ਇੱਕ ਸ਼ਕਤੀਸ਼ਾਲੀ ਸੋਲਰ ਤੂਫਾਨ ਬਹੁਤ ਜਲਦੀ ਧਰਤੀ ਦੀ ਦਿਸ਼ਾ ਵੱਲ ਵਧ ਰਿਹਾ ਹੈ. ਇਸ ਦੀ ਰਫ਼ਤਾਰ 1.6 ਮਿਲੀਅਨ (16 ਲੱਖ) ਕਿਲੋਮੀਟਰ ਪ੍ਰਤੀ ਘੰਟਾ ਹੈ।
ਯੂਐਸ ਸਪੇਸ ਏਜੰਸੀਆਂ ਨਾਸਾ ਦਾ ਕਹਿਣਾ ਹੈ ਕਿ ਇਸ ਦੀ ਗਤੀ ਹੋਰ ਵੀ ਤੇਜ਼ ਹੋ ਸਕਦੀ ਹੈ।
ਤੁਫਾਨ ਧਰਤੀ ਨਾਲ ਐਤਵਾਰ ਜਾਂ ਸੋਮਵਾਰ ਕਿਸੇ ਵੀ ਸਮੇਂ ਟਕਰਾ ਸਕਦਾ ਹੈ. ਸਪੇਸਵੇਦਰ ਡਾਟ ਕਾਮ ਦੀ ਵੈਬਸਾਈਟ ਅਨੁਸਾਰ , ਧਰਤੀ ਦੀ ਮੈਗਨੇਟਿਕ ਫੀਲਡ ਤੇ ਤੁਫਾਨ ਦਾ ਗਹਿਰਾ ਅਸਰ ਪੈ ਸਕਦਾ ਹੈ।
ਰਾਤਤ ਨੂੰ ਅਸਮਾਨ ਬਿਜਲੀ ਵਾਂਗ ਜਗਮਗਾ ਉਠੇਗਾ।
ਇਹ ਨਜਾਰਾ ਨੌਰਥ ਜਾਂ ਸਾउਥ ਪੋਲ 'ਤੇ ਦਿਖੇਗਾ। ਵਿਗਿਆਨੀਆਂ ਅਨੁਸਾਰ ਇਸ ਸੋਲਰ ਤੂਫਾਨ ਨਾਲ ਧਰਤੀ ਦਾ ਬਾਹਰੀ ਭਾਗ ਗਰਮ ਹੋ ਸਕਦਾ ਹੈ।
ਇਹ ਸੇਟੇਲਾਈਟਸ 'ਤੇ ਸਿਧਾ ਪ੍ਰਭਾਵ ਪਾਵੇਗਾ, ਇਸਦੇ ਨਾਲ ਹੀ ਜੀਪੀਐਸ ਨੈਵੀਗੇਸ਼ਨ, ਮੋਬਾਈਲ ਫੋਨ ਅਤੇ ਸੈਟੇਲਾਈਟ ਟੀਵੀ ਸਿਗਨਲ ਵੀ ਪ੍ਰਭਾਵਿਤ ਹੋ ਸਕਦੇ ਹਨ
ਬਿਜਲੀ ਦੀਆਂ ਲਾਈਨਾਂ ਦੇ ਵਿਚ ਕਰੰਟ ਦਾ ਵਾਧਾ ਹੋ ਸਕਦਾ ਹੈ, ਜਿਸ ਨਾਲ ਟਰਾਂਸਫਰਮਰ ਵੀ ਉੜ ਸਕਦੇ ਹਨ. ਜਹਾਜ਼ਾਂ ਦੀਆਂ ਉਡਾਣਾਂ 'ਤੇ ਵੀ ਪ੍ਰਭਾਵ ਪਵੇਗਾ
ਹਾਲਾਂਕਿ, ਆਮ ਤੌਰ 'ਤੇ ਇਹ ਬਹੁਤ ਘੱਟ ਹੁੰਦਾ ਹੈ ਕਿਉਂਕਿ ਧਰਤੀ ਦਾ ਚੁੰਬਕੀ ਖੇਤਰ ਸੁਰਖਿਆ ਕਵਚ ਦਾ ਕੰਮ ਕਰਦਾ ਹੈ।