[ਹੁਸ਼ਿਆਰਪੁਰ ] ਸ਼ਹਿਰਾਂ ਅਤੇ ਪਿੰਡਾਂ ’ਚ ਕੋਵਿਡ ਵੈਕਸੀਨ ਅਤੇ ਟੈਸਟਿੰਗ ਯਕੀਨੀ ਬਣਾਉਣਗੀਆਂ ਮੋਬਾਇਲ ਕਲੀਨਿਕਲ ਕੇਅਰ ਵੈਨਾਂ : ਅਪਨੀਤ ਰਿਆਤ

 ਸ਼ਹਿਰਾਂ ਅਤੇ ਪਿੰਡਾਂ ’ਚ ਕੋਵਿਡ ਵੈਕਸੀਨ ਅਤੇ ਟੈਸਟਿੰਗ ਯਕੀਨੀ ਬਣਾਉਣਗੀਆਂ ਮੋਬਾਇਲ ਕਲੀਨਿਕਲ ਕੇਅਰ ਵੈਨਾਂ : ਅਪਨੀਤ ਰਿਆਤ

ਡਿਪਟੀ ਕਮਿਸ਼ਨਰ ਨੇ ਹੁਸ਼ਿਆਰਪੁਰ ਸ਼ਹਿਰ ਦੇ ਲਈ ਦੋ ਅਤੇ ਹਾਰਟਾ ਬੱਡਲਾ, ਹਾਜੀਪੁਰ ਦੇ ਲਈ 1-1 ਮੋਬਾਇਲ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਵਰਧਮਾਨ ਯਾਰਨਜ਼ ਐਂਡ ਥਰੈਡਜ਼ ਲਿਮਿਟਡ ਵਲੋਂ ਸੀ.ਐਮ.ਆਰ ਦੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀਆਂ ਚਾਰ ਵੈਨਾਂ


ਮੋਬਾਇਲ ਵੈਨਾਂ ਵਲੋਂ ਅੱਜ ਸੈਂਟਰਲ ਜੇਲ੍ਹ, ਕੋਆਪ੍ਰੇਟਿਵ ਬੈਂਕ, ਕੈਸਲ ਟੋਯੋਟਾ, ਲਿਬੜਾ ਆਟੋਮੋਬਾਇਲਜ਼ ਅਤੇ ਹੁਸ਼ਿਆਰਪੁਰ ਆਟੋਮੋਬਾਇਲਜ਼ ’ਚ ਕੀਤੀ ਗਈ ਵੈਕਸੀਨੇਸ਼ਨ ਅਤੇ ਟੈਸਟਿੰਗ


ਹੁਸ਼ਿਆਰਪੁਰ, 18 ਮਈ : ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਕੋਵਿਡ ਟੀਕਾਕਰਨ ਅਤੇ ਟੈਸਟਿੰਗ ਨੂੰ ਹੋਰ ਕਾਰਗਰ ਬਣਾਉਣ ਦੇ ਲਈ ਮੋਬਾਇਲ ਕਲੀਨਿਕਲ ਕੇਅਰ ਵੈਨਾਂ ਸ਼ੁਰ ਕੀਤੀਆਂ ਜਾ ਰਹੀਆਂ ਹਨ ਜੋ ਕਿ ਜ਼ਿਲ੍ਹੇ ਦੇ ਦੂਰ-ਦਰਾਜ ਦੇ ਇਲਾਕਿਆਂ ਅਤੇ ਸ਼ਹਿਰਾਂ ਵਿੱਚ ਕੋਵਿਡ-19 ਤੋਂ ਬਚਾਅ ਸਬੰਧੀ ਟੀਕਾਕਰਨ ਅਤੇ ਟੈਸਟਿੰਗ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਗੀਆਂ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਵਰਧਮਾਨ ਯਾਰਨਜ਼ ਐਂਡ ਥਰੈਡਜ਼ ਲਿਮਿਟਡ ਵਲੋਂ ਸੀ.ਐਸ.ਆਰ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਚਾਰ ਵੈਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੋ ਲਾਭਪਾਤਰੀ ਸਿਹਤ ਕੇਂਦਰਾਂ ’ਤੇ ਨਹੀਂ ਪਹੁੰਚ ਪਾਉਂਦੇ ਉਨ੍ਹਾਂ ਨੂੰ ਇਨ੍ਹਾਂ ਮੋਬਾਇਲ ਵੈਨਾਂ ਤੋਂ ਕਾਫੀ ਰਾਹਤ ਮਿਲੇਗੀ। ਇਸ ਦੌਰਾਨ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਸੀਮਾ ਗਰਗ ਵੀ ਮੌਜੂਦ ਸਨ।




ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਦੇ ਲਈ ਦੋੋ, ਹਾਰਟਾ ਬੱਡਲਾ ਅਤੇ ਹਾਜੀਪੁਰ ਬਲਾਕ ਦੇ ਲਈ ਇਕ-ਇਕ 

ਮੋਬਾਇਲ ਕਲੀਨਿਕਲ ਕੇਅਰ ਵੈਨਾਂ ਅੱਜ ਰਵਾਨਾ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਵਰਧਮਾਨ ਯਾਰਨਜ਼ ਐਂਡ ਥਰੈਡਜ਼ ਲਿਮਿਟਡ ਵਲੋਂ ਸ਼ਲਾਘਾਯੋਗ ਕੰਮ ਕਰਦਿਆਂ ਹੋਇਆ ਕੋਵਿਡ ਫੈਲਾਅ ਨੂੰ ਰੋਕਣ ਦੇ ਲਈ ਅਹਿਮ ਯਤਨ ਕੀਤਾ ਗਿਆ ਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਵੈਨਾਂ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਹੋਣਗੀਆਂ ਜੋ ਕਿ ਲਾਭਪਾਤਰੀਆਂ ਦੀ ਵੈਕਸੀਨੇਸ਼ਨ ਤੋਂ ਇਲਾਵਾ ਲੋਕਾਂ ਦੀ ਕੋਵਿਡ ਟੈਸਟਿੰਗ ਵੀ ਯਕੀਨੀ ਬਣਾਈ ਜਾਵੇਗੀ।


ਅਪਨੀਤ ਰਿਆਤ ਨੇ ਦੱਸਿਆ ਕਿ ਇਨ੍ਹਾਂ ਮੋਬਾਇਲ ਵੈਨਾਂ ਵਲੋਂ ਅੱਜ ਹੁਸ਼ਿਆਰਪੁਰ ਵਿੱਚ ਸੈਂਟਰਲ ਜੇਲ੍ਹ, ਕੋਆਪ੍ਰੇਟਿਵ ਬੈਂਕ, ਕੈਸਲ ਟੋਯੋਟਾ, ਲਿਬੜਾ ਆਟੋਮੋਬਾਇਲਜ਼, ਹੁਸ਼ਿਆਰਪੁਰ ਆਟੋਮੋਬਾਇਲ ਵਿੱਚ ਵੈਕਸੀਨੇਸ਼ਨ ਅਤੇ ਟੈਸਟਿੰਗ ਕੀਤੀ ਗਈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਇਸ ਮੁਸ਼ਕਿਲ ਸਮੇਂ ਵਿੱਚ ਉਹ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਗਾਈਡਲਾਈਨਜ਼ ਦਾ ਪੂਰੀ ਗੰਭੀਰਤਾ ਨਾਲ ਪਾਲਣ ਕਰਨ ਅਤੇ ਮਾਸਕ ਲਗਾਉਣ, ਸਮਾਜਿਕ ਦੂਰੀ ਅਤੇ ਸਮੇਂ-ਸਮੇਂ ’ਤੇ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਮਹਾਂਮਾਰੀ ’ਤੇ ਫਤਿਹ ਪਾਈ ਜਾ ਸਕਦੀ ਹੈ।


Featured post

PSEB 5TH RESULT 2024 DATE AND LINK: 5 ਵੀਂ ਜਮਾਤ ਦਾ ਨਤੀਜਾ ਇਸ ਦਿਨ, ਇਸ ਲਿੰਕ ਰਾਹੀਂ ਕਰੋ ਚੈੱਕ

PSEB 5TH RESULT 2024 DATE, LINK : 5 ਵੀਂ ਜਮਾਤ ਦਾ ਨਤੀਜਾ ਲਿੰਕ , ਮਿਤੀ  PSEB 5TH RESULT 2024 LIVE UPDATES 27 March 2024 ਪੰਜਵੀਂ ਅਤੇ ਅੱਠਵੀਂ ਜਮਾਤ ਦੇ...

RECENT UPDATES

Trends