ਦੇਸ਼ ਭਰ ਚ ਸਕੂਲਾਂ ਦੀ ਕਾਰਗੁਜ਼ਾਰੀ ਦੌਰਾਨ ਪੰਜਾਬ ਨੂੰ ਮਿਲਿਆ A++ ਗ੍ਰੇਡ
ਦਿੱਲੀ ਤੋਂ ਹਰਦੀਪ ਸਿੰਘ ਸਿੱਧੂ ਦੀ ਵਿਸ਼ੇਸ਼ ਰਿਪੋਰਟ
ਦਿੱਲੀ,6 ਜੂਨ: ਭਾਰਤ ਸਰਕਾਰ ਵੱਲੋਂ ਤਿਆਰ ਕੀਤੀ ਸਕੂਲਾਂ ਦੀ ਕਾਰਗੁਜਾਰੀ ਦੀ ਸਮੀਖਿਆ ਰਿਪੋਰਟ ਵਿੱਚ ਪੰਜਾਬ ਦੇਸ਼ ਦੇ ਮੋਹਰੀ ਸੂਬਿਆਂ ਵਿੱਚੋਂ ਇਕ ਹੈ, ਜਿਸ ਨੇ A++ ਦਾ ਦਰਜਾ ਪ੍ਰਾਪਤ ਕੀਤਾ ਹੈ।
ਵਿਦਿਅਕ ਸੈਸ਼ਨ 2019-20 ਲਈ ਪੰਜਾਬ, ਚੰਡੀਗੜ੍ਹ, ਤਾਮਿਲਨਾਡੂ, ਅੰਡੋਮਾਨ ਅਤੇ ਨਿਕੋਬਾਰ ਦੀਪ ਸਮੂਹ ਅਤੇ ਕੇਰਲ ਨੇ ਉਚਤਮ ਗ੍ਰੇਡ (ਗ੍ਰੇਡ A++) ਨੰਬਰ ਲਏ ਹਨ। ਜ਼ਿਆਦਾਤਰ ਸੂਬਿਆਂ ਨੇ ਪਿਛਲੇ ਸਾਲ ਦੇ ਮੁਕਾਬਲੇ ਪੀਜੀਆਈ (ਪਰਫੋਰਮੇਸ ਗ੍ਰੇਡਿੰਗ ਇੰਡੇਕਸ) 2019-20 ਵਿੱਚ ਗ੍ਰੇਡ ਵਿੱਚ ਸੁਧਾਰ ਕੀਤਾ ਹੈ। ਅੰਡੋਮਾਨ ਅਤੇ ਨਿਕੋਬਾਰ ਦੀਪ ਸਮੂਹ, ਅਰੁਣਚਲ ਪ੍ਰਦੇਸ਼, ਮਣੀਪੁਰ, ਪੁਡੁਚੇਰੀ, ਪੰਜਾਬ ਅਤੇ ਤਮਿਲਨਾਡੂ ਨੇ ਆਪਣੇ ਪੀਜੀਆਈ ਸਕੋਰ ਵਿੱਚ 10 ਫੀਸਦੀ, 100 ਜਾਂ ਜ਼ਿਆਦਾ ਅੰਕਾਂ ਦਾ ਸੁਧਾਰ ਕੀਤਾ ਹੈ।
ਪੰਜਾਬ ਨੇ 10 ਫੀਸਦੀ (8 ਅੰਕ) ਜਾਂ ਉਸਤੋਂ ਜ਼ਿਆਦਾ ਦਾ ਸੁਧਾਰ ਦਿਖਾਇਆ ਹੈ। 13 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ ਵੀ ਚੰਗੀ ਕਾਰਗੁਜ਼ਾਰੀ ਦਿਖਾਈ ਹੈ।
JOBS ALERT : PRE PRIMARY RECRUITMENT, apply now
Anganwadi Recruitment 4481 posts: all you want to know
ਦੇਸ਼ ਭਰ ਵਿੱਚ ਸਕੂਲੀ ਸਿੱਖਿਆ ਵਿੱਚ ਸੁਧਾਰ ਲਿਆਉਣ ਦੇ ਉਦੇਸ਼ ਹਿੱਤ ਕੇਂਦਰ ਸਰਕਾਰ ਦੁਆਰਾ ਕੇਂਦਰੀ ਸਿੱਖਿਆ ਢਾਂਚੇ ਵਿੱਚ 70 ਨੁਕਾਤੀ ਸੁਧਾਰ ਫ਼ਾਰਮੂਲਾ ਤਿਆਰ ਕੀਤਾ ਗਿਆ ਸੀ ਜਿਸਦੀ ਰਿਪੋਰਟ ਅੱਜ ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਵੱਲੋਂ ਭਾਰਤ ਦੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਪਰਫੋਰਮੇਸ ਗ੍ਰੇਡਿੰਗ ਇੰਡੇਕਸ (ਪੀਜੀਆਈ) 2019-20 ਨੂੰ ਜਾਰੀ ਕਰਨ ਦੀ ਆਗਿਆ ਦੇ ਦਿੱਤੀ। ਸਰਕਾਰ ਵੱਲੋਂ ਸਕੂਲੀ ਸਿੱਖਿਆ ਦੇ ਖੇਤਰ ਵਿੱਚ ਬਦਲਾਅ ਲਿਆਉਣ ਲਈ 70 ਮਾਪਦੰਡਾਂ ਦੇ ਇਕ ਸੈਟ ਨਾਲ ਗ੍ਰੇਡਿੰਗ ਇੰਡੇਕਸ ਪੇਸ਼ ਕੀਤਾ ਗਿਆ ਸੀ।
PUNJAB EDUCATIONAL NEWS READ HERE
ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਲਈ ਪੀਜੀਆਈ ਪਹਿਲੀ ਵਾਰ 2019 ਵਿੱਚ ਹਵਾਲਾ ਸਾਲ( ਰਿਫਰੈਂਸ ਈਅਰ 2017-18 ਦੇ ਨਾਲ ਜਾਰੀ ਕੀਤਾ ਗਿਆ ਸੀ, ਅਜਿਹਾ ਮੰਨਿਆ ਗਿਆ ਹੈ ਕਿ ਇਹ ਸੂਚਕ ਅੰਕ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਪਣੇ ਸਕੂਲਾਂ ਵਿੱਚ ਬੇਹਤਰ ਸਿੱਖਿਆ ਪ੍ਰਬੰਧ ਉਪਲੱਬਧ ਕਰਾਉਣ ਲਈ ਪ੍ਰੇਰਿਤ ਕਰੇਗਾ। ਪੀ ਜੀ ਆਈ ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਉਨ੍ਹਾਂ ਖੱਪਿਆਂ ਦੀ ਜਾਣਕਾਰੀ ਦਿੰਦਾ ਹੈ ਜਿਨ੍ਹਾਂ ਨੂੰ ਭਰਕੇ ਇਹ ਯਕੀਨੀ ਕੀਤਾ ਜਾ ਸਕੇ ਤਾਂ ਕਿ ਸਕੂਲੀ ਸਿੱਖਿਆ ਪ੍ਰਣਾਲੀ ਹਰ ਪੱਧਰ ਉਤੇ ਮਜ਼ਬੂਤ ਹੋਵੇ।