ਸੇਵਾ ਕੇਂਦਰਾਂ ਤੋਂ ਮਿਲਣ ਵਾਲੀਆਂ ਸੇਵਾਵਾਂ ਲਈ ਹੋਰ ਵਿਕਲਪ ਕੀਤੇ ਜਾਰੀ : ਸੋਨਾਲੀ ਗਿਰੀ
ਰੂਪਨਗਰ 22 ਮਈ :
ਕਰੋਨਾ ਦੀ ਮੌਜੂਦਾ ਤਰਾਸਦੀ ਦੌਰਾਨ ਸਮੂੰਹ ਸੇਵਾ ਕੇਂਦਰਾਂ ਵਿਖੇ ਅੱਜ ਵੀ ਪਹਿਲਾਂ ਦੀ ਤਰਾਂ ਪਬਲਿਕ ਨੂੰ ਸਾਰੀਆਂ ਸੇਵਾਵਾਂ ਮੁਹੱਈਆ ਕੀਤੀਆ ਜਾ ਰਹੀਆਂ ਹਨ। ਮੈਡੀਕਲ ਸਟਾਫ ਅਤੇ ਪੁਲਿਸ ਵਿਭਾਗ ਦੀ ਤਰਾਂ ਹੀ ਸੇਵਾ ਕੇਂਦਰਾਂ ਦਾ ਸਟਾਫ ਵੀ ਪਬਲਿਕ ਨੂੰ ਸਿੱਧੇ ਤੌਰ ਤੇ ਸਹੂਲਤਾ ਦੇ ਰਿਹਾ ਹੈ ।
ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲਾਭਪਾਤਰੀਆਂ ਨੂੰ ਕੇਵਲ ਆਨ ਲਾਈਨ, ਕੋਵਾ ਪੰਜਾਬ ਐਪ ਅਤੇ ਮੋਬਾਇਲ ਨੰਬਰ 89685–93812 ਅਤੇ 89685-93813 ਤੇ ਹੀ ਅਪੋਆਇੰਟਮੈਂਟ ਦਿੱਤੀ ਜਾਂਦੀ ਹੈ। ਨਵੇਂ ਨਿਯਮਾਂ ਅਨੁਸਾਰ ਹਰ ਸਰਵਿਸ ਘਰ ਪਹੁੰਚਾਉਣ ਦੀ ਸਹੂਲਤ ਵੀ ਦਿੱਤੀ ਗਈ ਹੈ ਤੇ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9.00 ਤੋਂ ਸ਼ਾਮ 4.00 ਵਜੇ ਤੱਕ ਵੀ ਨਿਰਧਾਰਤ ਕੀਤਾ ਗਿਆ ਹੈ। ਸ੍ਰੀ ਕਮਲ ਖੋਸਲਾ ਡੀ ਈ ਜੀ ਸੀ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਦੀਆਂ ਇਨਾਂ ਸਹੂਲਤਾਂ ਦਾ ਲਾਭ ਲਿਆ ਜਾਵੇ ਮਾਸਕ ਦੀ ਵਰਤੋਂ ਕੀਤੀ ਜਾਵੇ, ਆਪਸੀ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਵਾਰ ਵਾਰ ਹੱਥ ਧੋਏ ਚਾਹੀਦੇ ਹਨ l ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਵੈਕਸੀਨ ਦਾ ਟੀਕਾ ਲਗਵਾਉਣ ਲਈ ਵੀ ਸੇਵਾ ਕੇਂਦਰਾਂ ਤੇ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ। ਹੋਰ ਵੇਰਵੇ ਦਿੰਦੇ ਹੋਏ ਉਹਨਾਂ ਦੱਸਿਆ ਕਿ ਸੇਵਾ ਕੇਂਦਰਾਂ ਅਧੀਨ ਸਰਵਿਸ ਲੈਣ ਲਈ ਆਨਲਾਈਨ ਅਪੋਆਇੰਟਮੈਂਟ ਲਾਜ਼ਮੀ ਹੈ। ਬਿਨਾਂ ਅਪੋਆਇਟਮੈਂਟ ਦਾਖਲਾ ਨਹੀਂ ਹੈ। ਆਨਲਾਈਨ ਅਪੋਆਇੰਟਮੈਂਟ ਲਈ ਉਪਰੋਕਤ ਵਿਕਲਪ ਤੋਂ ਇਲਾਵਾ https://esewa.punjab.gov.in/CenterSlotBooking ਤੇ ਲਾਗਿਨ ਕੀਤਾ ਜਾਵੇ ਉਹਨਾਂ ਦੱਸਿਆ ਕਿ ਫੀਸ ਦੀ ਅਦਾਇਗੀ ਵੀ ਸੇਵਾ ਕੇਂਦਰ ਆਨਲਾਈਨ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਆਨਲਾਈਨ ਅਤੇ ਡਿਜੀਟਲ ਤਕਨੀਕ ਨੂੰ ਅਪਣਾਇਆ ਜਾਵੇ।