*ਮਿਡ ਡੇ ਮੀਲ ਵਰਕਰ ਦੀਆਂ ਮੰਗਾਂ ਸਬੰਧੀ ਯੂਨੀਅਨ ਦਾ ਵਫ਼ਦ ਬੀ ਪੀ ਈ ਓ ਨੂੰ ਮਿਲਿਆ*
ਮਿਡ ਡੇ ਮੀਲ ਵਰਕਰ ਯੂਨੀਅਨ ਫਾਜ਼ਿਲਕਾ ਦਾ ਵਫ਼ਦ ਵਰਕਰਾਂ ਦੀਆਂ ਮੰਗਾਂ ਸਬੰਧੀ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜ਼ਿਲਕਾ ਸੁਨੀਲ ਕੁਮਾਰ ਨੂੰ ਮਿਲਿਆ ਅਤੇ ਉਹਨਾਂ ਨੂੰ ਵਰਕਰਾਂ ਦੀਆਂ ਮੰਗਾਂ ਸਬੰਧੀ ਜਾਣੂ ਕਰਵਾਉਂਦੀਆਂ ਬਿਮਲਾ ਰਾਣੀ ਨੇ ਮੰਗ ਕੀਤੀ ਕਿ ਮਿਡ ਡੇ ਮੀਲ ਵਰਕਰਾਂ ਤੋਂ ਸਕੂਲ ਮੁਖੀਆਂ ਵਲੋਂ ਜਬਰਦਸਤੀ ਵਾਧੂ ਕੰਮ ਲੈਣਾ ਬੰਦ ਕੀਤਾ ਜਾਵੇ,ਮਿਡ ਡੇ ਮੀਲ ਵਰਕਰਾਂ ਨੂੰ ਛੁੱਟੀਆਂ ਦੌਰਾਨ ਕੁਝ ਸਕੂਲ ਮੁਖੀਆਂ ਵਲੋਂ ਸਕੂਲ ਬੁਲਾਉਣ ਤੇ ਇਤਰਾਜ਼ ਕੀਤਾ ਗਿਆ,ਮਿਡ ਡੇ ਮੀਲ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆਂਦਾ ਜਾਵੇ ਜਦ ਤੱਕ ਇਹ ਮੰਗ ਪੂਰੀ ਨਹੀਂ ਹੁੰਦੀ ਹਰਿਆਣਾ ਪੈਂਟਰਨ ਤੇ 3500 ਰੁਪਏ ਮਾਣ ਭੱਤਾ ਦਿੱਤਾ ਜਾਵੇ,ਮਿਡ ਡੇ ਮੀਲ ਵਰਕਰਾਂ ਦੀ ਛਾਂਟੀ ਬੰਦ ਕੀਤੀ ਜਾਵੇ, ਵਰਕਰਾਂ ਦੀਆਂ ਸੇਵਾ ਪੱਤਰੀਆਂ ਲਗਾਕੇ ਸੀ ਪੀ ਐਫ ਕਟੌਤੀ ਸ਼ੂਰੁ ਕੀਤੀ ਜਾਵੇ।
ਇਹ ਵੀ ਪੜ੍ਹੋ: ਪੰਜਾਬ ਐਜੂਕੇਸ਼ਨਲ ਅਪਡੇਟ , ਦੇਖੋ ਹਰ ਖ਼ਬਰ ਇਥੇ
ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ 12 ਮਹੀਨੇ ਤਨਖਾਹ ਦਿੱਤੀ ਜਾਵੇ,ਮਿਡ ਡੇ ਮੀਲ ਵਰਕਰਾਂ ਨੂੰ ਬਾਕੀ ਮਹਿਲਾ ਮੁਲਾਜ਼ਮਾਂ ਵਾਂਗ ਅਚਨਚੇਤ ਛੁੱਟੀ, ਮੈਡੀਕਲ ਛੁੱਟੀ,ਪ੍ਰਸਤੂਤਾ ਛੁੱਟੀ ਦਿੱਤੀ ਜਾਵੇ,ਗਰਮੀ ਅਤੇ ਸਰਦੀ ਦੀਆਂ ਵਰਦੀਆਂ ਦਿੱਤੀਆਂ ਜਾਣ, ਸਕੂਲਾਂ ਵਿੱਚ ਚੋਕੀਦਾਰ ਦਾ ਪ੍ਰਬੰਧ ਕੀਤਾ ਜਾਵੇ,ਮਿਡ ਡੇ ਮੀਲ ਲਈ ਸਿਲੰਡਰ ਦੀ ਸਕੂਲਾਂ ਤੱਕ ਪਹੁੰਚ ਕੀਤੀ ਜਾਵੇ, ਬੱਚਿਆਂ ਦੇ ਖਾਣੇ ਲਈ ਵਰਤੇ ਜਾਂਦੇ ਭਾਂਡੇ ਧੋਣ ਲਈ ਹੈਲਪ ਰੱਖੀ ਜਾਵੇ। ਇਹਨਾਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਬਲਾਕ ਫਾਜ਼ਿਲਕਾ-1 ਅਤੇ ਫਾਜ਼ਿਲਕਾ-2 ਦੇ ਬੀ ਪੀ ਈ ਓ ਨੂੰ ਦਿੱਤਾ ਗਿਆ ਏਸ ਮੌਕੇ ਸਰੋਜ ਰਾਣੀ,ਮੀਨਾ ਰਾਣੀ , ਸੋਨੀਆ ਅਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂ ਕੁਲਬੀਰ ਢਾਬਾਂ, ਗੁਰਤੇਜ਼ ਸਿੰਘ ਹਾਜ਼ਰ ਸਨ।