ਪਿੰਡ ਅਕਲੀਆਂ ਤੇ ਅਨੰਤ ਅਨਾਥ ਆਸ਼ਰਮ ਨਥਾਣਾ ਨੂੰ ਮਾਈਕਰੋ ਕੰਨਟੇਨਮੈਂਟ ਜੋਨ ਐਲਾਨਿਆ : ਜਿਲਾ ਮੈਜਿਸਟ੍ਰੇਟ


ਪਿੰਡ ਅਕਲੀਆਂ ਤੇ ਅਨੰਤ ਅਨਾਥ ਆਸ਼ਰਮ ਨਥਾਣਾ ਨੂੰ ਮਾਈਕਰੋ ਕੰਨਟੇਨਮੈਂਟ ਜੋਨ ਐਲਾਨਿਆ : ਜਿਲਾ ਮੈਜਿਸਟ੍ਰੇਟ


ਬਠਿੰਡਾ, 16 ਮਈ : ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੁਆਰਾ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਜਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਬੀ. ਸ੍ਰੀਨਿਵਾਸਨ ਨੇ ਜ਼ਿਲ੍ਹੇ ਦੇ ਪਿੰਡ ਅਕਲੀਆਂ ਦੀ ਸਿੱਧੂ ਪੱਤੀ, ਮੇਨ ਗਲੀ, ਖੇਤਰ ਦੇ ਹਾਊਸ ਨੰਬਰ ਐਸ-25 ਤੋਂ ਐਸ-32 ਅਤੇ ਅਨੰਤ ਅਨਾਥ ਆਸ਼ਰਮ ਨਥਾਣਾ ਦੇ ਖੇਤਰ ਨੂੰ ਮਾਈਕਰੋ ਕੰਨਟੇਨਮੈਂਟ ਘੋਸ਼ਿਤ ਕੀਤਾ ਹੈ।


          ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਨੋਟੀਫਾਈਡ ਮਾਈਕਰੋ ਕੰਟੇਨਮੈਂਟ ਜ਼ੋਨ ਵਿਚ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਰੋਜ਼ਾਨਾ ਘਰ-ਘਰ ਜਾ ਕੇ ਸਰਵੇ ਕਰਵਾਏਗਾ। ਪ੍ਰੋਟੋਕੋਲ ਦੇ ਅਨੁਸਾਰ ਲੱਛਣ ਵਾਲੇ ਸ਼ੱਕੀ ਕੇਸ ਵਾਲੇ ਉੱਚ ਜੋਖਮ ਦੀ ਜਾਂਚ ਕੀਤੀ ਜਾਏਗੀ। ਸਾਰੇ ਪੁਸ਼ਟੀ ਮਾਮਲਿਆਂ ਦਾ ਕਲੀਨਿਕਲ ਪ੍ਰਬੰਧਨ ਕੀਤਾ ਜਾਵੇ। ਜਾਰੀ ਹੁਕਮਾਂ ਅਨੁਸਾਰ ਹੱਥਾਂ ਤੇ ਸਾਹ ਦੀ ਸਫਾਈ, ਮੂੰਹ ਤੇ ਮਾਸਕ ਲਗਾਉਣਾ ਯਕੀਨੀ ਬਣਾਇਆ ਜਾਵੇ।   


          ਜਾਰੀ ਹੁਕਮਾਂ ਅਨੁਸਾਰ ਮਾਈਕਰੋ ਕੰਟੇਨਮੈਂਟ ਦੀ ਮਿਆਦ ਘੱਟੋ-ਘੱਟ 10 ਦਿਨਾਂ ਲਈ ਹੋਵੇਗੀ, ਜੇਕਰ ਪੰਜ ਦਿਨਾਂ ਵਿੱਚ, ਖੇਤਰ ਤੋਂ ਇੱਕ ਤੋਂ ਵੱਧ ਨਵੇਂ ਕੇਸਾਂ ਦੀ ਰਿਪੋਰਟ ਨਹੀਂ ਕੀਤੀ ਜਾਂਦੀ ਤਾਂ ਮਾਈਕਰੋ ਕੰਟੇਨਮੈਂਟ ਏਰੀਆ ਦੇ ਕੇਸ ਮੌਜੂਦ ਹੋਣਗੇ, ਨਹੀਂ ਤਾਂ ਮਾਈਕਰੋ ਕੰਟੇਨਮੈਂਟ ਦੀ ਮਿਆਦ ਇਕ ਹਫ਼ਤੇ ਵਧਾਈ ਜਾਏਗੀ। ਪੁਲਿਸ ਵਿਭਾਗ ਅਤੇ ਲੋਕ ਨਿਰਮਾਣ ਵਿਭਾਗ ਸਪਸ਼ਟ ਐਂਟਰੀ ਅਤੇ ਐਗਜ਼ਿਟ ਪੁਆਇੰਟ ਦੀ ਸਥਾਪਨਾ ਕਰਨਾ ਯਕੀਨੀ ਬਣਾਏਗਾ।


          ਸੱਕਤਰ ਮਾਰਕੀਟ ਕਮੇਟੀਆਂ ਰਾਹੀ ਜ਼ਿਲ੍ਹਾ ਮੰਡੀ ਅਫਸਰ ਰੋਕਥਾਮ ਅਧੀਨ ਖੇਤਰ ਵਿਚ ਸਬਜ਼ੀਆਂ ਅਤੇ ਫਲਾਂ ਦੀ ਨਿਰਵਿਘਨ ਸਪਲਾਈ ਪ੍ਰਦਾਨ ਕਰਵਾਏਗਾ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਸਬੰਧਤ ਅਧਿਕਾਰ ਖੇਤਰ ਅਧੀਨ ਏਰੀਏ ਵਿੱਚ ਪਾਣੀ ਦੀ ਸਪਲਾਈ ਅਤੇ ਸੀਵਰੇਜ ਦੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨਾ ਯਕੀਨੀ ਬਣਾਏਗਾ।


          ਜਾਰੀ ਹੁਕਮਾਂ ਰਾਹੀਂ ਖੁਰਾਕ ਤੇ ਸਪਲਾਈ ਵਿਭਾਗ ਨੂੰ ਕਿਹਾ ਕਿ ਉਹ ਮਾਈਕਰੋ ਕੰਟੇਨਮੈਂਟ ਜੋਨ ਅੰਦਰ ਖਾਣ-ਪੀਣ ਵਾਲੀਆਂ ਵਸਤੂਆਂ ਤੋਂ ਇਲਾਵਾ ਦੁੱਧ ਦੀ ਸਪਲਾਈ ਨਿਰਵਿਘਨ ਜਾਰੀ ਰੱਖੇਗਾ। ਇਸੇ ਤਰ੍ਹਾਂ ਬਿਜਲੀ ਵਿਭਾਗ ਘੋਸ਼ਿਤ ਕੀਤੇ ਏਰੀਏ ਵਿਚ ਬਿਜਲੀ ਦੀ ਸਪਲਾਈ ਨਿਰਵਿਘਨ ਰੱਖਣਾ ਯਕੀਨੀ ਬਣਾਏਗਾ।


LATEST UPDATES CORONA IN PUNJAB SEE HERE

          ਜਿਲਾ ਮੈਜਿਸਟ੍ਰੇਟ ਸ਼੍ਰੀ. ਬੀ. ਸ੍ਰੀਨਿਵਾਸਨ ਨੇ ਕਿਹਾ ਕਿ ਜੇਕਰ ਕੋਈ ਵੀ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਧਾਰਾ 188 ਤਹਿਤ ਬਣਦੀ ਕਰਵਾਈ ਅਮਲ ਵਿਚ ਲਿਆਂਦੀ ਜਾਵੇਗੀ। 


ਇਹ ਹੁਕਮ ਅਗਲੇ ਹੁਕਮਾਂ ਤੱਕ ਲਾਗੂ ਰਹਿਣਗੇ।

Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends