂ ਸੀ ਇਸ ਕਰਕੇ 646 ਅਸਾਮੀਆਂ ਦੀ ਭਰਤੀ ਨਿਰੋਲ ਮੈਰਟ ਦੇ ਆਧਾਰ ਤੇ ਹੀ ਕੀਤੀ ਜਾਵੇ।
3.ਭਰਤੀ ਕਰਾਈਟੈਰੀਆ ਯੂਨੀਅਨ ਆਗੂ ਦੀ ਮੌਜੂਦਗੀ ਵਿੱਚ ਤਿਆਰ ਕੀਤਾ ਜਾਵੇ।
4. 646 ਪੀ.ਟੀ.ਆਈ. ਅਸਾਮੀਆਂ ਤੇ ਪੰਜਾਬ ਦੇ ਪੱਕੇ ਵਸਨੀਕ ਬੇਰੁਜ਼ਗਾਰਾਂ ਨੂੰ ਹੀ ਰੱਖਿਆ ਜਾਵੇ।
5.ਮਿਡਲ ਅਤੇ ਹਾਈ ਸਕੂਲ ਵਿੱਚ ਪੀ ਟੀ ਆਈ ਦੀਆਂ ਖਤਮ ਕੀਤੀਆਂ ਗਈਆਂ ਅਸਾਮੀਆਂ ਨੂੰ ਮੁੜ ਬਹਾਲ ਕੀਤਾ ਜਾਵੇ ।
*ਬੇਰੁਜ਼ਗਾਰ ਆਰਟ ਐੱਡ ਕਰਾਫਟ ਯੂਨੀਅਨ ਦੀਆਂ ਮੰਗਾਂ :-*
1. *ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ 5000 ਅਸਾਮੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ।*
2. ਉਪਰਲੀ ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ।
3. ਆਰਟ ਐਂਡ ਕਰਾਫ਼ਟ ਦੇ ਵਿਸ਼ੇ ਨੂੰ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਲਾਜ਼ਮੀ ਵਿਸ਼ਾ ਵਜੋਂ ਲਾਗੂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ
4. ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਮਿਡਲ ਪੱਧਰ ਤੱਕ ਖ਼ਤਮ ਕੀਤੀਆਂ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਪੋਸਟਾਂ ਨੂੰ ਬਹਾਲ ਕੀਤਾ ਜਾਵੇ।