ਪ੍ਰਮੁੱਖ ਸਕੱਤਰ ਪ੍ਰਸੋਨਲ ਵਿਭਾਗ ਨੇ ਪੇਅ ਕਮੀਸ਼ਨ ਮੁੱਦੇ ਤੇ ਈਟੀਟੀ ਅਧਿਆਪਕ ਯੂਨੀਅਨ ਨਾਲ ਕੀਤੀ ਅਹਿਮ ਮੀਟਿੰਗ
2011 ਦੇ ਪੇਅ ਸਕੇਲ 'ਚ ਸਰਕਾਰ ਤੋਂ ਹੋਈ ਟੈਕਨੀਕਲ ਗਲਤੀ ਦੇ ਅਧਾਰ ਤੇ ਵੱਧ ਗੁਣਾਂਕ ਸਕੇਲ ਲਾਗੂ ਕਰਨ ਦੀ ਮੁੱਖ ਮੰਗ
ਚੰਡੀਗੜ੍ਹ, 12 ਜੁਲਾਈ (ਹਰਦੀਪ ਸਿੰਘ ਸਿੱਧੂ )ਪੇਅ ਕਮੀਸ਼ਨ ਦੀ ਰਿਪੋਰਟ ਨੂੰ ਲੈ ਕੇ ਲਗਾਤਾਰ ਦਿਨ ਬ ਦਿਨ ਮੁਲਾਜ਼ਮਾਂ ਦੇ ਸੰਘਰਸ਼ ਨੂੰ ਵੇਖਦੇ ਹੋਏ ਅੱਜ ਪੰਜਾਬ ਸਰਕਾਰ ਵੱਲੋਂ ਪੰਜਾਬ ਭਵਨ ਚੰਡੀਗੜ੍ਹ ਵਿਖੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ। ਇਹ ਉੱਚ ਪੱਧਰੀ ਮੀਟਿੰਗ ਸ਼੍ਰੀ ਵਿਵੇਕ ਪ੍ਰਤਾਪ ਸਿੰਘ ਆਈ ਏ ਐਸ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਪ੍ਰਸੋਨਲ ਵਿਭਾਗ, ਕੇ ਪੀ ਸਿਨਹਾ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਵਿੱਤ ਵਿਭਾਗ, ਵਨੀਤ ਕੁਮਾਰ ਸਪੈਸ਼ਲ ਸਕੱਤਰ ਪ੍ਰਸੋਨਲ ਵਿਭਾਗ ਪੰਜਾਬ ਸਰਕਾਰ ਅਤੇ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ, ਸੂਬਾ ਕਾਰਜਕਾਰੀ ਪ੍ਰਧਾਨ ਰਛਪਾਲ ਸਿੰਘ ਵੜੈਚ, ਸੂਬਾ ਜਨਰਲ ਸਕੱਤਰ ਹਰਜੀਤ ਸਿੰਘ ਸੈਣੀ, ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ, ਆਗੂ ਵਰਿੰਦਰ ਅਮਰ ਫਰੀਦਕੋਟ ਵਿਚਕਾਰ ਹੋਈ।
ਜੰਥੇਬੰਦੀ ਦੇ ਸੂਬਾ ਪ੍ਰਧਾਨ ਰਣਜੀਤ ਸਿੰਘ ਬਾਠ ਨੇ ਦੱਸਿਆ ਕਿ ਸਰਕਾਰ ਵੱਲੋਂ ਜੋ ਪੇਅ ਕਮੀਸ਼ਨ ਦੀ ਰਿਪੋਰਟ ਜਾਰੀ ਕੀਤੀ ਗਈ ਹੈ, ਇਸ ਰਿਪੋਰਟ ਤੋਂ ਪੰਜਾਬ ਦਾ ਪੂਰਾ ਮੁਲਾਜ਼ਮ ਵਰਗ ਔਖਾ ਹੈ, ਉਨ੍ਹਾਂ ਕਿਹਾ ਕਿ 2006 ਦੇ ਪੇਅ ਕਮੀਸ਼ਨ ਤਹਿਤ ਅਕਤੂਬਰ 2011 ਵਿੱਚ ਪੇਅ ਸਕੇਲ 'ਚ ਸਰਕਾਰ ਵੱਲੋਂ ਹੋਈ ਟੈਕਨੀਕਲ ਗਲਤੀ ਦੇ ਅਧਾਰ ਤੇ 3.01 ਗੁਣਾਂਕ ਨਾਲ ਪੇਅ ਕਮੀਸ਼ਨ ਦੀ ਰਿਪੋਰਟ ਲਾਗੂ ਕੀਤੀ ਜਾਵੇ। ਮੀਟਿੰਗ ਦੌਰਾਨ ਸਰਕਾਰ ਦੇ ਉੱਚ ਅਧਿਕਾਰੀਆਂ ਵੱਲੋਂ ਜੰਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਇਹ ਮਸਲਾ ਉਨ੍ਹਾਂ ਦੇ ਵਿਚਾਰ ਅਧੀਨ ਹੈ, ਜਲਦੀ ਹੀ ਇਹ ਮੰਗਾਂ ਮੰਨੀਆਂ ਜਾਣਗੀਆਂ। ਜੰਥੇਬੰਦੀ ਦੇ ਆਗੂਆਂ ਨੇ ਸਰਕਾਰ ਤੇ ਵਿਅੰਗ ਕਸਦੇ ਹੋਏ ਕਿਹਾ ਕਿ ਇਹੋ ਜਿਹਾ ਕਿਹੜਾ ਪੇਅ ਕਮੀਸ਼ਨ ਹੈ ਕਿ ਜਿਸ ਨਾਲ ਸਾਡੇ ਕਈ ਸਾਲਾਂ ਦੇ ਬਕਾਏ ਨੈਗੇਟਿਵ ਵਿੱਚ ਜਾ ਰਹੇ ਹਨ, ਜਦ ਕਿ ਚੌਣਾਂ ਦਾ ਮਾਹੌਲ ਜ਼ੋਰ ਸ਼ੋਰ ਨਾਲ ਨਜ਼ਦੀਕ ਆ ਰਿਹਾ ਹੈ। ਇਸ ਮੌਕੇ ਜੰਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਘਲੋਟੀ, ਜੰਥੇਬੰਦੀ ਦੇ ਆਗੂ ਸ਼ਿਵਰਾਜ ਜਲੰਧਰ, ਗੁਰਜੀਤ ਘਨੌਰ ਸੰਗਰੂਰ, ਗੁਰਿੰਦਰ ਗੁਰਮ ਫਤਿਹਗੜ੍ਹ ਸਾਹਿਬ, ਪਰਮਜੀਤ ਮਾਨ ਲੁਧਿਆਣਾ, ਸ਼ਿਵ ਰਾਣਾ ਮੁਹਾਲੀ, ਗੁਰਪ੍ਰੀਤ ਬਰਾੜ ਮੁਕਤਸਰ, ਦਵਿੰਦਰ ਸੱਲਣ ਨਵਾਂ ਸ਼ਹਿਰ, ਕੁਲਦੀਪ ਸੱਭਰਵਾਲ ਫਾਜ਼ਿਲਕਾ, ਵਰਿੰਦਰ ਅਮਰ ਫਰੀਦਕੋਟ, ਜਗਰੂਪ ਸਿੰਘ ਫਿਰੋਜ਼ਪੁਰ, ਧਰਿੰਦਰ ਬੱਧਣ, ਵਿਪਨ ਲੋਟਾ, ਸਿਮਰਜੀਤ ਸਿੰਘ ਫਾਜ਼ਿਲਕਾ, ਲਖਵੀਰ ਸਿੰਘ ਬੋਹਾ, ਸਤਿੰਦਰ ਸਿੰਘ ਤਰਨਤਾਰਨ, ਸੁਖਦੇਵ ਸਿੰਘ, ਮਨਜਿੰਦਰ ਸਿੰਘ, ਬਲਵਿੰਦਰ ਸਿੰਘ ਮੱਕੜ, ਜਗਜੀਤ ਸਿੰਘ ਸੰਗਰੂਰ, ਸੁਖਦੇਵ ਸਿੰਘ ਸੰਗਰੂਰ, ਸੁਰਿੰਦਰ ਸਿੰਘ ਭਟਨਾਗਰ ਹਾਜ਼ਰ ਸਨ।