ਫ਼ੌਜ 'ਚ ਭਰਤੀ ਲਈ ਰਜਿਸਟ੍ਰੇਸ਼ਨ ਸ਼ੁਰੂ

 

ਫ਼ੌਜ 'ਚ ਭਰਤੀ ਲਈ ਰਜਿਸਟ੍ਰੇਸ਼ਨ ਸ਼ੁਰੂ : ਭਾਰਤੀ ਫ਼ੌਜ ਦੇ ਆਰਮੀ ਭਰਤੀ ਦਫ਼ਤਰ ਪਟਿਆਲਾ ਵਲੋਂ ਹਰ ਸਾਲ ਦੀ ਤਰ੍ਹਾਂ ਭਾਰਤੀ ਫ਼ੌਜ 'ਚ ਵੱਖ-ਵੱਖ ਅਹੁਦਿਆਂ ਲਈ ਭਰਤੀ ਰੈਲੀ 6 ਅਗਸਤ ਤੋਂ 20 ਅਗਸਤ ਤਕ ਕੀਤੀ ਜਾ ਰਹੀ ਹੈ।


 ਇਸ ਰੈਲੀ ’ਚ ਪਟਿਆਲਾ ਸਮੇਤ ਸੰਗਰੂਰ, ਮਾਨਸਾ, ਬਰਨਾਲਾ ਤੇ ਫ਼ਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਹਿੱਸਾ ਲੈ ਸਕਣਗੇ।  

ਇਹ ਜਾਣਕਾਰੀ ਆਰਮੀ ਭਰਤੀ ਡਾਇਰੈਕਟਰ ਕਰਨਲ ਆਰਆਰ ਚੰਦੇਲ ਨੇ ਦਿੱਤੀ।   ਆਰਮੀ ਭਰਤੀ ਡਾਇਰੈਕਟਰ ਕਰਨਲ ਆਰਆਰ ਚੰਦੇਲ ਨੇ ਕਿਹਾ ਕਿ ਆਨਲਾਈਨ ਰਜਿਸਟ੍ਰੇਸ਼ਨ ਵੈਬਸਾਇਟ 'ਤੇ ਕਰਵਾਉਣੀ ਜ਼ਰੂਰੀ ਹੈ ਤੇ ਇਹ ਆਨਲਾਈਨ ਰਜਿਸਟ੍ਰੇਸ਼ਨ 6 ਜੂਨ ਤੋਂ 20 ਜੁਲਾਈ 2021 ਤੱਕ ਜਾਰੀ ਹੋਵੇਗੀ।


 ਕਰਨਲ ਚੰਦੇਲ ਨੇ  ਇਸ ਸਬੰਧੀ ਜਾਣਕਾਰੀ ਦਿੰਦਿਆ ਦੱਸਿਆ ਜੋ ਕਿ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ  ਜਾ ਚੁੱਕੀ ਹੈ ਜਿਸ ਵਿੱਚ ਪਟਿਆਲਾ ਸਮੇਤ 5 ਸੰਗਰੂਰ, ਮਾਨਸਾ, ਬਰਨਾਲਾ ਤੇ ਫ਼ਤਿਹਗੜ੍ਹ 5 ਸਾਹਿਬ ਜ਼ਿਲ੍ਹਿਆਂ ਦੇ ਨੌਜਵਾਨ ਹਿੱਸਾ ਲੈ ਸਕਦੇ ਹਨ। ਪਟਿਆਲਾ-ਸੰਗਰੂਰ ਰੋਡ 'ਤੇ ਸਥਿਤ ਫ਼ਲਾਇੰਗ ਕਲੱਬ ਪਟਿਆਲਾ ਦੇ ਸਾਹਮਣੇ ਪਟਿਆਲਾ ਮਿਲਟਰੀ ਸਟੇਸ਼ਨ ਦੇ ਖੁੱਲ੍ਹੇ ਮੈਦਾਨ ਵਿਖੇ ਹੋਣ ਵਾਲੀ ਇਸ  ਭਰਤੀ ਰੈਲੀ 'ਚ ਸਿਪਾਹੀ ਜਨਰਲ ਡਿਊਟੀ, | ਸਿਪਾਹੀ ਤਕਨੀਕੀ, ਸਿਪਾਹੀ ਕਲਰਕ, ਸਟੋਰ ਕੀਪਰ ਟੈਕਨੀਕਲ (ਐੱਸਕੇਟੀ) ਤੇ ਸਿਪਾਹੀ ਤਕਨੀਕੀ ਦੀ ਭਰਤੀ ਕੀਤੀ ਜਾਵੇਗੀ।

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends