Sunday, 18 July 2021

ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ

 ਨਵਜੋਤ ਸਿੰਘ ਸਿੱਧੂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਬਣੇ


ਮਾਨਸਾ ਚ ਐਡਵੋਕੇਟ ਕੇਸਰ ਸਿੰਘ ਧਲੇਵਾਂ ਦੀ ਅਗਵਾਈ ਚ ਖੁਸ਼ੀ ਦਾ ਪ੍ਰਗਟਾਵਾਚੰਡੀਗੜ੍ਹ 18 ਜੁਲਾਈ ( ਹਰਦੀਪ ਸਿੰਘ ਸਿੱਧੂ) ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਏ ਜਾਣ 'ਤੇ ਮਾਨਸਾ 'ਚ ਉਨ੍ਹਾਂ ਦੇ ਕਰੀਬੀ ਸਾਥੀ ਸੀਨੀਅਰ ਕਾਂਗਰਸੀ ਆਗੂ ਅਤੇ ਐਡਵੋਕੇਟ ਕੇਸਰ ਸਿੰਘ ਧਲੇਵਾਂ ਦੀ ਅਗਵਾਈ ਚ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ।ਉਨ੍ਹਾਂ ਇਹ ਅਹੁਦਾ ਮਿਲਣ ਤੇ ਨਵਜੀਤ ਸਿੰਘ ਸਿੱਧੂ ਅਤੇ ਨਵਜੋਤ ਕੌਰ ਸਿੱਧੂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਹੁਣ ਪੰਜਾਬ ਚ ਕਾਂਗਰਸ ਪਾਰਟੀ ਦੀ ਦੂਜੀ ਵਾਰ ਸਰਕਾਰ ਬਣਨਾ ਤੈਅ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਜਿਥੇ ਕ੍ਰਿਕਟ ਖਿਡਾਰੀ ਦੇ ਤੌਰ 'ਤੇ ਦੁਨੀਆਂ ਭਰ ਚ ਭਾਰਤ ਦਾ ਨਾਮ ਰੋਸ਼ਨ ਕੀਤਾ, ਉਥੇ ਉਨਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਕਮੈਂਟਰੀ,ਕਮੇਡੀ ਸ਼ੋਅ ਚ ਵੱਡਾ ਨਾਮਣਾ ਖੱਟਿਆ। ਐਡਵੋਕੇਟ ਕੇਸਰ ਸਿੰਘ ਧਲੇਵਾਂ ਨੇ ਇਸ ਗੱਲ 'ਤੇ ਵੀ ਮਾਣ ਮਹਿਸੂਸ ਕੀਤਾ ਕਿ ਉਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਸਿਆਸਤ ਦੀ ਪਾਰੀ ਵੀ ਖੇਡੀ। ਹੁਣ ਜਦੋਂ ਉਨ੍ਹਾਂ ਨੂੰ ਇਕ ਅਹਿਮ ਤੇ ਵੱਡੀ ਜ਼ਿੰਮੇਵਾਰੀ ਮਿਲੀ ਹੈ ਤਾਂ ਉਨ੍ਹਾਂ ਤੋਂ ਇਹ ਵੱਡੀਆਂ ਆਸਾਂ ਹਨ ਕਿ ਸਿਆਸਤ ਵਿੱਚ ਇਕ ਨਵੀਂ ਤਬਦੀਲੀ ਲਿਆਕੇ ਅਸਲ ਮਾਇਨਿਆਂ ਚ ਲੋਕ ਰਾਜ ਨੂੰ ਕਾਇਮ ਕਰਨਗੇ।ਉਧਰ ਮਾਨਸਾ ਜ਼ਿਲ੍ਹੇ ਸਮੇਤ ਪੰਜਾਬ ਭਰ ਚ ਖੁਸ਼ੀ ਦਾ ਮਹੌਲ ਹੈ।

ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਬਲਵੰਤ ਸਿੰਘ ਧਲੇਵਾਂ,ਬੀਰਇੰਦਰ ਸਿੰਘ ਧਾਲੀਵਾਲ, ਐਡਵੋਕੇਟ ਲਖਵਿੰਦਰ ਸਿੰਘ ਲਖਨਪਾਲ, ਐਡਵੋਕੇਟ ਮੁਕੇਸ਼ ਗੋਇਲ, ਐਡਵੋਕੇਟ ਉਮਕਾਰ ਸਿੰਘ ਮਿੱਤਲ, ਐਡਵੋਕੇਟ ਸਤਿੰਦਰਪਾਲ ਸਿੰਘ ਮਿੱਤਲ, ਕੁਲਵਿੰਦਰ ਕੌਰ ਮਹਿਤਾ ਐਮ.ਸੀ,ਪਵਨ ਕੁਮਾਰ ਵਾਇਸ ਪ੍ਰਧਾਨ ਨਗਰ ਕੌਂਸਲ,ਰਾਜੂ ਘਰਾਂਗਣਾਂ, ਪਰਮਪ੍ਰੀਤ ਸਿੰਘ ਮਾਨ, ਗੁਰਪ੍ਰੀਤ ਸਿੰਘ,ਦੀਪਕ ਮਹਿਤਾ, ਹਰਵਿੰਦਰ ਵਹਿਮੀ, ਗੁਰਚਰਨ ਸਿੰਘ ਤੱਗੜ, ਭਗਵੰਤ ਚਹਿਲ,ਰਕੇਸ਼ ਕੁਮਾਰ ਹਾਜ਼ਰ ਸਨ। RECENT UPDATES

Today's Highlight

PSEB TERM 01 RESULT: ਪਹਿਲੀ ਟਰਮ ਪ੍ਰੀਖਿਆ ਦੇ ਨਤੀਜੇ ਕਦੋਂ ਹੋਣਗੇ ਘੋਸ਼ਿਤ @pseb.ac.in

  PSEB TERM 01 RESULT( ਬੋਰਡ ਪ੍ਰੀਖਿਆਵਾਂ ਦੇ ਨਤੀਜੇ) : LINK FOR PSEB BOARD EXAM RESULT SEE HERE ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 5ਵੀਂ, 8ਵੀਂ, 10ਵੀਂ...