ਸਿੱਖਿਆ ਵਿਭਾਗ ਵੱਲੋਂ ਬਾਰ੍ਹਵੀਂ ਜਮਾਤ (ਕਾਮਰਸ) ਦੇ ਵਿਦਿਆਰਥੀਆਂ ਲਈ 13 ਲੱਖ 38 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ
ਵਿਦਿਆਰਥੀਆਂ ਨੂੰ ਵਰਕਸ਼ੀਟਾਂ ਅਤੇ ਸਟੱਡੀ ਮਟੀਰੀਅਲ ਪ੍ਰਿੰਟ ਕਰਵਾਉਣ ਲਈ ਵਿਭਾਗ ਨੇ ਰਾਸ਼ੀ ਕੀਤੀ ਜਾਰੀ
ਐੱਸ.ਏ.ਐੱਸ. ਨਗਰ 27 ਜੁਲਾਈ ( ਪਵਿੱਤਰ ਸਿੰਘ ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੀ ਯੋਗ ਅਗਵਾਈ ਅਧੀਨ ਵਿਭਾਗ ਵੱਲੋਂ ਬਾਰ੍ਹਵੀਂ ਜਮਾਤ (ਕਾਮਰਸ ਸਟਰੀਮ) ਦੇ ਵਿਦਿਆਰਥੀਆਂ ਲਈ 13 ਲੱਖ 38 ਹਜ਼ਾਰ 4 ਸੌ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਗੁਣਾਤਮਕ ਸਿੱਖਿਆ ਪ੍ਰਦਾਨ ਕਰਨ ਲਈ ਵਿਭਾਗ ਵੱਲੋਂ ਯਤਨ ਨਿਰੰਤਰ ਜਾਰੀ ਹਨ। ਕੋਵਿਡ-19 ਮਹਾਂਮਾਰੀ ਕਾਰਨ ਸਕੂਲ ਪੂਰਾ ਸਮਾਂ ਨਹੀਂ ਖੁੱਲ੍ਹ ਸਕੇ। ਇਸ ਲਈ ਬਾਰ੍ਹਵੀਂ ਜਮਾਤ ਦੇ ਕਾਮਰਸ ਦੇ ਚੋਣਵੇਂ ਵਿਸ਼ੇ ਅਕਾਊਟੈਂਸੀ-2, ਬਿਜ਼ਨਸ ਸਟੱਡੀਜ਼-2 ਅਤੇ ਇਕਨਾਮਿਕਸ/ਐੱਫ ਈ ਬੀ ਵਿਸ਼ਿਆਂ ਲਈ ਪ੍ਰਿਟਿੰਗ ਵਰਕਸ਼ੀਟਾਂ, ਪ੍ਰੈਕਟਿਸ ਸ਼ੀਟਾਂ, ਸਟੱਡੀ ਮਟੀਰੀਅਲ, ਅਸਾਈਨਮੈਂਟਾਂ ਅਤੇ ਹੋਰ ਵੱਖ-ਵੱਖ ਗਤੀਵਿਧੀਆਂ ਲਈ ਪ੍ਰਿੰਟਿੰਗ ਕਰਵਾਉਣ ਲਈ ਵਿਭਾਗ ਵੱਲੋਂ 13384 ਵਿਦਿਆਰਥੀਆਂ ਲਈ 13 ਲੱਖ 38 ਹਜ਼ਾਰ 4 ਸੌ ਰੁਪਏ (ਪ੍ਰਤੀ ਵਿਦਿਆਰਥੀ 100 ਰੁਪਏ) ਜਾਰੀ ਕੀਤੇ ਗਏ ਹਨ।
ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿੱ) ਵਲੋਂ ਸਕੂਲ ਮੁਖੀਆਂ ਨੂੰ ਇਹ ਫੰਡ ਈ-ਟਰਾਂਸਫਰ ਕਰ ਦਿੱਤੇ ਗਏ ਹਨ। ਸਕੂਲ ਮੁਖੀਆਂ ਨੂੰ ਇਹ ਰਾਸ਼ੀ ਸਿਰਫ਼ ਬਾਰ੍ਹਵੀਂ ਜਮਾਤ ਦੇ ਕਾਮਰਸ ਦੇ ਵਿਦਿਆਰਥੀਆਂ ਲਈ ਹੀ ਖਰਚ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਡਾਇਰੈਕਟਰ ਰਾਜ ਸਿੱਖਿਆ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਜਗਤਾਰ ਸਿੰਘ ਕੂਲੜੀਆਂ ਨੇ ਦੱਸਿਆ ਕਿ ਬਾਰ੍ਹਵੀਂ ਜਮਾਤ (ਕਾਮਰਸ) ਵਿੱਚ ਪੜ੍ਹਦੇ ਜ਼ਿਲ੍ਹਾ ਅੰਮ੍ਰਿਤਸਰ ਦੇ 968 ਵਿਦਿਆਰਥੀਆਂ ਲਈ 96 ਹਜ਼ਾਰ 8 ਸੌ ਰੁਪਏ, ਜ਼ਿਲ੍ਹਾ ਬਰਨਾਲਾ ਦੇ 230 ਵਿਦਿਆਰਥੀਆਂ ਲਈ 23 ਹਜ਼ਾਰ ਰੁਪਏ, ਜ਼ਿਲ੍ਹਾ ਬਠਿੰਡਾ ਦੇ 556 ਵਿਦਿਆਰਥੀਆਂ ਲਈ 55 ਹਜ਼ਾਰ 6 ਸੌ ਰੁਪਏ, ਜ਼ਿਲ੍ਹਾ ਫ਼ਰੀਦਕੋਟ ਦੇ 417 ਵਿਦਿਆਰਥੀਆਂ ਲਈ 41 ਹਜ਼ਾਰ 7 ਸੌ ਰੁਪਏ, ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ 445 ਵਿਦਿਆਰਥੀਆਂ ਲਈ 44 ਹਜ਼ਾਰ 5 ਸੌ ਰੁਪਏ, ਜ਼ਿਲ੍ਹਾ ਫ਼ਾਜ਼ਿਲਕਾ ਦੇ 477 ਵਿਦਿਆਰਥੀਆਂ ਲਈ 47 ਹਜ਼ਾਰ 7 ਸੌ ਰੁਪਏ, ਜ਼ਿਲ੍ਹਾ ਫ਼ਿਰੋਜ਼ਪੁਰ ਦੇ 192 ਵਿਦਿਆਰਥੀਆਂ ਲਈ 19 ਹਜ਼ਾਰ 2 ਸੌ ਰੁਪਏ, ਜ਼ਿਲ੍ਹਾ ਗੁਰਦਾਸਪੁਰ ਦੇ 619 ਵਿਦਿਆਰਥੀਆਂ ਲਈ 61 ਹਜ਼ਾਰ 9 ਸੌ ਰੁਪਏ, ਜ਼ਿਲ੍ਹਾ ਹੁਸ਼ਿਆਰਪੁਰ ਦੇ 806 ਵਿਦਿਆਰਥੀਆਂ ਲਈ 80 ਹਜ਼ਾਰ 6 ਸੌ ਰੁਪਏ, ਜ਼ਿਲ੍ਹਾ ਜਲੰਧਰ ਦੇ 1264 ਵਿਦਿਆਰਥੀਆਂ ਲਈ 1 ਲੱਖ 26 ਹਜ਼ਾਰ 4 ਸੌ ਰੁਪਏ, ਜ਼ਿਲ੍ਹਾ ਕਪੂਰਥਲਾ ਦੇ 444 ਵਿਦਿਆਰਥੀਆਂ ਲਈ 44 ਹਜ਼ਾਰ 4 ਸੌ, ਜ਼ਿਲ੍ਹਾ ਲੁਧਿਆਣਾ ਦੇ 1963 ਵਿਦਿਆਰਥੀਆਂ ਲਈ 1 ਲੱਖ 96 ਹਜ਼ਾਰ 3 ਸੌ ਰੁਪਏ, ਜ਼ਿਲ੍ਹਾ ਮਾਨਸਾ ਦੇ 236 ਵਿਦਿਆਰਥੀਆਂ ਲਈ 23 ਹਜ਼ਾਰ 6 ਸੌ ਰੁਪਏ, ਜ਼ਿਲ੍ਹਾ ਮੋਗਾ ਦੇ 482 ਵਿਦਿਆਰਥੀਆਂ ਲਈ 48 ਹਜ਼ਾਰ 2 ਸੌ ਰੁਪਏ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ 248 ਵਿਦਿਆਰਥੀਆਂ ਲਈ 24 ਹਜ਼ਾਰ 8 ਸੌ ਰੁਪਏ, ਜ਼ਿਲ੍ਹਾ ਪਠਾਨਕੋਟ ਦੇ 364 ਵਿਦਿਆਰਥੀਆਂ ਲਈ 36 ਹਜ਼ਾਰ 4 ਸੌ ਰੁਪਏ, ਜ਼ਿਲ੍ਹਾ ਪਟਿਆਲਾ ਦੇ 1306 ਵਿਦਿਆਰਥੀਆਂ ਲਈ 1 ਲੱਖ 30 ਹਜ਼ਾਰ 6 ਸੌ ਰੁਪਏ, ਜ਼ਿਲ੍ਹਾ ਰੂਪਨਗਰ ਦੇ 376 ਵਿਦਿਆਰਥੀਆਂ ਲਈ 37 ਹਜ਼ਾਰ 6 ਸੌ ਰੁਪਏ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ 333 ਵਿਦਿਆਰਥੀਆਂ ਲਈ 33 ਹਜ਼ਾਰ 3 ਸੌ ਰੁਪਏ, ਜ਼ਿਲ੍ਹਾ ਸੰਗਰੂਰ ਦੇ 789 ਵਿਦਿਆਰਥੀਆਂ ਲਈ 78 ਹਜ਼ਾਰ 9 ਸੌ ਰੁਪਏ, ਜ਼ਿਲ੍ਹਾ ਐੱਸ.ਏ.ਐੱਸ. ਨਗਰ ਦੇ 527 ਵਿਦਿਆਰਥੀਆਂ ਲਈ 52 ਹਜ਼ਾਰ 7 ਸੌ ਰੁਪਏ ਅਤੇ ਜ਼ਿਲ੍ਹਾ ਤਰਨਤਾਰਨ ਦੇ 342 ਵਿਦਿਆਰਥੀਆਂ ਲਈ 34 ਹਜ਼ਾਰ 2 ਸੌ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ।