ਕੋਰੋਨਾ ’ਚ ਜਿਨ੍ਹਾਂ ਬੱਚਿਆਂ ਦੇ ਮਾਪਿਆਂ ਦਾ ਦੇਹਾਂਤ ਹੋ ਗਿਆ ਹੈ ਸਰਕਾਰ ਉਨ੍ਹਾਂ ਨੂੰ “ਨਿਰਭਰਤਾ ਪੈਨਸ਼ਨ" ਦੇਵੇਗੀ।ਨਾਲ ਹੀ 21 ਸਾਲ ਦੀ ਉਮਰ ਹੋਣ ਤਕ ਸਾਰੇ ਸਰਕਾਰੀ ਅਦਾਰਿਆਂ 'ਚ ਇਨ੍ਹਾਂ ਨੂੰ ਗ੍ਰੈਜੂਏਸ਼ਨ ਤਕ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ। ਇਸਦੇ ਲਈ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਨੇ ਸਾਰੇ ਜ਼ਿਲ੍ਹਾ ਅਧਿਕਾਰੀਆਂ ਨੂੰ ਅਜਿਹੇ ਬੱਚਿਆਂ ਦੀਆਂ ਸੂਚੀਆਂ ਭੇਜਣ ਲਈ ਕਿਹਾ ਹੈ ਜਿਨ੍ਹਾਂ ਨੇ ਆਪਣੇ ਮਾਤਾ-ਪਿਤਾ ਦੋਵੇਂ ਕੋਰੋਨਾ 'ਚ ਗੁਆ ਦਿੱਤੇ ਹਨ।
ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਵਿਪੁਲ ਉੱਜਵਲਨੇ ਦੱਸਿਆ ਕਿ ਹੁਣ ਤਕ ਸਾਨੂੰ 40 ਅਜਿਹੇ ਬੱਚਿਆਂ ਦੀ ਸੂਚਨਾ ਮਿਲ ਚੁੱਕੀ ਹੈ ਜਿਨ੍ਹਾਂ ਦੇ ਮਾਤਾ ਤੇ ਪਿਤਾ ਦੋਵੇਂ ਹੀ ਕੋਰੋਨਾ ਦਾ ਸ਼ਿਕਾਰ ਹੋ ਗਏ। ਅਜਿਹੇ ਨਿਰਭਰ ਬੱਚਿਆਂ ਨੂੰ ਪੈਨਸ਼ਨ ਲਗਾਈ ਜਾਵੇ ਤੇ ਉਨ੍ਹਾਂ ਨੂੰ 21 ਸਾਲ ਦੀ ਉਮਰ ਤਕ ਸਰਕਾਰੀ ਸਕੂਲ ਤੇ ਕਾਲਜਾਂ 'ਚ ਗ੍ਰੈਜੂਏਸ਼ਨ ਤਕ ਮੁਫ਼ਤ ਸਿੱਖਿਆ ਦਿੱਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦੇ ਸਮਾਰਟ ਰਾਸ਼ਨ ਕਾਰਡ ਤੇ ਸਰਬੱਤ ਸਿਹਤ ਬੀਮਾ ਕਾਰਡ ਵੀ ਬਣਾਏ ਜਾ ਰਹੇ ਹਨ।
ਇਹ ਵੀ ਪੜ੍ਹੋ:
ਅਜਿਹੇ ਘਰਾਂ 'ਚ ਬੱਚਿਆਂ ਨੂੰ ਜਿੱਥੇ ਨਿਰਭਰਤਾ ਪੈਨਸ਼ਨ ਲਗਾਈ ਜਾਵੇਗੀ ਉੱਥੇ ਉਨ੍ਹਾਂ ਦੀ ਮਾਂ ਨੂੰ ਵਿਧਵਾ ਪੈਨਸ਼ਨ ਦੇ ਅਧੀਨ ਕਵਰ ਕੀਤਾ ਜਾ ਰਿਹਾ ਹੈ। ਬਾਕੀ ਲਾਭ ਉਹੀ ਦਿੱਤੇ ਜਾਣਗੇ ਜੋ ਉਨ੍ਹਾਂ ਬੱਚਿਆਂ ਨੂੰ ਦਿੱਤੇ ਜਾ ਰਹੇ ਹਨ ਜਿਨ੍ਹਾਂ ਦੇ ਮਾਂ-ਬਾਪ ਦੋਵੇਂ ਹੀ ਨਹੀਂ ਰਹੇ। ਵਿਪੁਲ ਉੱਜਵਲ ਨੇ ਦੱਸਿਆ ਕਿ ਇਹ ਯੋਜਨਾ ਸ਼ੁਰੂ ਕਰ ਦਿੱਤੀ ਗਈ ਤੇ ਜਿਨ੍ਹਾਂ ਬੱਚਿਆਂ ਦੇ ਸਾਡੇ ਕੋਲ ਫਾਰਮ ਆ ਗਏ ਹਨ ਉਨ੍ਹਾਂ ਨੂੰ ਪੈਨਸ਼ਨ ਲਗਾ ਦਿੱਤੀ ਗਈ ਹੈ। ਅਸੀਂ ਸਾਰੇ ਜ਼ਿਲ੍ਹਿਆਂ 'ਚ ਪੱਤਰ ਇਸ ਲਈ ਭੇਜਿਆ ਹੈ ਕਿ ਜੇਕਰ ਕੋਈ ਰਹਿ ਗਿਆ ਹੈ। ਤਾਂ ਉਹ ਇਸ 'ਚ ਕਵਰ ਹੋ ਜਾਵੇ