ਲੁਧਿਆਣਾ, 23 ਜੁਲਾਈ ਜ਼ਿਲਾ ਸਿੱਖਿਆਂ ਅਫਸਰ (ਸੈਕੰਡਰੀ) ਵੱਲੋਂ ਅੱਜ ਇਕ ਵਿਸ਼ੇਸ਼ ਜੂਮ ਮੀਟਿੰਗ ਰਾਹੀਂ ਜ਼ਿਲੇ ਦੇ 533 ਸਕੂਲਾਂ ਦੇ ਪ੍ਰਮੁੱਖਾਂ ਨੂੰ ਸਫਾਈ ਕਰਵਾਉਣ ਲਈ ਕਿਹਾ ਗਿਆ ਹੈ। ਇਸ ਮੀਟਿੰਗ ਵਿਚ ਸਾਰੇ ਬੀ, ਐੱਲ. ਓਜ਼ ਪੜ੍ਹੋ ਪੰਜਾਬ ਟੀਮ ਵੀ ਮੌਜੂਦ ਸੀ। ਡੀ. ਈ. ਓ. ਲਖਬੀਰ ਸਿੰਘ ਨੇ ਕਿਹਾ ਕਿ ਜ਼ਿਲੇ ਦੇ ਸਕੂਲਾਂ ਨੂੰ ਬੱਚਿਆਂ ਲਈ ਖੋਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ-ਸਫਾਈ ਕਰ ਲਈ ਜਾਵੇ ਤਾਂ ਕਿ ਵਿਦਿਆਰਥੀਆਂ ਨੂੰ ਪਹਿਲੇ ਦਿਨ ਸਕੂਲ ਆਉਣ 'ਤੇ ਵਧੀਆ ਤੇ ਸੁਖਾਵਾਂ ਮਾਹੌਲ ਮਿਲ ਸਕੇ। ਉਨ੍ਹਾਂ ਅਧਿਆਪਕਾਂ ਨੂੰ ਵੈਕਸੀਨਾ ਦੀਆਂ ਦੋਵੇਂ ਡੋਜ਼ ਲਗਵਾਉਣ ਲਈ ਵੀ ਕਿਹਾ। ਡਿਪਟੀ ਡੀ.ਈ.ਓ (ਸੋਕੇ ) ਡਾ. ਚਰਨਜੀਤ ਸਿੰਘ ਜਲਾਜਣ ਨੇ ਮੀਟਿੰਗ ਵਿਚ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਕਹਿਰ ਤੋਂ ਬਾਅਦ ਬੜੀ ਮੁਸ਼ਕਿਲ ਨਾਲ ਹੀ ਵਿਦਿਆਰਥੀਆਂ ਨੂੰ ਸਕੂਲਾਂ ਵਿਚ ਆਉਣ ਦਾ ਮੌਕਾ ਮਿਲਿਆ ਹੈ। ਇਸ ਲਈ ਵਿਦਿਆਰਥੀਆਂ ਦੇ ਆਉਣ ਤੇ ਉਨ੍ਹਾਂ ਦਾ ਸਵਾਗਤ ਕੀਤਾ ਜਾਵੇ ਅਤੇ ਕੋਰਨਾ ਤੋਂ ਬਚਾਅ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ।
ਉਨ੍ਹਾਂ ਕਿਹਾ ਕਿ
ਸੇਨੇਟਾਈਜ਼ਰ ਅਤੇ ਮਾਸਕ
ਦਾ ਪ੍ਰਬੰਧ ਪੂਰੇ ਰੂਮ 'ਚ ਕੀਤਾ
ਜਾਵੇ ਅਤੇ ਸੋਸ਼ਲ ਡਿਸਟੈਂਸ
ਦਾ ਵੀ ਧਿਆਨ ਰੱਖਿਆ ਜਾਵੇ। ਮੰਜੂ
ਭਾਰਦਵਾਜ ਜ਼ਿਲਾ ਸਮਾਰਟ ਸਕੂਲ ਮੈਟਰ ਨੇ
ਕਿਹਾ ਕਿ ਹਰ ਸਕੂਲ ਆਪਣੀ ਕੰਪਿਊਟਰ
ਲੋਬ ਪ੍ਰਾਜੈਕਟ ਨੂੰ ਚਲਾ ਕੇ ਦੇਖ ਲਵੇ ਤਾਂ
ਵਿਦਿਆਰਥੀਆਂ ਦੇ ਆਉਣ ਤੇ ਜੇਕਟਰ
ਦੇ ਜ਼ਰੀਏ ਸਮਾਰਟ ਸਿੱਖਿਆ ਦਿੱਤੀ ਜਾ ਸਕੇ।
ਜ਼ਿਲਾ ਸੋਸ਼ਲ ਮੀਡੀਆ ਕੋਆਡੀਨੇਟਰ
ਲੁਧਿਆਣਾ ਅੰਜੂ ਸੂਦ ਨੇ ਕਿਹਾ ਕਿ
ਵਿਦਿਆਰਥੀਆਂ ਨੂੰ ਇਸ ਮੌਕੇ 'ਤੇ ਜ਼ਿਆਦਾ
ਤੋਂ ਜ਼ਿਆਦਾ ਲਾਭ ਲੈਣਾ ਚਾਹੀਦਾ ਤਾਂ ਕਿ
ਉਹ ਆਪਣੀ ਫਾਈਨਲ ਖਿਆ ਦੀ
ਤਿਆਰੀ ਚੰਗੀ ਤਰ੍ਹਾਂ ਕਰ ਸਕਣ।