MOGA: 19 ਮਈ ਨੂੰ ਜ਼ਿਲ੍ਹਾ ਮੋਗਾ ਵਿੱਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਦਾ ਵੇਰਵਾ

 ਮਿਤੀ 19/05/2021 ਨੂੰ ਜ਼ਿਲ੍ਹਾ ਮੋਗਾ ਵਿੱਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਹੇਠ ਲਿਖੇ ਸਥਾਨਾਂ ਤੇ ਕੀਤਾ ਜਾਵੇਗਾ।

18 ਤੋਂ 44 ਸਾਲ ਉਮਰ ਦੇ ਸਹਿ ਰੋਗੀਆਂ, ਹੈਲਥ ਕੇਅਰ ਵਰਕਰਾਂ, ਉਸਾਰੀ ਕਿਰਤੀ ਅਤੇ ਉਹਨਾਂ ਦੇ ਪਰਿਵਾਰਾਂ ਦਾ ਸਵੇਰੇ 8:30 ਵਜੇ ਤੋਂ ਦੁਪਹਿਰ 2:30 ਵਜੇ ਤੱਕ ਟੀਕਾਕਰਨ ਹੇਠ ਲਿਖੇ ਸਥਾਨਾਂ ਉੱਤੇ ਹੋ ਰਿਹਾ ਹੈ।

ਮੋਗਾ - ਡੀ. ਐੱਮ. ਕਾਲਜ, ਗੁਰੂ ਨਾਨਕ ਕਾਲਜ ਅਤੇ ਐੱਸ. ਡੀ. ਕਾਲਜ ਫ਼ਾਰ ਵਿਮੈਨ 

ਬਾਘਾਪੁਰਾਣਾ - ਗੁਰੂ ਨਾਨਕ ਗਰਲਜ਼ ਕਾਲਜ, ਮੁੱਦਕੀ ਰੋਡ

ਕੋਟ ਈਸੇ ਖਾਨ - ਬੀ. ਡੀ. ਪੀ. ਓ. ਦਫ਼ਤਰ 


ਸਹਿ-ਰੋਗਾਂ ਦੀ ਸੂਚੀ

ਪਿਛਲੇ ਇਕ ਸਾਲ ਦੌਰਾਨ ਦਿਲ ਦੀ ਧੜਕਣ ਬੰਦ ਹੋਣ ਕਾਰਨ ਹਸਪਤਾਲ ਦਾਖਲ ਰਹਿ ਚੁੱਕੇ, ਦਿਲ ਟਰਾਂਸਪਲਾਂਟ, ਹਾਈਪਰਟੈਨਸ਼ਨ ਦੇ ਮਰੀਜ਼, ਜਮਾਂਦਰੂ ਦਿਲ ਦੀ ਬਿਮਾਰੀ, ਬਲੱਡ ਕੈਂਸਰ, ਸਾਹ ਦੀ ਗੰਭੀਰ ਬਿਮਾਰੀ, ਜਿਗਰ ਅਤੇ ਗੁਰਦੇ ਦੀ ਟਰਾਂਸਪਲਾਂਟ, ਸ਼ੂਗਰ, ਬਲੱਡ ਪਰੈਸ਼ਰ, ਏਡਜ਼, ਤੇਜ਼ਾਬੀ ਹਮਲਾ ਪੀੜ੍ਹਤ, ਬੋਲ੍ਹੇ ਅਤੇ ਅੰਨ੍ਹੇ, ਥੈਲੇਸੀਮੀਆ, ਬੋਨਮੈਰੋ ਦਾ ਕੰਮ ਨਾ ਕਰਨਾ, ਗੁਰਦੇ ਦੀ ਬਿਮਾਰੀ, ਦਿਮਾਗ ਦੀਆਂ ਨਾੜੀਆਂ ਦਾ ਜੰਮਣਾ, ਰਸੌਲੀਆਂ ਵਾਲੇ ਮਰੀਜ਼ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਪੀੜ੍ਹਤ। 


ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ

ਨੋਟ - ਬਿਮਾਰੀ ਨਾਲ ਸਬੰਧਤ ਆਪਣਾ ਕਾਰਡ ਨਾਲ ਲਿਆਉਣਾ ਲਾਜ਼ਮੀ ਹੈ। 


‌Covaxin ਦੀ ਦੂਜੀ ਡੋਜ਼ ਹਰੇਕ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਲੱਗਦੀ ਹੈ।


‌Coveshield ਦੀ ਦੂਜੀ ਡੋਜ਼ 15 ਜੂਨ ਤੱਕ ਉਪਲਬਧ ਨਹੀਂ ਹੈ।


‌Coveshield ਦੀ ਪਹਿਲੀ ਡੋਜ਼ ਉਪਲਬਧ ਹੋ ਗਈ ਹੈ। ਜਿਹੜੀ ਕਿ ਮੋਗਾ, ਕੋਟ ਇਸੇ ਖਾਨ, ਬੱਧਣੀ, ਨਿਹਾਲ ਸਿੰਘ ਵਾਲਾ, ਡਰੋਲੀ, ਬਾਘਾਪੁਰਾਣਾ, ਢੁੱਡੀਕੇ ਦੇ ਬਲਾਕ ਹਸਪਤਾਲਾਂ ਵਿੱਚ ਲੱਗੇਗੀ। 

ਇਹ ਜਾਣਕਾਰੀ ਜ਼ਿਲ੍ਹਾ ਮੈਜਿਸਟਰੇਟ ਮੋਗਾ ਵਲੋਂ ਦਿੱਤੀ ਗਈ ਹੈ।




💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends