COVID-19 ਮਹਾਂਮਾਰੀ ਦੇ ਚਲਦੇ ਸੈਸ਼ਨ 2020-21 ਦੀ ਸਲਾਨਾ ਮੈਟ੍ਰਿਕ ਪ੍ਰੀਖਿਆ ਇਸ ਸਾਲ ਨਹੀਂ ਕਰਵਾਈ ਜਾ ਸਕੀ। ਇਸ ਲਈ ਰਾਜ ਵਿੱਚ ਦਸਵੀਂ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਦਾ ਮੈਟਿਕ ਦਾ ਸਲਾਨਾ ਨਤੀਜਾ ਸੈਸ਼ਨ 2020-21 ਵਿੱਚ ਕਰਵਾਈ ਪੀ-ਬੋਰਡ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਅਧਾਰ 'ਤੇ ਕੀਤਾ ਜਾਵੇਗਾ।
ਜਿਨ੍ਹਾਂ ਸਕੂਲਾਂ ਵਿੱਚ ਕੁਝ ਵਿਦਿਆਰਥੀ ਪ੍ਰੀ-ਬੋਰਡ
ਪ੍ਰੀਖਿਆਵਾਂ ਵਿੱਚ ਨਹੀਂ ਬੈਠ ਸਕੇ ਸਨ,
ਅਜਿਹੇ ਵਿਦਿਆਰਥੀਆਂ ਦੇ ਪ੍ਰੀ-ਬੋਰਡ ਪ੍ਰੀਖਿਆ ਦੇ ਅੰਕਾਂ ਦਾ ਮੁਲਾਂਕਣ ਵਿਭਾਗ ਵੱਲੋਂ ਲਏ ਗਏ
PAS/Bimonthly ਪ੍ਰੀਖਿਆਵਾਂ(July, September, November and December) ਵਿੱਚੋਂ
ਪ੍ਰਾਪਤ ਅੰਕਾਂ ਦੇ ਅਧਾਰ 'ਤੇ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।