ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸਾਲ 2020-21 ਦੇ ਦਸਵੀਂ ਜਮਾਤ ਨਾਲ ਸਬੰਧਤ ਵਿਦਿਆਰਥੀਆਂ ਦਾ ਨਤੀਜਾ ਤਿਆਰ ਕਰ ਲਿਆ ਹੈ। ਸੂਬੇ ਦੇ ਵੱਖ-ਵੱਖ ਸਰਕਾਰੀ ਨਿੱਜੀ ਸਕੂਲਾਂ ਦੇ ਤਕਰੀਬਨ ਸਾਢੇ 3 ਲੱਖ ਪ੍ਰੀਖਿਆਰਥੀਆਂ ਨੇ ਇਮਤਿਹਾਨਾਂ ਲਈ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਨੂੰ ਸਕੂਲਾਂ ਵੱਲੋਂ ਪ੍ਰਾਪਤ ਵੇਰਵਿਆਂ ਦੇ ਆਧਾਰ 'ਤੇ ਨਤੀਜਾ ਕਾਰਡ ਦਿੱਤੇ ਜਾਣਗੇ। ਨਤੀਜਾ ਅਗਲੇ ਹਫ਼ਤੇ (ਸੋਮਵਾਰ ਜਾਂ ਮੰਗਲਵਾਰ) ਘੋਸ਼ਿਤ ਕੀਤਾ ਜਾਵੇਗਾ ਜਿਸ ਵਾਸਤੇ ਬੋਰਡ ਦੇ ਅਧਿਕਾਰੀ ਹਾਲੇ ਸਰਕਾਰੀ ਫੁਰਮਾਨ ਦੇ ਇੰਤਜ਼ਾਰ 'ਚ ਹਨ।
ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਨੇ 15 ਅਪ੍ਰੈਲ ਨੂੰ ਅੱਠਵੀਂ, ਦਸਵੀਂ ਤੇ ਪੰਜਵੀਂ ਦੇ ਵਿਦਿਆਰਥੀਆਂ ਨੂੰ ਬਿਨਾਂ
ਪ੍ਰੀਖਿਆਵਾਂ ਅਗਲੇਰੀਆਂ ਜਮਾਤਾਂ ’ਚ ਪ੍ਰਮੋਟ
ਕਰਨ ਦਾ ਐਲਾਨ ਕਰ ਦਿੱਤਾ ਸੀ ਪਰ ਬੋਰਡ ਨੇ
ਨਤੀਜਾ ਤਿਆਰ ਕਰਨ ਲਈ ਸਰਟੀਫ਼ਿਕੇਟ ਦੇ
ਵੱਕਾਰ ਨੂੰ ਧਿਆਨ 'ਚ ਰੱਖਦਿਆਂ ਅਕਾਦਮਿਕ
ਮਾਪ-ਦੰਡ ਅਪਣਾਏ ਹਨ।
ਪਤਾ ਲੱਗਾ ਹੈ ਕਿ ਨਤੀਜਾ ਪੀ-ਬੋਰਡ
ਦੀਆਂ ਪ੍ਰੀਖਿਆਵਾਂ ਦੇ ਨੰਬਰਾਂ 'ਚੋਂ ਅਨੁਪਾਤਕ
ਅੰਕਾਂ ਦੇ ਆਧਾਰ 'ਤੇ ਤਿਆਰ ਕੀਤਾ ਗਿਆ
ਹੈ ਜਿਸ ਵਾਸਤੇ ਸਕੂਲਾਂ ਪਾਸੋਂ ਥਿਊਰੀ ਤੇ
ਇਨਟਰਨਲ ਅਸੈੱਸਮੈਂਟ ਦੇ ਵੇਰਵੇ ਮੰਗੇ
ਸਨ। ਇਸਲਈ ਉਹ ਵਿਦਿਆਰਥੀ ਜਿਹੜੇ
ਪੀ-ਬੋਰਡ ਦੀਆਂ ਪ੍ਰੀਖਿਆਵਾਂ ਚ ਚੰਗੀ
ਕਾਰਗੁਜ਼ਾਰੀ ’ਚ ਪਾਸ ਹੋਏ ਸਨ ਉਨ੍ਹਾਂ ਲਈ
ਖ਼ੁਸ਼ਖ਼ਬਰੀ ਹੈ। ।
ਅਸੀਂਂ ਨਤੀਜਾ ਤਿਆਰ ਕਰ ਲਿਆ ਹੈ, ਉਮੀਦ ਹੈ ਕਿ ਸੋਮਵਾਰ ਜਾਂ ਮੰਗਲਵਾਰ ਵਿਦਿਆਰਥੀਆਂ ਦੀ ਉਡੀਕ ਖ਼ਤਮ ਹੋ ਜਾਵੇਗੀ। ਸਰਟੀਫ਼ਿਕੇਟਾਂ ਦੀ ਅਹਿਮੀਅਤ ਨੂੰ ਧਿਆਨ 'ਚ ਰੱਖਦਿਆਂ ਪੈਰਾਮੀਟਰ ਬਣਾਏ ਗਏ ਹਨ ਤਾਂ ਜੋ ਅਕਾਦਮਿਕ ਵੱਕਾਰ ਪੂਰੀ ਤਰਾਂ ਕਾਇਮ ਰਹੇ। ਨਤੀਜੇ ਸਕੂਲਾਂ ਵੱਲੋਂ ਜਾਰੀ ਪੀ-ਬੋਰਡ ਪ੍ਰੀਖਿਆਵਾਂ ਤੋਂ ਇਲਾਵਾ ਹਾਜ਼ਰੀ, ਖੇਡਾਂ 'ਚ ਵਿਦਿਆਰਥੀਆਂ ਦੀ ਰੁਚੀ ਅਤੇ ਹੋਰ ਮਾਪਦੰਡ ਵੀ ਧਿਆਨ 'ਚ ਰੱਖੇ ਗਏ ਹਨ।
ਜੇਆਰ ਮਹਿਰੋਕ, ਕੰਟਰੋਲਰ ਪ੍ਰੀਖਿਆਵਾਂਂ