ਸੀ.ਬੀ.ਐਸ.ਈ ਸਕੂਲ ਆਨਲਾਈਨ ਲੈਣਗੇ ਇੰਟਰਨਲ ਐਗਜਾਮੀਨੇਸ਼ਨ, 28 ਜੂਨ ਤੱਕ ਅੰਕ ਹੋਣਗੇ ਅਪਲੋਡ

ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE)  ਨੇ ਕਲਾਸ 12ਵੀਂ ਦੀ ਬੋਰਡ ਪ੍ਰੀਖਿਆ ਦੇ ਅੰਕ ਆਨਲਾਈਨ ਸਬਮਿਟ ਕਰਨ ਦੀ ਅੰਤਿਮ ਤਰੀਕ 28 ਜੂਨ ਤੱਕ ਵਧਾ ਦਿੱਤੀ ਹੈ। ਸੀਬੀਐਸਈ  ਨੇ ਸਕੂਲਾਂ ਵੱਲੋਂ ਚਲਾਏ ਜਾ ਰਹੇ ਇੰਟਰਨਲ ਅਸੈੱਸਮੈਂਟ ਅਤੇ ਪ੍ਰਾਜੈਕਟਾਂ ਦੇ ਤਰੀਕੇ ਵਿਚ ਬਦਲਾਅ ਸਬੰਧੀ ਇਕ ਸਰਕੁਲਰ ਜਾਰੀ ਕਰਦਿਆਂ ਕਿਹਾ ਕਿ ਕੋਈ ਵੀ ਬਕਾਇਆ ਪ੍ਰੀਖਿਆ ਕੇਵਲ ਆਨਲਾਈਨ ਮੋਡ ਜ਼ਰੀਏ ਹੀ ਲਈ ਜਾਵੇਗੀ। 

ਸੀਬੀਐੱਸਈ ਨੇ ਆਪਣੇ  ਬਿਆਨ 'ਚ ਕਿਹਾ ਕਿ ਬੋਰਡ ਨੇ ਇਹ ਦੇਖਿਆ ਹੈ ਕਿ ਕੋਰੋਨਾ ਮਹਾਮਾਰੀ ਕਾਰਨ ਕਈ ਸਕੂਲ ਇੰਟਰਨਲ ਅਸੈੱਸਮੈਂਟ ਅਤੇ ਪ੍ਰਾਜੈਕਟਾਂ ਦਾ ਕੰਮ ਪੂਰਾ ਨਹੀਂ ਕਰ ਸਕੇ ਹਨ। ਅਜਿਹੇ ਸਕੂਲ ਆਨਲਾਈਨ ਮਾਧਿਆਮ ਨਾਲ ਇਨ੍ਹਾਂ ਕਾਰਜਾਂ ਨੂੰ ਪੂਰਾ ਕਰ ਸਕਦੇ ਹਨ ਅਤੇ ਬੱਚਿਆਂ ਦੇ ਅੰਕਾਂ ਨੂੰ ਦਿੱਤੇ ਗਏ ਲਿੰਕ ਤੇ 28 ਜੂਨ ਤੱਕ ਅਪਲੋਡ ਕਰ ਸਕਦੇ ਹਨ।

 ਸੀ. ਬੀ. ਐੱਸ. ਈ. ਨੇ ਉਨ੍ਹਾਂ ਸਾਰੇ ਸਬਜੈਕਟਾਂ ਦੀ ਲਿਸਟ ਜਾਰੀ ਕੀਤੀ ਹੈ, ਜਿਨ੍ਹਾਂ ਲਈ ਇੰਟਰਨਲ ਐਗਜ਼ਾਮ ਹੋਣੇ ਹਨ। 
ਸੀ.ਬੀ.ਐਸ.ਈ.ਨੇ ਕਿਹਾ ਕਿ ਜਿਨ੍ਹਾਂ ਸਬਜੈਕਟਾਂ ਲਈ ਐਕਸਟਰਨਲ ਐਗਜ਼ਾਮੀਨਰ ਨਿਯੁਕਤ ਨਹੀਂ ਕੀਤਾਗਿਆ, ਉਨ੍ਹਾਂ ਸਬਜੈਕਟਾਂ ਲਈ ਸਬੰਧਤ ਸਕੂਲ ਅਧਿਆਪਕ ਆਨਲਾਈਨ ਮੋਡ ਚ ਪਾਠਕ੍ਰਮ ਵਿਚ ਦਿੱਤੇ ਗਏ ਨਿਰਦੇਸ਼ਾਂ ਦੇ ਆਧਾਰ 'ਤੇ ਵਿਦਿਆਰਥੀਆਂ ਦਾ ਅੰਦਰੂਨੀ ਮੁਲਾਂਕਣ ਕਰਨਗੇ ਅਤੇ ਬੋਰਡ ਵੱਲੋਂ ਜਾਰੀ ਕੀਤੇ ਲਿੰਕ ਤੇ ਅੰਕਾਂ ਨੂੰ ਅਪਲੋਡ ਕਰਨਗੇ।



 ਇਸ ਦੇ ਨਾਲ ਹੀ ਪ੍ਰੈਕਟੀਕਲ ਪ੍ਰੀਖਿਆ ਜਾਂ ਪਾਜੈਕਟ ਦਾ ਮੁੱਲਾਂਕਣ ਕਰਨ ਲਈ, ਜਿਸ ਵਿਚ ਐਕਸਟਰਨਲ ਐਗਜ਼ਾਮੀਨਰ ਸੀ. ਬੀ. ਐੱਸ. ਈ. ਵੱਲੋਂ ਨਿਯੁਕਤ ਕੀਤੇ ਜਾਂਦੇ ਹਨ। ਅਜਿਹੀ ਸਥਿਤੀ 'ਚ ਐਕਸਟਰਨਲ ਐਗਜ਼ਾਮੀਨਰ ਇੰਟਰਨਲ ਐਗਜ਼ਾਮੀਨਰ ਨਾਲ ਸਲਾਹ ਕਰ ਕੇ ਪ੍ਰੀਖਿਆ ਦੀ ਤਰੀਕ ਤੈਅ ਕਰਨਗੇ ਅਤੇ ਆਨਲਾਈਨ ਮੋਡ ਜ਼ਰੀਏ ਵਿਦਿਆਰਥੀਆਂ ਦਾ ਵਾਇਵਾ ਲੈਣਗੇ। 



Featured post

TEACHER RECRUITMENT 2024 NOTIFICATION OUT: ਸਕੂਲਾਂ ਵਿੱਚ ਟੀਚਿੰਗ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ

  DESGPC Recruitment 2025 - Comprehensive Guide DESGPC Recruitment 2025: Comprehensive Guid...

RECENT UPDATES

Trends