गुरुवार, जून 10, 2021

ਪੰਜਾਬ ਸਿੱਖਿਆ ਬੋਰਡ ਵੀ ਬਾਰਵੀਂ ਸ਼੍ਰੇਣੀ ਮਾਰਚ 2021 ਦਾ ਨਤੀਜਾ ਵੀ ਸੀਬੀਐਸਈ ਦੀ ਤਰਜ਼ ਤੇ ਐਲਾਨ ਕਰੇਗਾ : ਚੇਅਰਮੈਨ

 

ਪੰਜਾਬ ਸਕੂਲ ਸਿੱਖਿਆ ਬੋਰਡ ( PSEB)  ਬਾਰਵੀਂ ਸ਼੍ਰੇਣੀ ਮਾਰਚ 2021 ਦਾ ਨਤੀਜਾ ਵੀ ਸੀਬੀਐਸਈ ਦੀ ਤਰਜ਼ ਤੇ ਹੀ ਘਸ਼ਿਤ ਕਰੇਗਾ। ਇਹ ਸਾਰਾ ਮਾਮਲਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਵਿਚਾਰ ਅਧੀਨ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ ਯੋਗਰਾਜ ਨੇ ਕੀਤਾ  । ਚੇਅਰਮੈਨ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਤੀਜਾ ਘੋਸ਼ਿਤ ਕਰਨ ਦੀ ਕਾਰਵਾਈ ਦੀ ਪੂਰੀ ਤਿਆਰੀ ਕੀਤੀ ਗਈ ਹੈ ਉਨ੍ਹਾਂ ਆਦੇਸ਼ ਕੀਤੇ ਹਨ ਕਿ ਜੇਕਰ ਕਿਸੇ ਵਿਦਿਆਰਥੀ ਦਾ ਕੋਈ ਪ੍ਰੈਕਟੀਕਲ ਵਿਸ਼ੇ ਦੀ ਪ੍ਰੀਖਿਆ ਦੇਣ ਤੋਂ ਰਹਿ ਗਿਆ ਹੈ ਉਸ ਦਾ ਪ੍ਰੈਕਟੀਕਲ ਲੈ ਲਿਆ ਜਾਵੇ। 

Also read: 


  

ਇਸ ਦੇ ਨਾਲ ਹੀ ਜੋ ਘਰੇਲੂ ਪ੍ਰੀਖਿਆਵਾਂ ਦੇ ਇੰਟਰਨਲ ਅਸੈਸਮੈਂਟ ਰਹਿੰਦੀ ਹੈ ਉਹ ਵੀ ਤੁਰੰਤ ਮੰਗਵਾ ਲਈ ਜਾਵੇ। ਉਨ੍ਹਾਂ ਇਹ ਵੀ ਕਿਹਾ ਉਹ ਨਤੀਜਾ ਘੋਸ਼ਿਤ ਕਰਨ ਤੇ ਪਹਿਲਾਂ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਇਸ ਸਬੰਧੀ ਮਾਣਯੋਗ ਸੁਪਰੀਮ ਅਧਾਰਤ ਕੋਰਟ ਇਸ ਸਬੰਧੀ ਕੀ ਦਿਸਾ ਨਿਰਦੇਸ ਜਾਰੀ ਕਰਦੇ ਹਨ।  ਡਾ ਯੋਗਰਾਜ ਨੇ ਕਿਹਾ ਕਿ ਉਨਾਂ ਦੀ ਕੋਸਿਸ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਬਾਰਵੀਂ ਪਾਸ ਕਰਨ ਵਾਲੇ ਵਿਦਿਆਰਥੀਆਂ ਦੀ ਡਿਗਰੀਆਂ ਵੀ ਭਾਰਤ ਦੇ ਬਾਕੀ ਵਿਦਿਆਰਥੀਆਂ ਦੀਆਂ ਡਿਗਰੀਆਂ ਤੋਂ ਕਿਸੇ ਵੀ ਤਰਾਂ ਘੱਟ ਨਾ ਸਮਝੀਆਂ ਜਾਣ।

Today's Highlight

ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਵੱਲੋਂ ਹਦਾਇਤਾਂ ਜਾਰੀ, ਪੜ੍ਹੋ

  ਵੱਧ ਰਹੀ ਤਪਸ਼, ਲੂ ਤੋਂ ਬਚੋਂ - ਸਿਵਲ ਸਰਜਨ ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀਓ ਅੰਮ੍ਰਿਤਸਰ 10 ਜੂਨ : ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਦਫ਼...