ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਪੇਅ ਕਮਿਸ਼ਨ ਦੀ ਰਿਪੋਰਟ ਰੱਦ

  ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਵੱਲੋਂ ਪੇਅ ਕਮਿਸ਼ਨ ਦੀ ਰਿਪੋਰਟ ਰੱਦ



ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪਰਧਾਨ  ਭੁਪਿੰਦਰ ਸਿੰਘ ਸੱਚਰ ਦੀ ਪ੍ਰਧਾਨਗੀ ਅਧੀਨ ਹੋਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਵਿੰਦਰ ਬੜੀ ਨੇ  ਤਨਖਾਹ ਕਮਿਸ਼ਨ  ਵੱਲੋਂ ਲੰਮੇ ਅਰਸੇ ਦੀ ਦੇਰੀ ਉਪਰੰਤ ਜਾਰੀ ਕੀਤੀ ਰਿਪੋਰਟ ਦੀਆਂ ਸਿਫਾਰਸਾਂ ਨੂੰ  ਪੰਜਾਬ ਭਰ ਦੇ ਵੈਟਨਰੀ ਇੰਸਪੈਕਟਰ ਰੱਦ ਕਰਦੇ ਹਨ।


   ਸੂਬੇ ਦੇ ਵਿੱਤ ਮੰਤਰੀ ਵੱਲੋਂ ਅਖਬਾਰਾਂ ਰਾਹੀ ਕੀਤੇ ਜਾ ਰਹੇ ਦਾਅਵੇ ਸੱਚਾਈ ਤੋਂ ਕੋਹਾਂ ਦੂਰ ਹਨ। ਸੂਬਾ ਪਰੈਸ ਸਕੱਤਰ ਕਿਸ਼ਨ ਚੰਦਰ ਮਹਾਜਨ ਨੇ ਕਿਹਾ ਕਿ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਪਿਛਲੇ ਚਾਰ ਸਾਲਾਂ ਤੋਂ ਲਟਕ ਰਹੀਆਂ ਡੀ ਏ ਦੀਆਂ ਕਿਸਤਾਂ ਦੇਣ ਉਪਰੰਤ ਸਮੁੱਚੇ ਮੁਲਾਜਮਾਂ ਨੂੰ 2.59 ਦੀ ਦਰ ਨਾਲ ਵਾਧਾ ਦਿੱਤਾ ਜਾਵੇ ਅਤੇ ਪਿਛਲੇ ਚਾਰ ਸਾਲਾਂ ਦੇ ਬਕਾਏ ਨਕਦ ਜਾਰੀ ਕੀਤੇ ਜਾਣ। ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ




  ਸਾਂਝੇ ਮੁਲਾਜਮ ਫਰੰਟ ਵੱਲੋਂ ਪੰਜਾਬ ਸਰਕਾਰ ਖਿਲਾਫ ਕੀਤੇ ਜਾ ਰਹੇ ਅੰਦੋਲਨ ਵਿਚ ਡਟ ਕੇ  ਹਿੱਸਾ ਲਵੇਗੀ ਅਤੇ  ਉਨਾਂ ਵੱਲੋਂ ਐਲਾਨੇ ਹਰ ਪਰੋਗਰਾਮ ਵਿਚ ਭਰਵੀਂ  ਸਮੂਲੀਅਤ ਕਰੇਗੀ।ਜੇਕਰ ਪੰਜਾਬ ਸਰਕਾਰ ਨੇ ਪੇਅ ਕਮਿਸ਼ਨ ਦੀਆਂ ਤਰੁੱਟੀਆਂ ਵੱਲੋਂ ਧਿਆਨ ਨਾ ਦਿੱਤਾ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੁਲਾਜਮ ਸਰਕਾਰ ਦੀ ਡਟਵੀਂ ਵਿਰੋਧਤਾ ਕਰਨਗੇ।ਇਸ ਮੌਕੇ ਸੂਬਾ  ਵਿੱਤ ਸਕੱਤਰ ਰਾਜੀਵ ਮਲਹੋਤਰਾ,ਗੁਰਦੀਪ ਬਾਸੀ,ਹਰਪਰੀਤ ਸਿੰਘ ਸਿੱਧੂ,ਜਸਵਿੰਦਰ ਸਿੰਘ ਢਿੱਲੋਂ,ਗੁਰਮੀਤ ਸਿੰਘ ਮਹਿਤਾ,ਮਨਦੀਪ ਸਿੰਘ ਗਿੱਲ,ਦਲਜੀਤ ਸਿੰਘ ਰਾਜਾਤਾਲ,ਹਰਪਰੀਤ ਸਿੰਘ ਸੰਧੂ,ਜਗਸੀਰ ਸਿੰਘ ਖਿਆਲਾ,ਸਤਿਨਾਮ ਸਿੰਘ ਫਤਹਿਗੜ,ਬਰਿਜ ਲਾਲ ਪੂਹਲਾ ਸਮੇਤ ਵੱਡੀ ਗਿਣਤੀ ਵਿਚ ਆਗੂ ਸਾ਼ਮਿਲ ਸਨ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends