ਸਰਕਾਰ ਆਪਣੇ ਚਹੇਤਿਆਂ ਨਾਲ ਮੀਟਿੰਗ ਦਾ ਡਰਾਮਾ ਬੰਦ ਕਰੇ : ਸਾੰਝਾ ਅਧਿਆਪਕ ਮੋਰਚਾ

 


ਚੰਡੀਗੜ੍ਹ,10ਜੂਨ2021:ਸਾਂਝਾ ਅਧਿਆਪਕ ਮੋਰਚਾ ਪੰਜਾਬ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਪਹਿਲਾਂ ਹੀ ਤੈਅ ਕੀਤੇ ਸਿਰਫ 7 ਅਧਿਆਪਕਾਂ ਨਾਲ ਆਨਲਾਈਨ ਮੀਟਿੰਗ ਨੂੰ ਡਰਾਮਾ ਕਰਾਰ ਦਿੰਦਿਆਂ ਇਸ ਤਰਾਂ ਦੇ ਪ੍ਰ੍ਰੋਗਰਾਮ ਬੰਦ ਕਰਨ ਦੀ ਨਸੀਹਤ ਦਿੱਤੀ ਹੈ। ਇਸ ਮੀਟਿੰਗ ਵਿੱਚ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸਿੱਖਿਆ ਸਕੱਤਰ ਕਿ੍ਰਸ਼ਨ ਕੁਮਾਰ ਵੀ ਮੌਜੂਦ ਸਨ।ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕਨਵੀਨਰਾਂ ਬਲਜੀਤ ਸਿੰਘ ਸਲਾਣਾ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ ਅਤੇ ਬਲਕਾਰ ਸਿੰਘ ਵਲਟੋਹਾ ਨੇ ਦੱਸਿਆ ਕਿ ਜਦੋਂ ਸੋਸ਼ਲ ਮੀਡੀਆ, ਜਿਸ ਰਾਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਧਿਆਪਕਾਂ ਨਾਲ ਰੂ-ਬ-ਰੂ ਹੋ ਰਹੇ ਸਨ ਉਸ ਦੀ ਯੂਟਿਊਬ ਵੀਡੀਓ ’ਤੇ ਲਾਇਕ ਨਾਲੋਂ ਡਿਸਲਾਈਕ (ਪਸੰਦ ਕਰਨ ਨਾਲੋਂ ਨਾ ਪਸੰਦ) ਕਰਨ ਵਾਲਿਆਂ ਦੀ ਗਿਣਤੀ ਢਾਈ-ਤਿੰਨ ਗੁਣਾ ਵੱਧ ਹੈ ਜੋਕਿ ਨਮੋਸ਼ੀ ਵਾਲੀ ਗੱਲ ਅਤੇ ਪੰਜਾਬ ਸਰਕਾਰ ਤੇ ਅੰਕੜਿਆਂ ਦੀ ਬਾਜੀਗਰੀ ਨਾਲ ਸਰਕਾਰੀ ਸਕੂਲਾਂ ਦੀ ਸਿੱਖਿਆ ਦੀ ਬੇੜੀ ਡੋਬਣ ਵਾਲੇ ਸਿੱਖਿਆ ਅਧਿਕਾਰੀਆਂ ਨੂੰ ਦਿਖਾਇਆ ਸ਼ੀਸ਼ਾ ਹੈ।  


ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਤਿਆਰ ਕੀਤੀ ਸਕੂਲਾਂ ਦੀ ਕਾਰਗੁਜਾਰੀ ਸਮੀਖਿਆ ਰਿਪੋਰਟ ਵਿੱਚ ਪੰਜਾਬ ਦੀ ਗਿਣਤੀ ਮੋਹਰੀ ਸੂਬਿਆਂ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਨੇ ਅੱਜ ਵਿੱਚ ਆਨਲਾਈਨ ਮੀਟਿੰਗ ਕਰਕੇ ਸਰਕਾਰ ਅਤੇ ਸਿੱਖਿਆ ਵਿਭਾਗ ਦੀਆਂ ਸਿਫਤੲ ਕੀਤੀਆਂ ਸਨ। ਅਧਿਆਪਕ ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਆਪਣੇ ਫੇਸਬੁੱਕ ਅਕਾਊਂਟ ’ਤੇ ਲਾਈਵ ਹੋਣ ਤੋਂ ਚਾਰ ਘੰਟੇ ਬਾਅਦ ਹੀ ਡਿਸਲਾਇਕ ਕਰਨ ਵਾਲਿਆਂ ਦੀ ਗਿਣਤੀ 5000 ਤੋਂ ਵਧੇਰੇ ਪਹੁੰਚ ਗਈ, ਜਦੋਂ ਕਿ ਲਾਇਕ ਕਰਨ ਵਾਲੇ ਸਿਰਫ 1700 ਹੀ ਸਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦੇ ਫੇਸਬੁੱਕ ਪੇਜ ਉਤੇ ਲਾਈਵ ਹੋਏ ਕੈਪਟਨ ਅਮਰਿੰਦਰ ਸਿੰਘ ਨੂੰ ਅਧਿਆਪਕਾਂ ਨੇ ਅਨੇਕਾਂ ਸਵਾਲ ਕੀਤੇ, ਪ੍ਰੰਤੂ ਉਨਾਂ ਕਿਸੇ ਇਕ ਸਵਾਲ ਦਾ ਜਵਾਬ ਨਹੀਂ ਦਿੱਤਾ ਜੋਕਿ ਪੂਰੀ ਤਰਾਂ ਡਰਾਮੇਬਾਜੀ ਹੈ। ਉਨ੍ਹਾਂ ਅਧਿਆਪਕਾਂ ਦੀਆਂ ਮੰਗਾਂ ਪੂਰੀਆਂ ਕਰਨ ਤੋਂ ਪਾਸਾ ਵੱਟਣ ਅਤੇ ਲੋਕਾਂ ’ਚੋਂ ਭਗੌੜੇ ਮੁੱਖ ਮੰਤਰੀ ਨੂੰ ਚਹੇਤਿਆਂ ਨਾਲ ਮੁਲਾਕਾਤ ਵਾਲੇ ਡਰਾਮੇ ਬੰਦ ਕਰਨ ਲਈ ਕਿਹਾ ਕਿਉਂਕਿ ਇੰਨ੍ਹਾਂ ਨੇ ਸਿੱਖਿਆ ਦਾ ਕੁੱਝ ਵੀ ਸੰਵਾਰਨਾ ਨਹੀਂ ਹੈ।


ਉਨ੍ਹਾਂ ਦੱਸਿਆ ਕਿ ਕੁੱਝ ਅਧਿਆਪਕਾਂ ਨੇ ਆਪਣੇ ਕੁਮੈਂਟ ਵਿੱਚ ਕਿਹਾ ਕਿ ਜਿਨ੍ਹਾਂ ਅੰਕੜਿਆਂ ਦਾ ਸਰਕਾਰ ਵਿਖਾਵੇਂ ਕਰ ਰਹੀ ਹੈ, ਉਹ ਨਿਰੇ ਝੂਠੇ ਹਨ।ਇਸ ਲਾਈਵ ਦੌਰਾਨ ਸਿਰਫ 7 ਅਧਿਆਪਕਾਂ ਨੂੰ ਹੀ ਬੋਲਣ ਦਾ ਮੌਕਾ ਦਿੱਤਾ ਗਿਆ ਜਿਨ੍ਹਾਂ ਨੇ ਸਿਰਫ ਸਰਕਾਰ ਦਾ ਗੁਣਗਾਨ ਹੀ ਕੀਤਾ। ਅਧਿਆਪਕ ਆਗੂਆਂ ਨੇ ਸੋਸ਼ਲ ਮੀਡੀਆ ’ਤੇ ਇਸ ਨੂੰ ਫਿਕਸ ਲਾਈਵ ਕਰਾਰ ਦਿੰਦਿਆਂ ਕਿਹਾ ਕਿ ਬੋਲਣ ਵਾਲੇ ਅਧਿਆਪਕਾਂ ਨੂੰ ਪਹਿਲਾਂ ਹੀ ਹੋਮ ਵਰਕ ਕਰਵਾਇਆ ਗਿਆ ਸੀ ਕਿ ਇਸ ਮੌਕੇ ਕੀ-ਕੀ ਬੋਲਣਾ ਹੈ। ਉਨ੍ਹਾਂ ਦੱਸਿਆ ਕਿ ਅਧਿਆਪਕਾਂ ਦੁਆਰਾ ਕੀਤੇ ਗਏ ਡਿਸਲਾਇਕ ਨੇ ਇਕ ਵਾਰ ਫਿਰ ਤੋਂ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਉਨ੍ਹਾਂ ਆਖਿਆ ਕਿ ਅਧਿਆਪਕਾਂ ਵਿੱਚ ਇਸ ਗੱਲ ਦੀ ਨਾਰਾਜ਼ਗੀ ਹੈ ਕਿ ਉਨ੍ਹਾਂ ਦੀਆਂ ਮੰਗਾਂ ਕਿਉਂ ਵਿਸਾਰੀਆਂ ਅਤੇ ਕਿਉਂ ਸਿਰਫ ਸੱਤ ਹੀ ਅਧਿਆਪਕਾਂ ਨੂੰ ਮੀਟਿੰਗ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਗਿਆ ਜਦੋਂਕਿ ਹੋਰ ਵੀ ਅਧਿਆਪਕਾਂ ਨੂੰ ਆਪਣੀ ਪੂਰੀ ਗੱਲ ਕਹਿਣ ਦਾ ਮੌਕਾ ਦੇਣਾ ਚਾਹੀਦਾ ਸੀ।


ਸਾਂਝਾ ਅਧਿਆਪਕ ਮੋਰਚਾ ਦੇ ਸੂਬਾ ਕੋ-ਕਨਵੀਨਰ ਸੁਖਰਾਜ ਕਾਹਲੋ, ਸੁਖਜਿੰਦਰ ਹਰੀਕਾ, ਪਰਮਵੀਰ ਸਿੰਘ ਪਟਿਆਲਾ, ਸੂਬਾਈ ਆਗੂ ਸੁਰਿੰਦਰ ਕੁਮਾਰ ਪੁਆਰੀ, ਐਨ.ਡੀ. ਤਿਵਾੜੀ, ਕੁਲਦੀਪ ਦੌਡਕਾ, ਮੁਕੇਸ਼ ਕੁਮਾਰ ਅਤੇ ਲਖਵਿੰਦਰ ਸਿੰਘ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਕੇ ਕਿਹਾ ਕਿ ਸਿੱਖਿਆ ’ਚ ਤਾਂ ਨਹੀਂ ਪੰਜਾਬ ਸਰਕਾਰ ਸਵਾ ਸਾਲ ਤੋਂ ਵਿਦਿਆਰਥੀਆਂ ਨੂੰ ਘਰਾਂ ‘ਚ ਤਾੜਕੇ, ਝੂਠੇ ਅੰਕੜਿਆਂ ਰਾਹੀਂ ਆਨਲਾਇਨ ਸਿੱਖਿਆ ਦਾ ਡਰਾਮਾ ਕਰਕੇ ਵਿਦਿਆਰਥੀਆਂ ਨੂੰ ਸਿੱਖਣ ਸਿਖਾਉਣ ਦੀ ਪ੍ਰਕਿਰਿਆ ‘ਚੋਂ ਪੂਰੀ ਤਰ੍ਹਾਂ ਬਾਹਰ ਕਰਨ ਅਤੇ ਸਿੱਖਿਆ ਦਾ ਮਿਆਰ ਅਤੇ ਗੁਣਵੱਤਾ ਨੂੰ ਮਿੱਟੀ ਘੱਟੇ ਰੋਲਣ ਤੋਂ ਇਲਾਵਾ ਸਕੂਲਾਂ ’ਚ ਭਰਤੀ ਕਰਨ ਦੀ ਥਾਂ ਬੇਰੁਜਗਾਰਾਂ ਦਾ ਕੁਟਾਪਾ ਚਾੜ੍ਹਨ, ਸਾਂਝਾ ਅਧਿਆਪਕ ਮੋਰਚੇ ਨੂੰ ਗਿਆਰਾਂ ਵਾਰ ਮੀਟਿੰਗ ਦਾ ਸਮਾਂ ਦੇ ਕੇ ਮੁਨਕਰ ਹੋਣ ,ਕੱਚੇ ਮੁਲਾਜਮ ਪੱਕੇ ਅਤੇ ਚੈਗੂਲਰ ਦੇ ਨਾਂ ਤੇ ਤਨਖਾਹਾਂ ਛਾਂਗਣ,ਤਨਖਾਹ ਕਮਸ਼ਿਨ ਦੀ ਰਿਪੋਰਟ ਲਟਕਾਉਣ, ਅਧਿਆਪਕਾਂ ਤੇ ਪਰਚੇ ਪਾਉਣ ਤੇ ਛੁੱਟੀਆਂ ’ਚ ਫਾਲਤੂ ਉਲਝਾਉਣ,ਮੋਦੀ ਸਰਕਾਰ ਨਾਲ ਜੋਟੀ ਪੁਗਾਉਣ ਲਈ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਅਤੇ ਕੰਪਿਊਟਰ ਅਧਿਆਪਕਾਂ ਦੇ ਸੋਸ਼ਣ ਲਈ ਪਹਿਲੇ ਨੰਬਰ ਤੇ ਹੈ।

Featured post

BFUHS NURSING ADMISSION 2024-25 : ਬਾਬਾ ਫਰੀਦ ਯੂਨੀਵਰਸਿਟੀ ਤੋਂ ਕਰੋ ਬੀਐਸਸੀ ਨਰਸਿੰਗ, 23 ਮਈ ਤੱਕ ਕਰੋ ਅਪਲਾਈ

  Baba Farid University of Health Sciences Invites Applications for Basic B.Sc. Nursing Course Baba Farid University of Health Sciences, Far...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends