ਮੋਤੀ ਮਹਿਲ ਅੱਗੇ ਬੇਰੁਜ਼ਗਾਰ ਫਿਰ ਕੁੱਟੇ/ ਬੇਰੁਜ਼ਗਾਰ ਥਾਨਿਅ‍ਾਂ ਚ ਡੱਕੇ

 ਮੋਤੀ ਮਹਿਲ ਅੱਗੇ ਬੇਰੁਜ਼ਗਾਰ ਫਿਰ ਕੁੱਟੇ/ ਬੇਰੁਜ਼ਗਾਰ ਥਾਨਿਅ‍ਾਂ ਚ ਡੱਕੇ।

             


          

ਪਟਿਆਲਾ ( ) ਸਮੁੱਚੇ ਪੰਜਾਬ ਦੇ ਬੇਰੁਜ਼ਗਾਰ ਜੋ ਆਪਣੀ ਬਿਹਤਰ ਭਵਿੱਖ ਦੀ ਆਸ ਵਿੱਚ ਕੈਪਟਨ ਦੀ ਅਗਵਾੲੀ ਵਾਲੀ ਕਾਂਗਰਸ ਸਰਕ‍ਾਰ ਤੋਂ ਪਿਛਲੀਆਂ ਵਿਧਾਨ ਸਭਾ ਵੋਟਾਂ ਵੇਲੇ ਕੀਤੇ ਘਰ-ਘਰ ਰੁਜ਼ਗਾਰ ਦੇ ਵਾਅਦੇ ਦੀ ਮੰਗ ਨੂੰ ਪੂਰਾ ਕਰਵਾਉਣਾ ਲਈ ਅੱਜ ਬਾਰਾਂਦਰੀ ਗਾਰਡਨ ਵਿਖੇ ਬੇਰੁਜ਼ਗਾਰ ਸਾਂਝੇ ਮੋਰਚੇ (ਟੈੱਟ ਪਾਸ ਬੇਰਜ਼ਗਾਰ ਬੀ.ਐੱਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਡੀ.ਪੀ.ਈ. (873), ਪੀ.ਟੀ.ਆਈ.(646), ਬੇਰੁਜ਼ਗਾਰ ਆਰਟ ਅੈੱਡ ਕਰਾਫ਼ਟ ਯੂਨੀਅਨ ਅਤੇ ਮਲਟੀਪਰਪਜ ਹੈਲਥ ਵਰਕਰ) ਮੋਰਚੇ ਦੀ ਅਗਵਾੲੀ ਵਿੱਚ ਇੱਕਠੇ ਹੋਣ ਉਪਰੰਤ ਬੇਰੁਜ਼ਗਾਰ ਸੈਂਕੜਿਆਂ ਦੀ ਗਿਣਤੀ ਵਿੱਚ ਕੈਪਟਨ ਸਰਕਾਰ ਵਿਰੁੱਧ ਰੋਸ ਮਾਰਚ ਕਰਦੇ ਹੋਏ ਮੋਤੀ ਮਹਿਲ ਦੇ ਘਿਰਾਓ ਲਈ ਅੱਗੇ ਵੱਧ ਰਹੇ ਸਨ। ਜਿਨ੍ਹਾਂ ਨੂੰ ਰੋਕਣ ਲਈ ਪਟਿਆਲਾ ਪੁਲਿਸ ਪ੍ਰਸ਼ਾਸਨ ਵੱਲੋਂ ਵਾਈ.ਪੀ.ਐਸ. ਚੌਕ ਵਿਚ ਬੈਰੀਕੇਟਿੰਗ ਕੀਤੀ ਹੋਈ ਸੀ।


FOR ONLINE NEWS : SEND ON WHATSAPP NUMBER 9464496353

TO GET LATEST UPDATES ADD 9464496353 ON WHATSAPP GROUP

ਜਿੱਥੇ ਬੇਰੁਜ਼ਗਾਰਾਂ ਨੂੰ ਰੋਕਣ ਲਈ ਪੰਜਾਬ ਪੁਲਿਸ ਵੱਲੋਂ ਭਿਆਨਕ ਲਾਠੀਚਾਰਜ ਕੀਤਾ ਗਿਆ। ਗੁੱਸੇ ਵਿੱਚ ਆਏ ਬੇਰੁਜ਼ਗਾਰਾਂ ਨੇ ਮੋਤੀ ਮਹਿਲ ਵੱਲ ਵੱਧਣਾ ਸੁਰੂ ਕੀਤਾ ਗਿਆ ਤਾਂ ਬੇਰੁਜ਼ਗਾਰਾਂ ਘੜੀਸ ਕੇ ਬੱਸਾਂ ਵਿੱਚ ਸੁੱਟਣਾ ਚਾਹਿਆ ਤਾਂ ਬੇਰੁਜ਼ਗਾਰ ਬੱਸਾਂ ਅੱਗੇ ਲੇਟ ਗਏ ਇਸ ਮੋਕੇ ਸੁਖਵਿੰਦਰ ਸਿੰਘ ਢਿਲਵਾਂ ,ਕ੍ਰਿਸ਼ਨ ਨਾਭਾ, ਕਿਰਨ ਈਸੜਾ , ਸੁਖਦੇਵ ਜਲਾਲਾਬਾਦ , ਕਿਰਨ ਪਟਿਆਲਾ, ਬਲਕਾਰ ਬੁਢਲਾਡਾ, ਸਮੇਤ ਵੱਡੀ ਗਿਣਤੀ ਵਿੱਚ ਬੇਰੁਜ਼ਗਾਰਾਂ ਭਿਆਨਕ ਜ਼ਖ਼ਮੀ ਹੋਏ। ਸਿਤਮ ਦੀ ਗੱਲ ਇਹ ਹੈ ਕਿ ਪੁਲਿਸ ਨੇ ਭੱਜ ਰਹੇ ਬੇਰੁਜ਼ਗਾਰਾਂ ਨੂੰ ਭੱਜ ਭੱਜ ਕੇ ਕੁੱਟਿਆ। ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿਲਵਾਂ, ਜਗਸੀਰ ਸਿੰਘ ਘਾਮਣ, ਕ੍ਰਿਸ਼ਨ ਸਿੰਘ ਨਾਭਾ, ਹਰਜਿੰਦਰ ਸਿੰਘ ਝੁਨੀਰ ਅਤੇ ਸੁਖਦੇਵ ਸਿੰਘ ਜਲਾਲਾਬਾਦ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਪਿਛਲੀਆਂ ਵਿਧਾਨ ਸਭਾ ਦੀਆਂ ਵੋਟਾਂ ਸਮੇਂ ਹਰ ਘਰ ਰੁਜ਼ਗਾਰ ਦੇਣ ਦਾ ਨਾਹਰਾ ਦਿੱਤਾ ਸੀ ਅਤੇ ਬੇਰੁਜ਼ਗਾਰੀ ਦੀ ਹਾਲਤ ਵਿੱਚ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ। ਪਰ ਅਫ਼ਸੋਸ ਕੈਪਟਨ ਸਰਕਾਰ ਨੂੰ ਸੱਤਾ ਵਿੱਚ ਆਈ ਨੂੰ ਚਾਰ ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ।


 ਇਸ ਸਮੇਂ ਦੌਰਾਨ ਕਾਂਗਰਸ ਸਰਕਾਰ ਵੱਲੋਂ ਬੇਰੁਜ਼ਗਾਰਾਂ ਨਾਲ ਕੀਤੇ ਵਾਅਦੇ ਨੂੰ ਤਾਂ ਕੀ ਪੂਰਾ ਕਰਨਾ ਸੀ ਸਗੋਂ ਜਦੋਂ ਵੀ ਬੇਰੁਜ਼ਗਾਰ ਇਕੱਠੇ ਹੋ ਕੇ ਪੰਜਾਬ ਸਰਕਾਰ ਨੂੰ ਵੋਟਾਂ ਸਮੇਂ ਕੀਤੇ ਵਾਅਦੇ ਨੂੰ ਯਾਦ ਕਰਵਾਉਣ ਦੇ ਲਈ ਪਟਿਆਲੇ ਮੋਤੀ ਮਹਿਲ ਵੱਲ ਜਾਂਦੇ ਹਨ ਤਾਂ ਕੈਪਟਨ ਸਰਕਾਰ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਪੁਲੀਸ ਮੁਲਾਜ਼ਮਾਂ ਵਾਈ.ਪੀ.ਅੈੱਸ ਚੌਂਕ ਚ ਤਾਇਨਾਤ ਕਰ ਕੇ ਬੇਰੁਜ਼ਗਾਰਾਂ ਨੂੰ ਰੋਕਿਆਂ ਜਾਂਦਾ ਹੈ ਜੇਕਰ ਬੇਰੁਜ਼ਗਾਰ ਮੋਤੀ ਮਹਿਲ ਵੱਲ ਵੱਧਣ ਦੀ ਕੋਸ਼ਿਸ ਕਰਦੇ ਹਨ ਤਾਂ ਪੁਲਿਸ ਵੱਲੋਂ ਉਨ੍ਹਾਂ ਤੇ ਭਿਆਨਕ ਲਾਠੀਚਾਰਜ ਕੀਤਾ ਜਾਂਦਾ ਹੈ।

ਪੰਜਾਬ ਸਰਕਾਰ ਵੱਲੋਂ ਅਧਿਆਪਕ ਰਾਸ਼ਟਰੀ ਅਵਾਰਡ ਲਈ ਅਧਿਆਪਕਾਂ ਤੋਂ ਆਨਲਾਈਨ ਅਰਜ਼ੀਆਂ ਦੀ ਮੰਗ



 ਢਿੱਲਵਾਂ ਨੇ ਕਿਹਾ ਕਿ ਸਮੁੱਚੇ ਪੰਜਾਬ ਦੇ ਬੇਰੁਜ਼ਗਾਰ ਰੁਜ਼ਗਾਰ ਪ੍ਰਾਪਤੀ ਦੇ ਲਈ ਸੜਕਾਂ ਤੇ ਉਤਰੇ ਹੋਏ ਹਨ। ਪਰ ਕੈਪਟਨ ਸਾਹਿਬ ਇਨ੍ਹਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਆਪਣੇ ਵਿਧਾਇਕਾਂ ਦੇ ਪਰਿਵਾਰਾਂ ਵਿੱਚ ਹੀ ਸਾਰੇ ਨਿਯਮਾਂ ਨੂੰ ਅੱਖੋਂ ਪਰੋਖੇ ਕਰ ਕੇ ਨੌਕਰੀਆਂ ਦੀ ਧੜਾ ਧੜ ਵੰਡ ਕਰ ਰਹੇ। ਖਬਰ ਲਿਖੇ ਜਾਣ ਤੱਕ ਬੇਰੁਜ਼ਗਾਰਾਂ ਨੂੰ ਵੱਡੀ ਗਿਣਤੀ ਵਿੱਚ ਭੁੱਨਰ ਹੇੜੀ ਥਾਨੇ ਅਤੇ ਬਾਦਸਪੁਰ ਸਮਾਣਾ ਵਿੱਚ ਡੱਕਿਆ ਹੋਇਆ ਸੀ ਅਤੇ ਜਗਸੀਰ ਸਿੰਘ, ਹਰਜਿੰਦਰ ਝੁਨੀਰ ਤੇ ਰਣਬੀਰ ਨਦਾਮਪੁਰ ਦੀ ਅਗਵਾੲੀ ਵਿੱਚ ਮੁੜ ਮੋਤੀ ਮਹਿਲ ਦੇ ਘਿਰਾਓ ਲਈ ਯੋਜਨਾਬੰਦੀ ਕੀਤੀ ਜਾ ਰਹੀ ਸੀ। ਵਰਣਯੋਗ ਹੈ ਕਿ ਬੇਰੁਜ਼ਗਾਰ ਸਾਂਝਾ ਮੋਰਚਾ ਨੇ 160ਦਿਨਾਂ ਤੋਂ ਸੰਗਰੂਰ ਵਿਖੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦੇ ਮੁੱਖ ਗੇਟ ਤੇ ਰੁਜ਼ਗਾਰ ਪ੍ਰਾਪਤੀ ਲਈ ਲਗਾਤਾਰ ਪੱਕਾ ਮੋਰਚਾ ਲਗਾਇਆ ਹੋਇਆ ਹੈ। ਖ਼ਬਰ ਲਿਖੇ ਜਾਣ ਤੱਕ ਬੇਰੁਜ਼ਗਾਰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਲਈ ਬਜ਼ਿੱਦ ਸਨ ।ਇਸ ਮੌਕੇ ਗਗਨਦੀਪ ਕੌਰ, ਅਲਕ‍ਾ ਰਾਣੀ, ਹਰਬੰਸ ਦਾਣਗੜ, ਰਮਨ ਕੁਮਾਰ, ਲਫ਼ਜ, ਸੁਖਵੀਰ ਦੁਗਾਲ, ਗੁਰਪ੍ਰੀਤ ਲਾਲਿਆਂਵਾਲੀ,ਬਲਰਾਜ ਮੋੜ, ਕੁਲਵੰਤ ਸਿੰਘ,ਬਲਕਾਰ ਮਘਾਣੀਆ, ‍ਸ਼ਸ਼ਪਾਲ, ਕੁਲਦੀਪ ਸਿੰਘ, ਬਲਕਾਰ ਬੁਢਲਾਡਾ, ਗੁਰਮੇਲ ਬਰਗਾੜੀ, ਸੰਦੀਪ ਗਿੱਲ, ਜਤਿੰਦਰਪਾਲ, ਹਰਮਹਿਕਦੀਪ, ਬਲਵਿੰਦਰ, ਸਵਰਨ, ਰਾਜਵੀਰ, ਸੱਤਪਾਲ, ਰਮਨਪਰੀਤ, ਮਨਜੀਤ, ਸੁਖਜੀਤ, ਮਲਕੀਤ, ਸੁਖਦੇਵ, ਪਰਮਿੰਦਰ, ਸੋਮਰਾਜ, ਅਬਦੁਲ, ਗੁਰਪਾਲ, ਅਮਨ, ਰਵਿੰਦਰ, ਸੰਦੀਪ, ਜਸਵਿੰਦਰ, ਗੁਰਪ੍ਰੀਤ ਕੌਰ, ਸੰਦੀਪ ਕੌਰ, ਕਿਰਨ ਸ਼ਰਮਾ, ਕੁਲਦੀਪ ਕੌਰ, ਪ੍ਰੀਤ ਕੌਰ, ਜਸਵਿੰਦਰ ਕੌਰ, ਸੰਦੀਪ ਕੌਰ, ਭੁਪਿੰਦਰ ਕੌਰ, ਸ਼ੱਤਪਾਲ ਕੌਰ, ਰਾਜਵੀਰ ਕੌਰ, ਮਲਕਪਰੀਤ ਕੌਰ, ਅਰਸ਼ਦੀਪ ਕੌਰ, ਰਿੰਪੀ ਕੌਰ,ਗੁਰਪ੍ਰੀਤ ਕੌਰ, ਸੰਦੀਪ ਕੌਰ, ਕਿਰਨ ਸ਼ਰਮਾ, ਕੁਲਦੀਪ ਕੌਰ, ਪ੍ਰੀਤ ਕੌਰ, ਜਸਵਿੰਦਰ ਕੌਰ, ਸੰਦੀਪ ਕੌਰ, ਭੁਪਿੰਦਰ ਕੌਰ, ਸ਼ੱਤਪਾਲ ਕੌਰ, ਰਾਜਵੀਰ ਕੌਰ, ਮਲਕਪਰੀਤ ਕੌਰ, ਅਰਸ਼ਦੀਪ ਕੌਰ, ਰਿੰਪੀ ਕੌਰ, ਗੁਰਪ੍ਰੀਤ ਕੌਰ, ਸ਼ਵਿੰਦਰ ਕੌਰ, ਅਮਨਦੀਪ ਕੌਰ ਆਦਿ ਹਾਜ਼ਰ ਸਨ। ਸਹਿਯੋਗੀ ਜਥੇਬੰਦੀ ਦੇ ਪ੍ਰਮਜੀਤ ਸਿੰਘ ਜੀ.ਟੂ.ਯੂ ਵੱਲੋਂ,ਸਤੀਸ ਕੁਮਾਰ ਪੰਜਾਬੀ ਯੂਨੀਵਰਸਿਟੀ ਵੱਲੋਂ,ਆਦਿ ਨੇ ਸੰਬੋਧਨ ਕੀਤਾ।


ਇਹ ਹਨ ਮੋਰਚੇ ਵਿੱਚ ਸ਼ਾਮਲ ਬੇਰੁਜ਼ਗਾਰ ਜਥੇਬੰਦੀਆਂ


ਬੇਰੁਜ਼ਗਾਰ ਸਾਂਝਾ ਮੋਰਚਾ ਪੰਜਾਬ ( ਬੀ. ਐਡ ਟੈਟ ਪਾਸ , ਡੀ ਪੀ ਈ 873 , ਪੀ ਟੀ ਆਈ 646 , ਆਰਟ ਐਂਡ ਕਰਾਫਟ , ਮਲਟੀਪਰਪਜ ਹੈਲਥ ਪੁਰਸ ਅਤੇ ਮਹਿਲਾ ਵਰਕਰ )


ਇਹ ਹਨ ਮੰਗਾਂ


ਬੇਰੁਜ਼ਗਾਰ ਸਾਂਝਾ ਮੋਰਚੇ ਚ ਸ਼ਾਮਿਲ ਯੂਨੀਅਨਾਂ ਦੀਆਂ ਮੰਗਾਂ:-

 

*ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੀਆਂ ਮੰਗਾਂ :-*

1.ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ।

2.200 ਵਰਕਰ ਪੁਰਸ਼ ਅਤੇ 600 ਵਰਕਰ ਮਹਿਲਾ ਉਮੀਦਵਾਰਾਂ ਦੀ ਚੱਲ ਰਹੀ ਭਰਤੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਵੇ।

3.ਸਾਰੀਆਂ ਖਾਲੀ ਰਹਿੰਦੀਆਂ (ਵਰਕਰ ਪੁਰਸ਼ ਅਤੇ ਮਹਿਲਾ ਦੀਆਂ)ਅਸਾਮੀਆਂ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।


 *ਡੀ.ਪੀ.ਈ. 873 ਅਧਿਆਪਕ ਯੂਨੀਅਨ ਦੀਆਂ ਮੰਗਾਂ :-*

1.ਸਿੱਖਿਆ ਵਿਭਾਗ ਵੱਲੋਂ 2 ਫਰਵਰੀ 2020 ਨੂੰ 873 ਡੀ.ਪੀ.ਈ. ਅਧਿਆਪਕਾਂ ਦਾ ਲਿਖਤੀ ਟੈਸਟ ਲੈ ਕੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਹੋਈ ਹੈ ਇਨ੍ਹਾਂ ਪੋਸਟਾਂ ਵਿੱਚ ਸੋਧ ( Amendment ) ਕਰਨ ਉਪਰੰਤ 1000 ਪੋਸਟ ਦਾ ਵਾਧਾ ਕਰਕੇ 1873 ਪੋਸਟ ਕੀਤੀਆਂ ਜਾਣ ।

2.ਇਹ ਭਰਤੀ 14 ਸਾਲ ਦੇ ਲੰਬੇ ਅਰਸੇ ਬਾਅਦ ਹੋ ਰਹੀ ਹੈ ਜਿਸ ਕਾਰਨ ਉਮੀਦਵਾਰਾਂ ਦੀ ਉਮਰ ਹੱਦ ਲੰਘ ਚੁੱਕੀ ਹੈ , ਇਸ ਕਰਕੇ 1000 ਪੋਸਟ ਦਾ ਵਾਧਾ ਕਰਨ ਉਪਰੰਤ 1873 ਪੋਸਟਾਂ ਕੀਤੀਆਂ ਜਾਣ । 

3. 873 ਡੀ.ਪੀ.ਈ. ਦਾ ਵਿਗਿਆਪਨ ਮਿਤੀ : 24.01.2017 ਦੀ ਲਗਾਤਾਰਤਾ ਵਿੱਚ 1000 ਪੋਸਟ ਦਾ ਵਾਧਾ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੇ ਜੋ ਭਰਤੀ ਪ੍ਰਕਿਰਿਆ ਵਿਚਾਲੇ ਰੁਕੀ ਹੋਈ ਹੈ ਉਸਨੂੰ ਪੂਰਾ ਕੀਤਾ ਜਾਵੇ।

4.ਜੇਕਰ 873 ਡੀ .ਪੀ.ਈ ਪੋਸਟ ਤੇ ਦੂਜੀ ਵਾਰ ਸਕਰੂਟਨੀ ਹੁੰਦੀ ਹੈ ਤਾਂ ਪੇਪਰ ਦਿੱਤੇ ਸਾਰੇ ਉਮੀਦਵਾਰ ਨੂੰ ਸਕਰੂਟਨੀ ਲਈ ਬੁਲਾਇਆ ਜਾਵੇ।


 *ਬੀ.ਐਡ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਪੰਜਾਬ ਦੀਆਂ ਮੰਗਾਂ :-*

1.ਪੰਜਾਬੀ , ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਘੱਟੋ ਘੱਟ 10 ਹਜਾਰ ਅਸਾਮੀਆਂ ਅਤੇ 5000 ਹੋਰ ਵਿਸ਼ੇ‌ (ਜਿਵੇਂ ਸੰਸਸਿਕ੍ਰਤ) ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ।

2.ਲੰਬੇ ਸਮੇਂ ਤੋਂ ਕੋਈ ਭਰਤੀ ਨਾ ਆਉਣ ਕਾਰਨ ਜ਼ਿਆਦਾਤਰ ਉਮੀਦਵਾਰ ਆਪਣੀ ਉਮਰ ਹੱਦ ਲੰਘਾ ਚੁੱਕੇ ਹਨ ਇਸ ਕਰਕੇ ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ।

3.ਸਮਾਜਿਕ ਸਿੱਖਿਆ ਵਿਸ਼ੇ ਦੇ ਕੰਬੀਨੇਸ਼ਨ ਵਿੱਚੋਂ ਕੱਢੇ ਗਏ ਵਿਸ਼ਿਆਂ ਜਿਵੇਂ ਕਿ :- ਰਿਲੀਜਨ ਸਟੱਡੀਜ਼ , ਡਿਫੈਂਸ ਸਟੱਡੀਜ਼ , ਪਬਲਿਕ ਵਰਕ ਅਤੇ ਐਜੂਕੇਸ਼ਨ ਨੂੰ ਸ਼ਾਮਿਲ ਕੀਤਾ ਜਾਵੇ।

4.ਹਰੇਕ ਵਿਸ਼ੇ ਦੇ ਅਧਿਆਪਕ ਤੋਂ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ , ਇੱਕ ਦੂਜੇ ਦਾ ਵਿਸ਼ਾ ਦੇ ਕੇ ਅਸਾਮੀਆਂ ਖਤਮ ਕਰਨ ਦੀ ਨੀਤੀ ਬੰਦ ਕੀਤੀ ਜਾਵੇ।

5.ਮਾਸਟਰ ਕੇਡਰ ਦੇ ਪੇਪਰ ਲਈ ਘੱਟੋ-ਘੱਟ ਪਾਸ ਅੰਕ ਨਿਰਧਾਰਤ ਕੀਤੇ ਜਾਣ ।

6.ਨਵੀਂ ਭਰਤੀ ਲਈ ਕੱਚੇ ਅਧਿਆਪਕਾਂ ਅਤੇ ਆਉਟਸੋਰਸਿੰਗ ਸਟਾਫ ਨੂੰ ਤਜਰਬਾ ਅੰਕ ਨਾ ਦਿੱਤੇ ਜਾਣ।


*ਪੀ. ਟੀ .ਆਈ. 646 ਅਧਿਆਪਕ ਯੂਨੀਅਨ ਦੀਆਂ ਮੰਗਾਂ :-*

1.ਇਹ ਭਰਤੀ 10+2 ਅਤੇ ਸੀ.ਪੀ.ਐਡ. ਦੇ ਪਾਪਤ ਅੰਕਾਂ ਦੇ ਆਧਾਰ ਤੇ ਮੈਰਿਟ ਲਿਸਟ ਬਣਾ ਕੇ ਪੂਰੀ ਕੀਤੀ ਜਾਵੇ।

2.ਇਸ ਭਰਤੀ ਦੇ ਇਸ਼ਿਤਹਾਰ ਵਿੱਚ ਮਾਣਯੋਗ ਹਾਈ ਕੋਰਟ ਵੱਲੋਂ ਖਾਰਜ ਕੀਤੇ ਟੀ. ਈ. ਟੀ ( ਅਧਿਆਪਕ ਯੋਗਤਾ ਟੈਸਟ ) ਤੋਂ ਬਿਨਾਂ ਕੋਈ ਟੈਸਟ ਨਹੀਂ ਸੀ ਇਸ ਕਰਕੇ 646 ਅਸਾਮੀਆਂ ਦੀ ਭਰਤੀ ਨਿਰੋਲ ਮੈਰਟ ਦੇ ਆਧਾਰ ਤੇ ਹੀ ਕੀਤੀ ਜਾਵੇ।

3.ਭਰਤੀ ਕਰਾਈਟੈਰੀਆ ਯੂਨੀਅਨ ਆਗੂ ਦੀ ਮੌਜੂਦਗੀ ਵਿੱਚ ਤਿਆਰ ਕੀਤਾ ਜਾਵੇ।

4. 646 ਪੀ.ਟੀ.ਆਈ. ਅਸਾਮੀਆਂ ਤੇ ਪੰਜਾਬ ਦੇ ਪੱਕੇ ਵਸਨੀਕ ਬੇਰੁਜ਼ਗਾਰਾਂ ਨੂੰ ਹੀ ਰੱਖਿਆ ਜਾਵੇ। 

5.ਮਿਡਲ ਅਤੇ ਹਾਈ ਸਕੂਲ ਵਿੱਚ ਪੀ ਟੀ ਆਈ ਦੀਆਂ ਖਤਮ ਕੀਤੀਆਂ ਗਈਆਂ ਅਸਾਮੀਆਂ ਨੂੰ ਮੁੜ ਬਹਾਲ ਕੀਤਾ ਜਾਵੇ ।


 *ਬੇਰੁਜ਼ਗਾਰ ਆਰਟ ਐੱਡ ਕਰਾਫਟ ਯੂਨੀਅਨ ਦੀਆਂ ਮੰਗਾਂ :-* 

1.ਪੰਜਾਬ ਐਜੂਕੇਸ਼ਨ (ਟੀਚਿੰਗ ਕਾਡਰ) ਗਰੁੱਪ "C" ਸਰਵਿਸ ਰੂਲਜ਼ 1 ਜੂਨ 2018 , ਪੰਜਾਬ ਐਜੂਕੇਸ਼ਨ (ਟੀਚਿੰਗ ਕਾਡਰ) ਗਰੁੱਪ "C" ਬਾਰਡਰ ਏਰੀਆ ਸਰਵਿਸ ਰੂਲਜ਼ 1 ਜੂਨ 2018 ਵਿੱਚ ਸੋਧ ਕਰਕੇ ਮੁੱਢਲੀ ਯੋਗਤਾ ਆਰਟ ਐਂਡ ਕਰਾਫਟ ਟੀਚਰ ਟ੍ਰੇਨਿੰਗ ਕੋਰਸ ( ਦੋ ਸਾਲਾਂ ) ਡਿਪਲੋਮਾ ਕੀਤੀ ਜਾਵੇ ।

2.ਸਿੱਖਿਆ ਵਿਭਾਗ ਵੱਲੋਂ ਫਾਇਲ ਨੰਬਰ:- 10/186-16 ਮਿਤੀ:- 10-08-2016 ਡਿਸਪੈਚ ਨੰਬਰ 637, ਡੀ.ਪੀ.ਆਈ. (ਸੈ) ਤੋ ਪੱਤਰ ਨੰਬਰ 905.10/182 ਮਿਤੀ 19-12-2016 ਰਾਹੀਂ ਡੀ ਪੀ ਆਈ ਦਫਤਰ ਵੱਲੋਂ ਸਿੱਖਿਆ ਸਕੱਤਰ ਦਫਤਰ ਨੂੰ ਭੇਜੀ ਗਈ 2138 ਅਸਾਮੀਆਂ ਵਿੱਚ ਵਾਧਾ ਕਰਕੇ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ 5000 ਅਸਾਮੀਆਂ ਨੂੰ ਰੈਗੂਲਰ ਆਧਾਰ ਤੇ ਭਰਨ ਲਈ ਤੁਰੰਤ ਇਸ਼ਤਿਹਾਰ ਜਾਰੀ ਕੀਤਾ ਜਾਵੇ। 

3 .ਆਰਟ ਐਂਡ ਕਰਾਫਟ ਦੇ ਵਿਸ਼ਿਆਂ ਡਰਾਇੰਗ ਐਂਡ ਪੇਂਟਿੰਗ / ਮਕੈਨੀਕਲ ਡਰਾਇੰਗ ਐਂਡ ਪੇਂਟਿੰਗ ਵਿਸ਼ੇ ਨੂੰ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਲਾਜ਼ਮੀ ਵਿਸ਼ਾ ਵਜੋਂ ਲਾਗੂ ਕਰਨ ਲਈ ਤਰੁੰਤ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ 

4.ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਮਿਡਲ ਪੱਧਰ ਤੱਕ ਖ਼ਤਮ ਕੀਤੀਆਂ ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਪੋਸਟਾਂ ਨੂੰ ਬਹਾਲ ਕੀਤਾ ਜਾਵੇ।

ਪੰਜਾਬ ਰਾਜ ਦੇ ਵੱਖ-ਵੱਖ ਵਿਭਾਗਾਂ ਦੀਆਂ ਸਰਕਾਰੀ ਨੌਕਰੀਆਂ ਪੰਜਾਬ ਦੇ ਪੱਕੇ ਵਸਨੀਕਾਂ ਲਈ ਰਾਖਵੀਆਂ ਕੀਤੀਆਂ ਜਾਣ।

5.ਡਰਾਇੰਗ ਐਂਡ ਪੇਂਟਿੰਗ / ਮਕੈਨੀਕਲ ਡਰਾਇੰਗ ਐਂਡ ਪੇਂਟਿੰਗ ਵਿਸ਼ਾ ਕਿਸੇ ਹੋਰ ਅਧਿਆਪਕ ਨੂੰ ਨਾ ਦਿੱਤਾ ਜਾਵੇ ਇਸ ਨੂੰ ਆਰਟ ਐਂਡ ਕਰਾਫਟ ਅਧਿਆਪਕ ਵੱਲੋਂ ਹੀ ਪੜਾਇਆ ਜਾਵੇ । ਇਸ ਮੰਤਵ ਲਈ ਨਵੀਂ ਭਰਤੀ ਕੀਤੀ ਜਾਵੇ ਕਿਉਂਕਿ ਲਗਭਗ 40000 ਸਿਖਲਾਈ ਪ੍ਰਾਪਤ ਅਧਿਆਪਕ ਬੇਰੁਜ਼ਗਾਰ ਹਨ ।

6.ਸਾਲ 2012 ਤੋਂ ਬਾਅਦ ਕੋਈ ਵੀ ਭਰਤੀ ਨਾ ਹੋਣ ਕਰਕੇ ਉਮੀਦਵਾਰ ਉਪਰਲੀ ਉਮਰ ਹੱਦ ਲੰਘ ਚੁੱਕੇ ਹਨ ਇਸ ਲਈ, ਉਮਰ ਹੱਦ 37 ਤੋਂ 42 ਸਾਲ ਕੀਤੀ ਜਾਵੇ।

Featured post

BFUHS NURSING ADMISSION 2024-25 : ਬਾਬਾ ਫਰੀਦ ਯੂਨੀਵਰਸਿਟੀ ਤੋਂ ਕਰੋ ਬੀਐਸਸੀ ਨਰਸਿੰਗ, 23 ਮਈ ਤੱਕ ਕਰੋ ਅਪਲਾਈ

  Baba Farid University of Health Sciences Invites Applications for Basic B.Sc. Nursing Course Baba Farid University of Health Sciences, Far...

BOOK YOUR SPACE ( ਐਡ ਲਈ ਸੰਪਰਕ ਕਰੋ )

BOOK YOUR SPACE ( ਐਡ ਲਈ ਸੰਪਰਕ ਕਰੋ )
Make this space yours

RECENT UPDATES

Trends