ਸਾਲ 1970 ਤੋਂ ਹੁਣ ਤੱਕ ਦੇ ਸਰਟੀਫਿਕੇਟਾਂ ਚ ਜਨਮ ਮਿਤੀ ਤੇ ਮਾਪਿਆਂ ਦੇ ਨਾਮ ਵਿੱਚ ਸੋਧ ਸੰਭਵ

1970 ਤੋਂ ਹੁਣ ਤੱਕ ਦੇ ਸਰਟੀਫਿਕੇਟਾਂ ਚ ਜਨਮ ਮਿਤੀ ਤੇ ਮਾਪਿਆਂ ਦੇ ਨਾਮ ਵਿੱਚ ਸੋਧ ਸੰਭਵ  

 


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਕ ਹੋਰ ਅਹਿਮ ਫ਼ੈਸਲਾ ਲੈਂਦਿਆਂ 1970 ਤੋਂ ਲੈ ਕੇ ਹੁਣ ਤੱਕ ਸਿੱਖਿਆ ਬੋਰਡ ਵੱਲੋਂ ਵੱਖ ਵੱਖ ਸ਼੍ਰੇਣੀਆਂ ਦੀਆਂ ਲਈਆਂ ਗਈਆਂ ਪ੍ਰੀਖਿਆਵਾਂ ਦੇ ਸਰਟੀਫਿਕੇਟਾਂ ਚ  ਜਨਮ ਮਿਤੀ ਤੇ ਮਾਤਾ ਪਿਤਾ ਦੇ ਨਾਂ ਵਿਚ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਤੇ ਹਰ ਤਰ੍ਹਾਂ ਦੀਆਂ ਸੋਧਾਂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ।


ਇਸ ਸਬੰਧੀ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਪਹਿਲਾਂ ਇਹ ਸੋਧਾਂ ਤੈਅ ਸਮੇਂ ਦੌਰਾਨ ਹੀ ਕਰਵਾਈਆਂ ਜਾ ਸਕਦੀਆਂ ਸਨ ਪਰ ਲੋਕਾਂ ਦੀ  ਮੰਗ ਨੂੰ ਦੇਖਦਿਆਂ ਤੇ ਲੋਕਾਂ ਦੀ ਖੱਜਲ ਖੁਆਰੀ ਘੱਟ ਕਰਨ ਦੇ ਮਕਸਦ ਨਾਲ ਬੋਰਡ ਮੈਨੇਜਮੈਂਟ ਵੱਲੋਂ ਇਹ ਪ੍ਰਕਿਰਿਆ ਪੂਰੀ ਕਰਨ ਲਈ ਹੁਣ ਬੋਰਡ ਦੇ ਜ਼ਿਲ੍ਹਾ ਪੱਧਰੀ ਦਫਤਰਾਂ ਚ ਹੀ ਉਕਤ ਸੋਧਾਂ ਲਈ  ਸਹੂਲਤ ਪ੍ਰਦਾਨ ਕੀਤੀ ਗਈ ਹੈ ।

Also read  : ਪੰਜਾਬ ਐਜੂਕੇਸ਼ਨਲ ਅਪਡੇਟ ਦੇਖੋ ਹਰ ਖ਼ਬਰ ਇਥੇ


6th Pay commission :Read all updates here

ਬੋਰਡ ਦੇ ਬੁਲਾਰੇ ਅਨੁਸਾਰ ਇਸ ਸੋਧ ਸੰਬੰਧੀ ਲੱਗਣ ਵਾਲੀ ਫੀਸ ਪ੍ਰੀਖਿਆਰਥੀ ਵੱਲੋਂ ਬੋਰਡ ਤੋਂ ਪਾਸ ਕੀਤੀ ਮੁਢਲੀ ਪ੍ਰੀਖਿਆ ਦੇ ਸਾਲ ਤੋਂ ਲੈ ਕੇ ਪੰਜ ਸੌ ਰੁਪਏ ਪ੍ਰਤੀ ਸਾਲ ਅਤੇ ਪ੍ਰਤੀ ਗ਼ਲਤੀ 1000/- ਰੁਪਏ ਦੇ ਅਨੁਸਾਰ ਵਸੂਲੀ ਜਾਵੇਗੀ । ਉਨ੍ਹਾਂ ਦੱਸਿਆ ਕਿ ਹੁਣ ਉਕਤ ਹਰ ਤਰ੍ਹਾਂ ਦੀਆਂ ਸੋਧਾਂ ਲਈ ਮੁੱਖ ਦਫ਼ਤਰ ਆਉਣ ਦੀ ਲੋੜ ਨਹੀਂ ਸਗੋਂ ਇਸ ਲਈ ਬੋਰਡ ਦੇ ਜ਼ਿਲ੍ਹਾ ਖੇਤਰੀ ਦਫ਼ਤਰ ਚ ਹੀ ਬਿਨੈ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਪਹਿਲਾਂ ਬੋਰਡ ਦੇ ਪੁਰਾਣੇ ਨਿਯਮਾਂ ਤਹਿਤ ਪੰਜ ਸਾਲ ਤੋਂ ਵੱਧ ਸਮੇਂ ਦੀ ਸੋਧ ਕਰਵਾਉਣ ਲਈ ਪ੍ਰੀਖਿਆਰਥੀ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਸੀ ਪਰ ਬੋਰਡ ਦੇ ਨਵੇਂ ਫ਼ੈਸਲੇ ਮੁਤਾਬਿਕ ਲੋਕਾਂ ਦੇ ਸਮੇਂ ਤੇ ਪੈਸੇ ਦੀ ਬੱਚਤ ਕਰਕੇ ਬੋਰਡ ਵੱਲੋਂ ਵੱਡੀ ਰਾਹਤ ਦਿੱਤੀ ਗਈ ਹੈ।

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ

 ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਨਵੇਂ ਸੁਧਾਰਾਂ ਤਹਿਤ ਸਾਰੀ ਪ੍ਰਕਿਰਿਆ ਨੂੰ ਸਰਲ ਕਰਨ ਨਾਲ ਸਰਟੀਫਿਕੇਟ ਤਿਆਰ ਕਰਨ ਚ ਹੁਣ ਪਹਿਲਾਂ ਨਾਲੋਂ ਅੱਧਾ ਸਮਾਂ ਲੱਗਿਆ ਕਰੇਗਾ ਉੱਥੇ ਹੀ ਵਿਦਿਆਰਥੀਆਂ ਨੂੰ ਫੀਸ ਦੀ ਰਸੀਦ ਨੰਬਰ, ਡਾਇਰੀ ਨੰਬਰ, ਕੇਸ ਦੀ ਸਥਿਤੀ ਅਤੇ ਬੋਰਡ ਵੱਲੋਂ ਸਰਟੀਫਿਕੇਟ ਭੇਜਣ ਦੀ ਮਿਤੀ ਰਜਿਸਟਰੀ ਨੰਬਰ ਆਦਿ ਦੀ ਜਾਣਕਾਰੀ ਵੀ ਪ੍ਰੀਖਿਆਰਥੀ ਵੱਲੋਂ ਦਿੱਤੇ ਗਏ ਮੋਬਾਇਲ ਨੰਬਰ ਤੇ ਐਸਐਮਐਸ ਰਾਹੀਂ ਭੇਜੀ ਜਾਵੇਗੀ।


WE ARE ON TELGRAM,JOIN TELEGRAM GROUP FOR LATEST UPDATES FROM JOBSOFTODAY

Featured post

PSEB 8th Result 2024 BREAKING NEWS: 8 ਵੀਂ ਜਮਾਤ ਦਾ ਨਤੀਜਾ ਇਸ ਦਿਨ

PSEB 8th Result 2024 : DIRECT LINK Punjab Board Class 8th result 2024  :  ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਅੱਠਵੀਂ ਦੇ ਪ੍ਰੀਖਿਆਰਥੀਆਂ...

RECENT UPDATES

Trends