ਫਿਰੋਜ਼ਪੁਰ / ਫਰੀਦਕੋਟ 13 ਜੁਲਾਈ - ਪੰਜਾਬ ਸਰਕਾਰ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕੀ ਕੀਤਾ ਗਿਆ ਮੰਨੋ ਜਿਵੇਂ ਮੁਸੀਬਤਾਂ ਹੀ ਮੁੱਲ ਲੈ ਲਈਆਂ ਗਈਆਂ ਹੋਣ , ਕੋਰੋਨਾ ਮਹਾਂਮਾਰੀ ਕਾਰਨ ਜਿਥੇ ਪਹਿਲਾਂ ਤੋਂ ਹੀ ਪੰਜਾਬ ਵਿਚ ਸਿਹਤ ਢਾਂਚਾ ਹਿੱਲਿਆ ਹੋਇਆ ਹੈ ਉੱਥੇ ਹੁਣ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਹੋਣ ਤੇ ਡਾਕਟਰਾਂ ਵੱਲੋਂ ਅਣਮਿੱਥੇ ਸਮੇਂ ਲਈ ਹਡ਼ਤਾਲ ਤੇ ਜਾਣ ਦੇ ਐਲਾਨ ਨਾਲ ਹਜ਼ਾਰਾਂ ਮਰੀਜ਼ਾਂ ਦੀ ਜਾਨ ਤੇ ਬਣ ਆਈ ਹੈ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫ਼ਰੀਦਕੋਟ ਦੇ ਡਾਕਟਰ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾਣ ਦਾ ਐਲਾਨ ਕੀਤਾ ਹੈ।
12 ਜੁਲਾਈ ਨੂੰ ਫ਼ਰੀਦਕੋਟ ਤੋਂ ਐਮ ਐਲ ਏ ਕੁਸ਼ਲਦੀਪ ਸਿੰਘ ਢਿੱਲੋਂ ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਦੀ ਫੈਕਲਟੀ ਨੇ ਪੀ ਸੀ ਐਮ ਐਸ ਐਸੋਸੀਏਸ਼ਨ ਨਾਲ ਮਿਲਕੇ ਮੀਟਿੰਗ ਕੀਤੀ ਸੀ ਜੋ ਕਿ ਬੇਸਿੱਟਾ ਨਿਕਲੀ ਜਿਸ ਦੇ ਰੋਸ ਵਜੋਂ ਡਾਕਟਰਾਂ ਨੇ ਮਾਰਚ ਕੀਤਾ ਅਤੇ ਫੁਹਾਰਾ ਚੌਕ ਬਲੌਕ ਕਰ ਕੇ ਸਰਕਾਰ ਖ਼ਿਲਾਫ਼ ਨਾਰੇਬਾਜੀ ਕੀਤੀ, ਨਤੀਜੇ ਵਜੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਫੈਕਲਟੀ ਨੇ ਅੱਜ 13 ਜੁਲਾਈ ਨੂੰ ਜਰਨਲ ਬਾਡੀ ਦੀ ਮੀਟਿੰਗ ਕੀਤੀ ਤੇ ਪੂਰੇ ਹਫ਼ਤੇ ਵਾਸਤੇ ਹੜਤਾਲ ਕਰਨ ਦਾ ਫ਼ੈਸਲਾ ਕੀਤਾ, ਜਿਸ ਦੌਰਾਨ ਓਪੀਡੀ ਸਰਵਿਸਿਜ਼ ਇਲੈਕਟਿਵ ਸਰਜਰੀ ਅਤੇ ਐਮਬੀਬੀਐਸ ਬੱਚਿਆਂ ਦੀ ਟੀਚਿੰਗ ਵੀ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ ।
ਸਟ੍ਰਾਈਕ ਵਿਚ ਬੋਲਦੇ ਐਸੋਸੀਏਸ਼ਨ ਦੇ ਪ੍ਰਧਾਨ ਡਾ ਚੰਦਨਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਮਜਬੂਰੀ ਵੱਸ ਹੜਤਾਲ ਕਰਨੀ ਪੈ ਰਹੀ ਹੈ ਕਿਉਂਕਿ ਸਰਕਾਰ ਵੱਲੋਂ ਉਹਨਾਂ ਦਿਆਂ ਮੰਗਾਂ ਬਾਰੇ ਕੁੱਜ ਵੀ ਗੋਲ ਨਹੀਂ ਰਹੀ ਹੈ। ਡਾ ਅਮਰਦੀਪ ਬੋਪਾਰਾਏ ਜਨਰਲ ਸੈਕਟਰੀ ਨੇ ਕਿਹਾ ਕਿ ਇਸ ਹੜਤਾਲ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ ਹੈ ਕਿਉਂਕਿ ਸਰਕਾਰ ਨੇ ਹੀ ਸਾਡੀਆਂ ਮੰਗਾਂ ਨਹੀਂ ਮੰਨੀਆਂ। ਇਕ ਪਾਸੇ ਸਾਨੂੰ ਆਸ ਸੀ ਕਿ ਸਾਡੇ ਕੋਵਿਡ ਵਿੱਚ ਕੀਤੀਆਂ ਗਈਆਂ ਡਿਊਟੀਆਂ ਦਾ ਇਨਾਮ ਮਿਲੇਗਾ ਪਰ ਇਸ ਦੇ ਉਲਟ ਸਰਕਾਰ ਨੇ ਸਾਡੀਆਂ ਤਨਖਾਹਾਂ ਘਟਾ ਦਿੱਤੀਆਂ ਹਨ। ਡਾ ਸੰਜੇ ਗੁਪਤਾ ਜੋ ਕਿ ਕਮਿਊਨਿਟੀ ਮੈਡੀਸਨ ਦੇ ਪ੍ਰੋਫੈਸਰ ਅਤੇ ਮੁਖੀ ਹਨ ਨੇ ਕਿਹਾ ਸਾਡਾ ਐੱਨਪੀਏ ਘਟਾ ਕੇ ਸਰਕਾਰ ਨੇ ਸਾਡੇ ਪਿੱਠ ਚ ਛੁਰਾ ਘੋਪਿਆ ਹੈ , ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਡਾ ਪ੍ਰਦੀਪ ਗਰਗ ਐੱਚ ਓ ਡੀ ਰੇਡੀਓਥੈਰੇਪੀ ਨੇ ਕਿਹਾ ਕਿ ਸਰਕਾਰ ਹਮੇਸ਼ਾ ਹੀ ਮੁਲਾਜ਼ਮਾਂ ਨਾਲ ਧੱਕਾ ਕਰਦੀ ਆਈ ਹੈ ਪਰ ਐੱਨ ਪੀ ਏ ਘਟਾ ਕੇ ਉਸ ਨੇ ਮਰੀਜ਼ਾਂ ਦਾ ਬਾਰੇ ਕੁਝ ਵੀ ਨਹੀਂ ਸੋਚਿਆ ਹੈ। ਡਾ ਗੁਰਮੀਤ ਕੌਰ ਸੇਠੀ ਜੋ ਕਿ ਮੈਡੀਕਲ ਕਾਲਜ ਦੀ ਸਾਬਕਾ ਪ੍ਰਿੰਸੀਪਲ ਵੀ ਰਹਿ ਚੁੱਕੇ ਹਨ ਕਿਹਾ ਕਿ ਸੰਘਰਸ਼ ਵਾਸਤੇ ਅਸੀਂ ਹਮੇਸ਼ਾ ਲਈ ਤਿਆਰ ਰਹੇ ਹਾਂ ਤੇ ਤਿਆਰ ਰਹਾਂਗੇ ।ਇੱਥੇ ਇਹ ਵਰਣਨਯੋਗ ਹੈ ਕਿ ਡਾਕਟਰਾਂ ਨੇ ਕੋਵਿਡ ਵਿੱਚ ਜੀ ਤੋੜ ਮਿਹਨਤ ਨਾਲ ਡਿਊਟੀਆਂ ਕੀਤੀਆਂ ਸਨ ਸਰਕਾਰ ਨੇ 6ਵੇ ਪੇ ਕਮਿਸ਼ਨ ਦੇ ਵਿੱਚ ਉਨ੍ਹਾਂ ਦਾ 5% ਐੱਨ ਪੀ ਏ ਘਟਾ ਦਿੱਤਾ ਸੀ ਤੇ ਤਨਖਾਹਾਂ ਨਾਲੋਂ ਡੀ ਲਿੰਕ ਕਰ ਦਿੱਤਾ ਹੈ ਜਿਸ ਨਾਲ ਉਨ੍ਹਾਂ ਦੀਆਂ ਤਨਖਾਹਾਂ ਘਟ ਜਾਂਦੀਆਂ ਹਨ।
ਪਰ ਹੁਣ ਪੂਰੇ ਪੰਜਾਬ ਵਿੱਚ ਡਾਕਟਰ ਹੜਤਾਲ ਕਰਕੇ ਆਪਣਾ ਹੱਕ ਮੰਗ ਰਹੇ ਹਨ। ਜਿਸ ਕਰਕੇ ਮਰੀਜ਼ਾਂ ਨੂੰ ਅਤੇ ਐੱਮਬੀਬੀਐੱਸ ਸਟੂਡੈਂਟਸ ਨੂੰ ਬਹੁਤ ਨੁਕਸਾਨ ਝੱਲਣਾ ਪੈ ਰਿਹਾ ਹੈ, ਡਾਕਟਰਾਂ ਦੇ ਹੜਤਾਲ ਤੇ ਜਾਣ ਨਾਲ ਫ਼ਿਰੋਜ਼ਪੁਰ ,ਮੋਗਾ ,ਫ਼ਾਜ਼ਿਲਕਾ ,ਫ਼ਰੀਦਕੋਟ ਸ਼੍ਰੀ ਮੁਕਤਸਰ ਸਾਹਿਬ ,ਬਠਿੰਡਾ ,ਮਾਨਸਾ ਆਦਿ ਜਿਲ੍ਹੇ ਦੇ ਲੋਕਾਂ ਨੂੰ ਸੇਹਤ ਸਹੂਲਤਾਂ ਤੋਂ ਵਾਨਜੀਆਂ ਰਹਿਣਾ ਪਾਵੇਂਗਾ