ਗ੍ਰਾਂਟਾ ਦੀ ਸੁਯੋਗ ਵਰਤੋ ਕਰਦਿਆ ਸਕੂਲਾਂ ਦੀ ਨੁਹਾਰ ਬਦਲਣ ਵਾਲੇ ਸਕੂਲ ਮੁੱਖੀ ਸਨਮਾਨਿਤ

 ਗ੍ਰਾਂਟਾ ਦੀ ਸੁਯੋਗ ਵਰਤੋ ਕਰਦਿਆ ਸਕੂਲਾਂ ਦੀ ਨੁਹਾਰ ਬਦਲਣ ਵਾਲੇ ਸਕੂਲ ਮੁੱਖੀ ਸਨਮਾਨਿਤ

ਫਾਜ਼ਿਲਕਾ, 5 ਜੂਨ

ਸਿੱਖਿਆ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਕੱਤਰ ਸਕੂਲ ਸਿੱਖਿਆ ਵਿਭਾਗ ਪੰਜਾਬ ਸ਼੍ਰੀ ਕ੍ਰਿਸ਼ਨ ਕੁਮਾਰ ਦੀ ਯੋਗ ਅਗਵਾਈ ਵਿੱਚ ਸਮਾਰਟ ਸਕੂਲ ਮੁਹਿੰਮ ਜਾਰੀ ਹੈ ਜਿਸ ਅਧੀਨ ਸਰਕਾਰੀ ਸਕੂਲਾਂ ਵਿੱਚ ਕਮਰੇ, ਕਿਚਨ, ਮੈਥ ਪਾਰਕ, ਸਾਇੰਸ ਪਾਰਕ, ਲੈਬ, ਟੁਆਇਲਟ ਆਦਿ ਦਾ ਕੰਮ ਵਿਭਾਗ ਵੱਲੋਂ ਭੇਜੀਆਂ ਗ੍ਰਾਟਾਂ ਨਾਲ ਜੰਗੀ ਪੱਧਰ `ਤੇ ਜਾਰੀ ਹੈ।



ਜਾਣਕਾਰੀ ਦਿੰਦਿਆਂ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਡਾ ਤ੍ਰਿਲੋਚਨ ਸਿੰਘ ਸਿੱਧੂ ਅਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਫਾਜਿਲਕਾ ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਨੇ ਦੱਸਿਆ ਕਿ ਜਿਲ੍ਹੇ ਦੇ ਬਹੁਤ ਸਾਰੇ ਸਕੂਲ ਮੁੱਖੀਆਂ ਨੇ ਆਪਣੀ ਕੁਸ਼ਲ ਅਗਵਾਈ ਸਦਕਾ ਗ੍ਰਾਂਟਾ ਦੀ ਸੁਚੱਜੀ ਵਰਤੋਂ ਕਰਦਿਆਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲਾਂ ਵਿੱਚ ਬਹੁਤ ਹੀ ਸਲਾਘਾਯੋਗ ਕੰਮ ਕਰਦੇ ਹੋਏ ਆਪਣੇ ਸਕੂਲਾਂ ਨੂੰ ਪੂਰਨ ਸਮਾਰਟ ਬਣਾਕੇ ਸਕੂਲਾਂ ਦੀ ਨੁਹਾਰ ਬਦਲੀ ਹੈ। ਜਿਸ ਦੇ ਮੱਦੇਨਜ਼ਰ ਸਕੱਤਰ ਸਕੂਲ ਸਿੱਖਿਆ ਸ਼੍ਰੀ ਕ੍ਰਿਸ਼ਨ ਕੁਮਾਰ ਵੱਲੋ ਜਿਲ੍ਹਾ ਫਾਜਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਤਾਰਾਵਾਲੀ ਦੇ ਪ੍ਰਿੰਸੀਪਲ ਬਿਸ਼ਨੂ ਪੂਨੀਆਂ, ਬਾਬੂ ਸਿੰਘ ਸਸਸਸ ਬੱਲੂਆਣਾ, ਕਪਿਲ ਦੇਵ ਸਰਕਾਰੀ ਪ੍ਰਾਇਮਰੀ ਸਕੂਲ ਮਹਿਰਾਜਪੁਰ, ਮੈਡਮ ਹਰਜੋਤ ਕੌਰ ਸਪਸ ਅਜੀਮਗੜ, ਲਵਜੀਤ ਸਿੰਘ ਗਰੇਵਾਲ ਸਟੇਟ ਅਵਾਰਡੀ ਸਪਸ ਚਾਨਣ ਵਾਲਾ, ਰਮੇਸ਼ ਕੁਮਾਰ ਸਪਸ ਪੱਟੀਬਿੱਲਾ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ।

ਇਸ ਤੋਂ ਇਲਾਵਾ ਗੁਰਦੀਪ ਕੁਮਾਰ ਸਸਸਸ ਖੂਈਖੇੜਾ, ਮੈਡਮ ਰੰਜਨਾ ਸਸਸਸ ਘੁਬਾਇਆ, ਸਤੀਸ਼ ਕੁਮਾਰ ਪ੍ਰਿਸੀਪਲ ਸਸਸਸ ਡੰਗਰਖੇੜਾ, ਮੈਡਮ ਸਾਧਨਾ ਸਮਸ ਲਾਧੂਕਾ, ਨਰੇਸ਼ ਕੁਮਾਰ ਸਪਸ ਢਾਣੀ ਅਮਰ ਸਿੰਘ, ਰਜੀਵ ਮੱਕੜ ਸਸਸਸ ਕੌੜਿਆਵਾਲੀ, ਮੈਡਮ ਸੁਰਿੰਦਰਪਾਲ ਕੌਰ ਸਹਸ ਆਲਮਗੜ, ਸ਼ੁਸ਼ੀਲ ਕੁਮਾਰ ਸਮਸ ਬਹਾਵਵਾਲਾ, ਮੈਡਮ ਪੁਸ਼ਪਾ ਰਾਣੀ ਸਪਸ ਬਹਾਵਵਾਲਾ, ਹਰੀ ਚੰਦ ਕੰਬੋਜ ਪ੍ਰਿਸੀਪਲ ਸਸਸਸ ਲਾਧੂਕਾ, ਅਵਤਾਰ ਸਿੰਘ ਸਹਸ ਬਜੀਦਪੁਰ ਭੋਮਾ, ਪ੍ਰਦੀਪ ਕੁਮਾਰ ਪ੍ਰਿਸੀਪਲ ਸਸਸਸ ਕੰਧਵਾਲਾ ਹਾਜਰ ਖਾਂ, ਸੰਜੀਵ ਕੰਬੋਜ ਪ੍ਰਿਸੀਪਲ ਸਸਸਸ ਮੰਡੀ ਅਮੀਨਗੰਜ, ਬਾਘ ਸਿੰਘ ਸੀਐਚਟੀ ਸਪਸ ਖੂਈਆਂ ਸਰਵਰ, ਸੁਭਾਸ਼ ਚੰਦਰ ਸਪਸ ਪੰਜਾਵਾ ਮਾਡਲ, ਰਮੇਸ਼ ਚੰਦਰ ਸਪਸ ਅਬਦੁਲ ਖਾਲਿਕ, ਸਤੀਸ਼ ਕੁਮਾਰ ਸਪਸ ਨੰ 1 ਅਬੋਹਰ, ਮਨੋਜ ਕੁਮਾਰ ਧੂੜੀਆਂ ਸਪਸ ਝੁੱਗੇ ਮਹਿਤਾਬ ਸਿੰਘ, ਮੈਡਮ ਦੀਪਿਕਾ ਸਹਸ ਦੀਵਾਨ ਖੇੜਾ ਅਤੇ ਮੈਡਮ ਸੋਨਿਕਾ ਗੁਪਤਾ ਸਹਸ ਸਕੂਲ ਚੁਆੜਿਆਵਾਲੀ ਨੂੰ ਪ੍ਰਸ਼ੰਸ਼ਾ ਪੱਤਰ ਦੇ ਕੇ ਸਨਮਾਨਿਤ ਕੀਤਾ ਹੈ।

ਉੱਪ ਜਿਲ੍ਹਾ ਅਫਸਰ ਸਕੈਂਡਰੀ ਬ੍ਰਿਜ ਮੋਹਨ ਸਿੰਘ ਬੇਦੀ, ਉੱਪ ਜਿਲ੍ਹਾ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਸਮੂਹ ਬੀਪੀਓਜ ਜਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਾਜਿੰਦਰ ਕੁਮਾਰ ਜਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ, ਜਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ ਅਤੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ ਵੱਲੋਂ ਇਹਨਾਂ ਅਧਿਆਪਕ ਸਾਥੀਆਂ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾ ਦਿੱਤੀਆਂ।

Featured post

DIRECT LINK PSEB CLASS 10 RESULT OUT: 10 ਵੀਂ ਜਮਾਤ ਦੇ ਨਤੀਜੇ ਦਾ ਐਲਾਨ

Link For Punjab Board  10th RESULT 2024  Download result here latest updates on Pbjobsoftoday  LIVE UPDATES:Punjab School Education Boa...

RECENT UPDATES

Trends