ਪੰਜਾਬ ਰਾਜ ਅਧਿਆਪਕ ਗੱਠਜੋੜ ਨੇ ਫੂਕਿਆ ਵਿੱਤ ਮੰਤਰੀ ਦਾ ਪੁਤਲਾ।
ਲੰਗੜਾ ਪੇਅ ਕਮਿਸ਼ਨ ਮਨਜ਼ੂਰ ਨਹੀਂ:- ਹਾਂਡਾ, ਵਿਰਕ, ਸ਼ੇਖੜਾ
ਫਿਰੋਜ਼ਪੁਰ ,13 ਜੁਲਾਈ( ) ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜਮ ਵਰਗ ਨੂੰ ਲੰਗੜਾ ਪੇਅ ਕਮਿਸ਼ਨ ਦੇਣ ਵਿਰੁੱਧ, ਡੀ. ਏ. ਦੀਆਂ ਰਹਿੰਦੀਆਂ ਬਕਾਇਆ ਕਿਸ਼ਤਾਂ ਜਾਰੀ ਨਾ ਕਰਨ ਵਿਰੁੱਧ, ਪੁਰਾਣੀ ਪੈਨਸ਼ਨ ਸਕੀਮ ਬੰਦ ਕਰਨ ਵਿਰੁੱਧ, ਮੋਹਾਲੀ ਧਰਨੇ ਤੇ ਬੈਠੇ ਕੱਚੇ ਅਧਿਆਪਕਾਂ ਨੂੰ ਪੱਕਾ ਨਾ ਕਰਨ ਵਿਰੁੱਧ,ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਨਾ ਕਰਨ ਵਿਰੁੱਧ ਪੰਜਾਬ ਰਾਜ ਅਧਿਆਪਕ ਗੱਠਜੋਡ਼ ਵੱਲੋਂ ਲਾਈਟਾਂ ਵਾਲਾ ਚੌਕ ਗੁਰੂਹਰਸਹਾਏ ਵਿਖੇ ਵਿੱਤ ਮੰਤਰੀ ਪੰਜਾਬ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਰੋਸ ਭਰਪੂਰ ਮੁਜ਼ਾਹਰਾ ਕਰਦਿਆਂ ਵਿੱਤ ਮੰਤਰੀ ਪੰਜਾਬ ਦਾ ਪੁਤਲਾ ਫੂਕਿਆ ਗਿਆ।
ਦੂਜੇ ਜ਼ਿਲ੍ਹੇ ਤੋਂ ਬਦਲੀ ਹੋ ਕੇ ਆਏ ਅਧਿਆਪਕਾਂ ਨੂੰ ਦੋਬਾਰਾ ਪਿਤੱਰੀ ਸਕੂਲਾਂ ਵਿੱਚ ਭੇਜਣ ਦੇ ਹੁਕਮ ਜਾਰੀਅਰਥੀ ਫੂਕ ਮੁਜਾਹਰੇ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਹਾਂਡਾ, ਸੰਪੂਰਨ ਵਿਰਕ, ਜਸਵਿੰਦਰ ਸ਼ੇਖੜਾ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਅਧਿਆਪਕ ਵਰਗ ਨੂੰ ਲੰਗੜਾ ਪੇਅ ਕਮਿਸ਼ਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੋ ਛੇਵਾਂ ਪੇ ਕਮਿਸ਼ਨ ਲਾਗੂ ਕਰਨ ਜਾ ਰਹੀ ਹੈ ਇਸ ਤੋਂ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਬੜਾ ਦੁਖੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੇਅ ਕਮਿਸ਼ਨ ਦੀ ਆੜ ਵਿੱਚ ਮੁਲਾਜ਼ਮਾਂ ਦੀਆਂ ਡੀ. ਏ. ਦੀਆਂ ਬਕਾਇਆ ਕਿਸ਼ਤਾਂ ਨੱਪਣ ਜਾ ਰਹੀ ਹੈ ਅਤੇ ਕਈ ਤਰ੍ਹਾਂ ਦੇ ਭੱਤੇ ਘਟਾਉਣ ਜਾ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਨ੍ਹਾਂ ਮੰਗ ਕੀਤੀ ਕਿ ਲੰਗੜੇ ਪੇਅ ਕਮਿਸ਼ਨ ਵਿੱਚ ਸੋਧਾਂ ਕਰਕੇ ਮੁਲਾਜ਼ਮ ਪੱਖੀ ਪੇਅ ਕਮਿਸ਼ਨ ਜਾਰੀ ਕੀਤਾ ਜਾਵੇ, ਮੋਹਾਲੀ ਧਰਨੇ ਤੇ ਬੈਠੇ ਕੱਚੇ ਅਧਿਆਪਕਾਂ ਨੂੰ ਤੁਰੰਤ ਪੱਕਾ ਕੀਤਾ ਜਾਵੇ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ,ਨਵੀਂ ਪੈਨਸ਼ਨ ਸਕੀਮ ਦੀ ਥਾਂ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ ਜੀਵਾਂ ਅਰਾਈ, ਜਸਵੰਤ ਸ਼ੇਖੜਾਂ, ਵਿਪਨ ਲੋਟਾ, ਸੰਦੀਪ ਸ਼ਰਮਾਂ, ਗੁਰਨਾਮ ਸਿੰਘ, ਯਸ਼ਪਾਲ ਸ਼ੇਖੜਾਂ,ਸ਼ੇਰ ਸਿੰਘ, ਗੁਰਵਿੰਦਰ ਸੋਢੀ, ਅਸ਼ੋਕ ਮੋਤੀਵਾਲ, ਕੌਮਲ ਸ਼ਰਮਾਂ, ਗੁਰਦੇਵ ਸਿੰਘ, ਛਿੰਦਰ ਪਾਲ, ਸੁਰਜੀਤ ਸਿੰਘ,ਮੋਹਨ ਕੰਬੋਜ, ਬਲਵਿੰਦਰ ਸਫਰੀ, ਗੁਰਦਰਸ਼ਨ ਸੋਢੀ, ਜਤਿੰਦਰ ਸੋਢੀ, ਗੁਰਦੀਪ ਵਾਰਵਲ, ਅਸ਼ੋਕ ਕੰਬੋਜ, ਪ੍ਰਦੀਪ ਗੁੱਪਤਾ, ਹਰਪ੍ਰੀਤ ਦਰੋਗਾ,ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੁਸ਼ੀਲ ਕੁਮਾਰ,ਗੁਰਦੇਵ ਸਿੰਘ ਵਾਦੀਆਂ,ਰਜਿੰਦਰ ਸਿੰਘ,ਪ੍ਰੇਮ ਸਿੰਘ,,ਬਲਕਾਰ ਚੰਦ, ਵਿਸ਼ੂ ਕੰਬੋਜ,ਹਰਪ੍ਰੀਤ ਗੋਲੂਕਾ , ਰਾਜਦੀਪ ਸੋਢੀ, ਮਨੀਸ਼ ਬਹਾਦਰ ਕੇ,ਅਮਨ ਬਹਾਦਰ ਕੇ, ਬਿੰਦਰ ਸਿੰਘ, ਆਦਿ ਅਧਿਆਪਕ ਆਗੂ ਉਚੇਚੇ ਤੌਰ ਤੇ ਹਾਜਰ ਸਨ।