ਦਫਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਲਾਕ ਰਾਜਪੂਰਾ-1
ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਮਿਤੀ 01/01/2016 ਤੋਂ ਛੇਵਾਂ ਪੰਜਾਬ ਤਨਖਾਹ ਕਮੀਸ਼ਨ
ਨੂੰ ਲਾਗੂ ਕਰਨ ਸੰਬੰਧੀ 2.25 ਅਤੇ 2.59 ਦੇ ਗੁਣਾਂਕ ਨਾਲ ਆਪਸ਼ਨ ਫਾਰਮ ਮੰਗੇ ਗਏ ਹਨ।
ਸਮੂਹ ਸਟਾਫ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਮਿਤੀ 26.07.2021 ਤੱਕ ਨਾਲ ਨੱਥੀ ਆਪਸ਼ਨ ਫਾਰਮ ਭਰ
ਕੇ ਦਫਤਰ ਵਿਖੇ ਭੇਜਿਆ ਜਾਵੇ ਤਾਂ ਜੋ ਸੋਧੇ ਸਕੇਲਾਂ ਵਿੱਚ ਮਹੀਨਾ ਜੁਲਾਈ 2021 ਦੀ ਤਨਖਾਹ
ਕਢਾਈ ਜਾ ਸਕੇ। ਆਪਸ਼ਨ ਫਾਰਮ ਪ੍ਰਾਪਤ ਨਾ ਹੋਣ ਦੀ ਸੂਰਤ ਵਿੱਚ ਗੁਣਾਂਕ 2.25 ਨਾਲ ਮਿਤੀ
01/01/2016 ਤੋਂ ਤਨਖਾਹ ਫਿਕਸ ਕਰ ਦਿੱਤੀ ਜਾਵੇਗੀ।
ਕਮਿਸ਼ਨ ਨੇ 5 ਸਤੰਬਰ ਤੱਕ ਆਪਸ਼ਨ ਫਾਰਮ ਦੇਣ ਲਈ ਕਿਹਾ ਹੈ ਪ੍ਰੰਤੂ 26/07/2021 ਤੱਕ ਹੀ ਆਪਸ਼ਨ ਫਾਰਮ ਦੇਣ ਲਈ ਇਸ ਤਰ੍ਹਾਂ ਦੇ ਪੱਤਰ ਜਾਰੀ ਕਰਨੇ , ਸਰਕਾਰ ਦੇ ਆਪਣੇ ਹੀ ਨਿਯਮਾਂ ਦੇ ਉਲਟ ਹੈ।