बुधवार, जून 09, 2021

ਤਰਨ ਤਾਰਨ: 153 ਸਬ-ਸੈਂਟਰਾਂ ਦੇ ਨੇੜਲੇ ਪਿੰਡਾਂ ਵਿੱਚ ਹੋ ਰਿਹਾ ਹੈ ਕੋਵਿਡ-19 ਸਬੰਧੀ ਟੀਕਾਕਰਨ-ਜ਼ਿਲ੍ਹਾ ਟੀਕਾਕਰਨ ਅਫ਼ਸਰ

 

  ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਤਰਨ ਤਾਰਨ

153 ਸਬ-ਸੈਂਟਰਾਂ ਦੇ ਨੇੜਲੇ ਪਿੰਡਾਂ ਵਿੱਚ ਹੋ ਰਿਹਾ ਹੈ ਕੋਵਿਡ-19 ਸਬੰਧੀ ਟੀਕਾਕਰਨ-ਜ਼ਿਲ੍ਹਾ ਟੀਕਾਕਰਨ ਅਫ਼ਸਰ

ਸਬ-ਸੈਂਟਰ, ਕਮਿਊਨਿਟੀ ਹੈੱਲਥ ਸੈਂਟਰ ਅਤੇ ਪ੍ਰਾਇਮਰੀ ਹੈੱਲਥ ਸੈਂਟਰ ਪੱਧਰ ‘ਤੇ ਮਨਾਏ ਜਾ ਰਹੇ ਹਨ ਮਮਤਾ ਦਿਵਸ-ਡਾ. ਵਰਿੰਦਰਪਾਲ ਕੌਰ

ਤਰਨ ਤਾਰਨ, 09 ਜੂਨ :

ਜ਼ਿਲ੍ਹਾ ਟੀਕਾਕਰਨ ਅਫ਼ਸਰ ਤਰਨ ਤਾਰਨ ਡਾ. ਵਰਿੰਦਰਪਾਲ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਜ਼ਿਲ੍ਹਾ ਤਰਨ ਤਾਰਨ ਦੇ 153 ਸਬ ਸੈਂਟਰਾਂ ਦੇ ਨੇੜਲੇ ਪਿੰਡਾਂ ਵਿੱਚ ਕੋਵਿਡ-19 ਦਾ ਟੀਕਾਕਰਨ ਹੋ ਰਿਹਾ ਹੈ ।

ਉਨ੍ਹਾਂ ਵੱਲੋਂ ਹੋਰ ਜਾਣਕਾਰੀ ਦਿੰਦੇ ਕਿਹਾ ਗਿਆ ਕਿ ਪਿੰਡਾਂ ਦੇ ਨਾਲ-ਨਾਲ ਸਕੂਲਾਂ ਵਿੱਚ ਵੀ ਟੀਕਾਕਰਨ ਹੋ ਰਿਹਾ ਹੈ, ਜਿਵੇਂ ਕਿ ਸਰਕਾਰੀ ਹਾਈ ਸਕੂਲ ਜਲਾਲਾਬਾਦ, ਸਰਕਾਰੀ ਹਾਈ ਸਕੂਲ ਸੁਰ ਸਿੰਘ, ਸਰਕਾਰੀ ਹਾਈ ਸਕੂਲ ਫਤਿਆਬਾਦ, ਸਰਕਾਰੀ ਹਾਈ ਸਕੂਲ ਸਭਰਾਂ, ਸਰਕਾਰੀ ਹਾਈ ਸਕੂਲ ਢੋਟੀਆਂ, ਸਰਕਾਰੀ ਹਾਈ ਸਕੂਲ ਸਰਾਂ ਅਮਾਨਤ ਖਾਂ, ਸਰਕਾਰੀ ਹਾਈ ਸਕੂਲ ਰਾਜੋਕੇ, ਗੁਰਦੁਆਰਾ ਸਾਹਿਬ ਢੰਡ, ਸਰਕਾਰੀ ਹਾਈ ਸਕੂਲ ਹਰੀਕੇ, ਸਰਕਾਰੀ ਹਾਈ ਸਕੂਲ ਕੰਗ, ਸਰਕਾਰੀ ਹਾਈ ਸਕੂਲ ਕੈਰੋਂ ਅਤੇ ਐੱਸ. ਡੀ. ਐੱਮ. ਦਫ਼ਤਰ ਤਰਨ ਤਾਰਨ ਆਦਿ ਥਾਵਾਂ ‘ਤੇ ਟੀਕਾਕਰਨ ਹੋ ਰਿਹਾ ਹੈ ।


ਕਰੋਨਾ ਅਪਡੇਟ ਪੰਜਾਬ , ਦੇਖੋ ਅੱਜ ਦੀ ਅਪਡੇਟ


ਜ਼ਿਲ੍ਹਾ ਟੀਕਾਕਰਨ ਅਫ਼ਸਰ ਵੱਲੋਂ ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਯੋਗ ਲਾਭਪਾਤਰੀ ਜਿਵੇਂ ਕਿ ਦੁਕਾਨਾਂ ਚ ਕੰਮ ਕਰਦੇ ਦੁਕਾਨਦਾਰ, ਦੋਧੀ, ਮਕੈਨਿਕ ਅਤੇ 45 ਸਾਲ ਤੋਂ ਉੱਪਰ ਦੇ ਵਿਅਕਤੀ ਆਪਣਾ ਟੀਕਾਕਰਨ ਜ਼ਰੂਰ ਕਰਵਾਉਣ । ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 144524 ਲਾਭਪਾਤਰੀਆਂ ਦਾ ਕੋਵਿਡ ਟੀਕਾਕਰਨ ਹੋ ਗਿਆ ਹੈ । ਉਹਨਾਂ ਕਿਹਾ ਕਿ ਕੋਰੋਨਾ ਟੀਕਾਕਰਨ ਵਾਸਤੇ ਆਪਣਾ ਪਹਿਚਾਣ ਪੱਤਰ ਅਤੇ ਚੱਲਦਾ ਮੋਬਾਇਲ ਨੰਬਰ ਜਰੂਰ ਲੈ ਕੇ ਆਓ ।

ਡਾ. ਵਰਿੰਦਰਪਾਲ ਕੌਰ ਨੇ ਦੱਸਿਆ ਕਿ ਬੁੱਧਵਾਰ ਦੇ ਦਿਨ ਹਰੇਕ ਸਬ-ਸੈਂਟਰ/ਕਮਿਊਨਿਟੀ ਹੈੱਲਥ ਸੈਂਟਰ ਅਤੇ ਪ੍ਰਾਇਮਰੀ ਹੈੱਲਥ ਸੈਂਟਰ ਵਿਖੇ ਮਮਤਾ ਦਿਵਸ ਮਨਾਇਆ ਜਾਂਦਾ ਹੈ । ਇਸ ਦਿਨ ਗਰਭਵਤੀ ਮਾਵਾਂ ਦਾ ਏ. ਐੱਨ. ਸੀ ਚੈੱਕਅੱਪ ਮੁਫ਼ਤ ਹੁੰਦਾ ਹੈ ਅਤੇ ਛੋਟੇ ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਹੈ ।

-----------------

Today's Highlight

ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਵੱਲੋਂ ਹਦਾਇਤਾਂ ਜਾਰੀ, ਪੜ੍ਹੋ

  ਵੱਧ ਰਹੀ ਤਪਸ਼, ਲੂ ਤੋਂ ਬਚੋਂ - ਸਿਵਲ ਸਰਜਨ ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀਓ ਅੰਮ੍ਰਿਤਸਰ 10 ਜੂਨ : ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਦਫ਼...