ਸਿੱਖਿਆ ਵਿਭਾਗ ਪਦ- ਉੱਨਤ ਕਾਮਰਸ ਲੈਕਚਰਾਰਾਂ ਦੀ ਵਰਚੂਅਲ ਕਪੈਸਟੀ ਬਿਲਡ ਟ੍ਰੇਨਿੰਗ ਆਯੋਜਿਤ
ਕਾਮਰਸ ਵਿਸ਼ੇ ਦੇ ਅਧਿਆਪਨ ਦੀਆਂ ਬਾਰੀਕੀਆਂ ਬਾਰੇ ਦਿੱਤੀ ਗਈ ਸਿਖਲਾਈ
ਐੱਸ.ਏ.ਐੱਸ.ਨਗਰ 15 ਜੂਨ ( ) ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਯੋਗ ਰਹਿਨੁਮਾਈ ਅਤੇ ਕ੍ਰਿਸ਼ਨ ਕੁਮਾਰ ਸਕੱਤਰ ਸਕੂਲ ਸਿੱਖਿਆ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਭਾਗ ਵੱਲੋਂ ਲਗਾਤਾਰ ਸਕੂਲੀ ਸਿੱਖਿਆ ਨੂੰ ਸਮੇਂ ਦੇ ਹਾਣ ਦਾ ਬਣਾਉਣ ਦੇ ਉਦੇਸ਼ਾਂ ਤਹਿਤ ਨਵ-ਨਿਯੁਕਤ ਅਤੇ ਪਦ-ਉੱਨਤ ਅਧਿਆਪਕਾਂ ਦੀਆਂ ਸਮਰੱਥਾ ਉਸਾਰੀ ਟ੍ਰੇਨਿੰਗਾਂ ਲਗਾਈਆਂ ਜਾ ਰਹੀਆਂ ਹਨ।
ਇਸੇ ਲੜੀ ਤਹਿਤ ਵਿਭਾਗ ਵੱਲੋਂ ਮਾਸਟਰ ਕੇਡਰ ਦੇ ਵੱਖ-ਵੱਖ ਵਿਸ਼ਿਆਂ ਤੋਂ ਪਦ-ਉੱਨਤ ਕੀਤੇ 261 ਕਾਮਰਸ ਵਿਸ਼ਿਆਂ ਦੇ ਲੈਕਚਰਾਰਾਂ ਦੀ ਵਰਚੂਅਲ ਕਪੈਸਟੀ ਬਿਲਡ ਟ੍ਰੇਨਿੰਗ ਆਯੋਜਿਤ ਕੀਤੀ ਗਈ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 15 ਜੂਨ ਤੋਂ 18 ਜੂਨ ਤੱਕ ਲਗਾਈ ਜਾਣ ਵਾਲੀ ਇਸ ਤਿੰਨ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਮੁੱਖ ਉਦੇਸ਼ ਪਦ-ਉੱਨਤ ਹੋਏ ਕਾਮਰਸ ਵਿਸ਼ੇ ਦੇ ਲੈਕਚਰਾਰਾਂ ਨੂੰ ਕਾਮਰਸ ਵਿਸ਼ੇ ਦੇ ਅਧਿਆਪਨ ਨੂੰ ਸਮੇਂ ਦੇ ਹਾਣ ਦਾ ਬਣਾਉਣ ਲਈ ਅਗਵਾਈ ਪ੍ਰਦਾਨ ਕਰਨਾ ਹੈ।
ਬੁਲਾਰੇ ਨੇ ਦੱਸਿਆ ਕਿ ਇਸ ਟ੍ਰੇਨਿੰਗ ਸਬੰਧੀ ਪਵਨ ਕੁਮਰਾ ਸਟੇਟ ਰਿਸੋਰਸ ਪਰਸਨ ਕਾਮਰਸ ਤੋਂ ਮਿਲੇ ਵੇਰਵਿਆਂ ਅਨੁਸਾਰ ਆਨਲਾਈਨ ਸਿਖਲਾਈ ਵਰਕਸ਼ਾਪ ਵਿੱਚ ਪਦ-ਉੱਨਤ ਲੈਕਚਰਾਰਾਂ ਨੂੰ ਵਿਸ਼ੇ ਦੇ ਰੌਚਕਤਾ ਭਰਪੂਰ ਅਧਿਆਪਨ ਸਬੰਧੀ ਨਵੀਆਂ ਵਿਧੀਆਂ , ਵਿਸ਼ੇ ਦੇ ਅਧਿਆਪਨ ਵਿੱਚ ਟੈਕਨਾਲੋਜੀ ਦੀ ਵਰਤੋਂ , ਕਾਮਰਸ ਵਿਸ਼ੇ ਦੇ ਪਾਠਕ੍ਰਮ ਦੀ ਰੂਪ ਰੇਖਾ , ਪ੍ਰਸ਼ਨ ਪੱਤਰਾਂ ਦੇ ਨਮੂਨੇ ਆਦਿ ਬਾਰੇ ਸਿਖਲਾਈ ਪ੍ਰਦਾਨ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ ਐਜੂਕੇਸ਼ਨਲ ਅਪਡੇਟ , ਦੇਖੋ ਹਰ ਖ਼ਬਰ ਇਥੇ
ਸਿਖਲਾਈ ਵਰਕਸ਼ਾਪ ਵਿੱਚ ਪਦ-ਉੱਨਤ ਲੈਕਚਰਾਰਾਂ ਨੇ ਬਹੁਤ ਦਿਲਚਸਪੀ ਨਾਲ ਭਾਗੀਦਾਰੀ ਕੀਤੀ ਅਤੇ ਭਵਿੱਖ ਵਿੱਚ ਵੀ ਵਿਭਾਗ ਵੱਲੋਂ ਅਜਿਹੀਆਂ ਸਿਖਲਾਈ ਵਰਕਸ਼ਾਪਾਂ ਦਾ ਆਯੋਜਨ ਕਰਦੇ ਰਹਿਣ ਦੀ ਮੰਗ ਕੀਤੀ। ਵਿਭਾਗ ਵੱਲੋਂ ਪਹਿਲਾਂ ਤੋਂ ਹੀ ਕਾਮਰਸ ਵਿਸ਼ੇ ਦਾ ਅਧਿਆਪਨ ਕਰ ਰਹੇ ਤਕਰੀਬਨ 400 ਕਾਮਰਸ ਲੈਕਚਰਾਰਾਂ ਦਾ ਵੀ ਵਰਚੂਅਲ ਕਪੈਸਟੀ ਬਿਲਡ ਪ੍ਰੋਗਰਾਮ ਜਲਦ ਹੀ ਆਯੋਜਿਤ ਕੀਤਾ ਜਾ ਰਿਹਾ ਹੈ।
ਟ੍ਰੇਨਿੰਗ ਦੌਰਾਨ ਪਵਨ ਕੁਮਾਰ ਸਟੇਟ ਰਿਸੋਰਸ ਪਰਸਨ ਕਾਮਰਸ,ਡਾ. ਰਵਿੰਦਰਪ੍ਰਤਾਪ ਸਿੰਘ ,ਮਨਪ੍ਰੀਤ ਕੌਰ,ਹਰਸ਼ ਖੁੱਲਰ,ਮੋਨਿਕਾ ਚੋਪੜਾ ,ਰਾਜੀਵ ਮੋਂਗਾ, ਸੰਦੀਪ ਸੇਠੀ,ਜਯੰਤ ਸ਼ਰਮਾ ਅਤੇ ਪਵਨ ਮਾਨ ਵੱਲੋਂ ਰਿਸੋਰਸ ਪਰਸਨਜ਼ ਦੀ ਭੂਮਿਕਾ ਬਾਖੂਬੀ ਨਿਭਾਈ ਗਈ। ਵਰਕਸ਼ਾਪ ਵਿੱਚ ਸਮੂਹ ਜ਼ਿਲ੍ਹਿਆਂ ਦੇ ਸਮੂਹ ਜ਼ਿਲ੍ਹਾ ਰਿਸੋਰਸ ਪਰਸਨਾਂ ਨੇ ਵੀ ਸ਼ਿਰਕਤ ਕੀਤੀ।