ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ
ਅਕਾਦਮਿਕ ਸਾਲ 2019-20 ਨਾਲ ਸਬੰਧਤ
ਪ੍ਰੀਖਿਆਵਾਂ ਦੀਆਂ ਉੱਤਰ-ਪੱਤਰੀਆਂ ਦੀ
ਸੰਭਾਲ ਵਿਚ ਲਾਪਰਵਾਹੀ ਦਾ ਮਾਮਲਾ
ਸਾਹਮਣੇ ਆਇਆ ਹੈ। ਅੱਠਵੀਂ ਜਮਾਤ ਨਾਲ
ਸਬੰਧਤ ਪੰਜਾਬੀ ਵਿਸ਼ੇ ਦੀਆਂ ਉੱਤਰ-ਪੱਤਰੀਆਂ
ਗੌਰਵ ਪਾਠਕ ਨਾਂ ਦੇ ਸ਼ਖ਼ਸ ਨੂੰ ਜ਼ੀਰਕਪੁਰ
ਫਲਾਈਓਵਰ ਤੋਂ ਮਿਲੀਆਂ ਹਨ ਜਿਨ੍ਹਾਂ ਬਾਰੇ
ਸ਼ਿਕਾਇਤ ਚੇਅਰਮੈਨ ਡਾ. ਯੋਗਰਾਜ ਨੂੰ ਦਿੱਤੀ
ਗਈ ਹੈ। ਸੜਕ 'ਤੇ
ਕਬਾੜ ਵਾਂਗ ਪਇਆਂ ਇਹ ਉਤਰਪਤਰੀਆਂ ਪੰਜਾਬੀ ਵਿਸ਼ੇ ਦੇ ਇਮਤਿਹਾਨ ਨਾਲ ਸਬੰਧਤ
ਹਨ, ਜਿਹੜਾ ਕਿ 3 ਮਾਰਚ 2020 ਨੂੰ ਲਿਆ
ਗਿਆ ਸੀ।
ਆਖਰ ਪ੍ਰੀਖਿਆਵਾਂ ਤੋਂ ਬਾਅਦ ਪੇਪਰਾਂ ਨੂੰ
ਸੰਭਾਲਿਆ ਕਿਉਂ ਨਹੀਂ ਗਿਆ? ਹਾਲਾਂਕਿ
ਅੱਠਵੀਂ ਜਮਾਤ ਦੇ ਸਾਰੇ ਪੇਪਰ ਨਹੀਂ ਹੋ ਸਕੇ
ਤੇ ਬੋਰਡ ਦੇ ਅਧਿਕਾਰੀ ਇਮਤਿਹਾਨਾਂ ਦੇ
ਦਸਤਾਵੇਜ਼ ਸੰਭਾਲਣ ਤੋਂ ਅਸਮਰਥ ਕਿਉਂ
ਹੋ ਗਏ। ਲਾਵਾਰਿਸ ਹਾਲਾਤ ਵਿਚ ਜ਼ੀਰਕਪੁਰ ਤੋਂ ਮਿਲੀਆਂ
ਉੱਤਰ-ਪੱਤਰੀਆਂ 'ਤੇ ਨੰਬਰ ਲੱਗੇ ਹੋਏ ਹਨ
ਤੇ ਕੰਟਰੋਲਰ ਪ੍ਰੀਖਿਆਵਾਂ ਦੀ ਮੋਹਰ ਲੱਗੀ
ਹੋਈ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ
ਦੇ ਚੇਅਰਮੈਨ ਡਾ. ਯੋਗਰਾਜ ਨੇ ਕਿਹਾ ਹੈ ਕਿ ਇਸ
ਸਬੰਧੀ ਬੋਰਡ ਨੇ ਨਿੱਜੀ ਕੰਪਨੀ ਨੂੰ
ਠੇਕਾ ਦਿੱਤਾ ਹੋਇਆ ਹੈ। ਕੰਪਨੀ ਨੇ
ਨਿਯਮਾਂ ਮੁਤਾਬਕ ਇਨ੍ਹਾਂ ਉੱਤਰ
ਪੱਤਰੀਆਂ ਨੂੰ ਲਿਫ਼ਾਫੇ ਜਾਂ ਹੋਰ ਕੰਮ
ਲਈ ਨਹੀਂ ਵਰਤਣਾ ਹੁੰਦਾ ਬਲਕਿ
ਬੋਰਡ ਵੱਲੋਂ ਦਰਸਾਏ ਗਏ ਨਿਯਮਾਂ
ਮੁਤਾਬਕ ਕੰਮ ਕਰਨਾ ਹੁੰਦਾ ਹੈ।
ਇਸ ਮਾਮਲੇ ਵਿਚ ਕਮੇਟੀ ਬਣਾ
ਕੇ ਪੜਤਾਲ ਕਰਵਾਈ ਜਾਵੇਗੀ ਤੇ
ਅਣਗਹਿਲੀ ਕਰਨ ਵਾਲਿਆਂ ਦੇ
ਖ਼ਿਲਾਫ਼ ਕਾਰਵਾਈ ਹੋਵੇਗੀ।