ਗਰਮੀ ਦੀਆਂ ਛੁੱਟੀਆਂ ਵਿੱਚ ਅਧਿਆਪਕਾਂ ਨੂੰ ਨਵੀਆਂ ਹਦਾਇਤਾਂ ਜਾਰੀ

ਸਿੱਖਿਆ ਵਿਭਾਗ ਵੱਲੋਂ  ਗਰਮੀਆਂ ਦੀਆਂ ਛੁੱਟੀਆਂ ਕੀਤੀਆਂ ਗਈਆਂ ਹਨ । ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਛੁੱਟੀਆਂ ਦੌਰਾਨ  ਅਧਿਆਪਕਾਂ ਨੂੰ ਹੇਠ ਲਿਖੀ ਹਦਾਇਤਾਂ ਦਾ ਪਾਲਣ ਕਰਨ ਲਈ ਕਿਹਾ ਗਿਆ ਹੈ। 

 ਕੋਵਿਡ19 ਤੋਂ ਬਚਾਓ ਸਬੰਧੀ ਸਮੇਂ-ਸਮੇਂ ਜਾਰੀ ਕੀਤੀ ਜਾਂਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਅਤੇ ਸਕੂਲ ਵਿਦਿਆਰਥੀਆਂ ਨਾਲ ਰਾਬਤਾ ਕਾਇਮ ਰੱਖਿਆ ਜਾਵੇ । ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਅਤੇ ਸਕੂਲ ਇਨਫਰਾਸਟਰਕਚਰ ਨੂੰ ਵਧੀਆ ਬਨਾਉਣ ਲਈ ਵਿਭਾਗ ਵੱਲੋਂ ਦਿਨ ਰਾਤ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਬਹੁਤ ਸਾਰੇ ਸਕੂਲਾਂ ਵਿੱਚ ਸਿਵਲ ਵਰਕਸ ਦੇ ਕੰਮ ਚਲ ਰਹੇ ਹਨ। ਸਮੂਹ ਸਕੂਲ ਮੁੱਖੀ ਇਸ ਗੱਲ ਨੂੰ ਯਕੀਨੀ ਬਨਾਉਣਗੇ ਕਿ ਉਹ ਕੰਮ ਸੁਚਾਰੂ ਰੂਪ ਨਾਲ ਸਮੇਂ ਸਿਰ ਮੁਕੰਮਲ ਕੀਤੇ ਜਾਣ ॥ 


ਵਿਦਿਆਰਥੀਆਂ ਦੀ ਦਾਖਲਾ ਮੁਹਿੰਮ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ, ਮੀਡ-ਡੇ ਮੀਲ ਵਰਕਰਾਂ ਆਂਗਣਵਾੜੀ ਵਰਕਰਾਂ, ਪਿੰਡ ਦੀ ਪੰਚਾਇਤ ਆਦਿ ਦੀ ਮਦਦ ਨਾਲ ਜਾਰੀ ਰੱਖੀ ਜਾਵੇ । 


ਸਕੂਲਾਂ ਦਾ ਕੀਮਤੀ ਸਾਮਾਨ ਜਿਵੇਂ ਕਿ ਪ੍ਰੋਜੈਕਟਰ, ਐਲ.ਈ.ਡੀ, ਗੈਸ ਸਿਲੰਡਰ ਆਦਿ ਨੂੰ ਸੁਰੱਖਿਅਤ ਤੇਰੀਕੇ ਨਾਲ ਰੱਖਣਾ ਯਕੀਨੀ ਬਣਾਇਆ ਜਾਵੇ ।


 ਕੋਈ ਵੀ ਕਰਮਚਾਰੀ ਸ਼ਟੇਸਨ ਲੀਵ ਦੀ ਪ੍ਰਵਾਨਗੀ ਤੋਂ ਬਿਨਾਂ ਸ਼ਟੇਸ਼ਨ ਨਹੀਂ ਛੱਡੇਗਾ ਅਤੇ ਛੁੱਟੀਆਂ ਦੌਰਾਨ ਆਪਣਾ ਪਤਾ ਅਤੇ ਮੋਬਾਇਲ ਨੰਬਰ ਬੀ.ਪੀ.ਈ.ਓ ਦਫਤਰ ਵਿਖੇ ਦੱਸਣਗੇ ਕਿਸੇ ਵੀ ਕਰਮਚਾਰੀ ਨੂੰ ਕਿਸੇ ਵੀ ਸਮੇਂ ਸੰਪਰਕ ਕੀਤਾ ਜਾ ਸਕਦਾ ।

ਸਮੂਹ ਕਰਮਚਾਰੀ ਛੁੱਟੀਆਂ ਦੌਰਾਨ ਆਉਣ ਵਾਲੀ ਸਾਰੀ ਵਿਭਾਗੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨਾ ਯਕੀਨੀ ਬਨਾਉਣਗੇ ।

 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends