ਕੱਲ੍ਹ ਤੋਂ ਲੱਗਣਗੇ ਪੰਜਾਬ ਦੇ ਸਰਕਾਰੀ ਸਕੂਲ
ਪੰਜਾਬ ਰਾਜ ਦੇ ਸਮੂਹ ਸਰਕਾਰੀ ਸਕੂਲ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਮਿਤੀ 25 ਜੂਨ ਤੋਂ ਖੁੱਲ੍ਹ ਰਹੇ ਹਨ ।
ਪੰਜਾਬ ਵਿਚ ਪੈ ਰਹੀ ਗਰਮੀ ਤੇ ਸੰਭਾਵਨਾ ਲੱਗ ਰਹੀ ਸੀ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਲਈ ਛੁੱਟੀਆਂ ਇਕ ਹਫਤੇ ਲਈ ਹੋਰ ਵਧਾ ਦਿੱਤੀਆਂ ਜਾਣਗੀਆਂ। ਸਿੱਖਿਆ ਵਿਭਾਗ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਪੱਤਰ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ ਜਿਸ ਕਾਰਨ ਸਕੂਲ 25 ਜੂਨ ਤੋਂ ਖੁੱਲ੍ਹਣਗੇ।
ਸਿੱਖਿਆ ਵਿਭਾਗ ਦੇ ਸੂਤਰਾਂ ਤੋਂ ਪਤਾ ਚੱਲਿਆ ਹੈ ਕਿ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸਟਾਫ ਹਾਜ਼ਰ ਹੋਵੇਗਾ ਅਤੇ ਬੱਚਿਆਂ ਬਾਰੇ ਹਾਲੇ ਤੱਕ ਕੋਈ ਵੀ ਫ਼ੈਸਲਾ ਨਹੀਂ ਲਿਆ ਗਿਆ ਹੈ।
ਕੀ ਹੋਵੇਗਾ ਸਕੂਲਾਂ ਦਾ ਸਮਾਂ?
ਸਿੱਖਿਆ ਵਿਭਾਗ ਪੰਜਾਬ ਵੱਲੋਂ ਜਾਰੀ ਪੱਤਰ ( ਪੜ੍ਹੋ ਇਥੇ) ਅਨੁਸਾਰ ਸਕੂਲਾਂ ਦਾ ਸਮਾਂ ਪਹਿਲਾਂ ਦੀ ਤਰ੍ਹਾਂ 8 ਵਜੇ ਤੋਂ 2 ਵਜੇ ਤੱਕ ਹੋਵੇਗਾ।
ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਖ਼ਬਰ ਇਥੇ
ਸਟਾਫ ਦੀ ਹਾਜ਼ਰੀ ਲਈ ਕੀ ਹੈ ਨਿਰਦੇਸ਼?
ਪੰਜਾਬ ਸਰਕਾਰ ਵਲੋ ਪਹਿਲਾਂ ਜਾਰੀ ਕੀਤੀਆਂ ਹਦਾਇਤਾਂ ਨੂੰ ਵਾਪਸ ਲੈ ਲਿਆ ਗਿਆ ਹੈ ਜਿਸ ਵਿਚ ਪੰਜਾਬ ਸਟਾਫ ਦੀ 50% ਹਾਜਰੀ ਦੇ ਆਦੇਸ਼ ਦਿੱਤੇ ਗਏ ਸਨ। ਨਵੀਆਂ ਜਾਰੀ ਹਦਾਇਤਾਂ ਅਨੁਸਾਰ ( ਪੜ੍ਹੋ ਇਥੇ) ਸਕੂਲ ਮੁਖੀ ਲੋੜ ਅਨੁਸਾਰ ਆਪਣੇ ਸਟਾਫ ਨੂੰ ਸਕੂਲਾਂ ਵਿੱਚ ਬੁਲਾ ਸਕਣਗੇ ਭਾਵ ਸਕੂਲ ਮੁਖੀ 100% ਸਟਾਫ ਨੂੰ ਸਕੂਲ ਵਿੱਚ ਹਾਜ਼ਰ ਹੋਣ ਲਈ ਪਾਬੰਦ ਕਰ ਸਕਣਗੇ।
WE ARE ON TELGRAM,JOIN TELEGRAM GROUP FOR LATEST UPDATES FROM US