ਸਿੱਖਿਆ ਵਿਭਾਗ ਵੱਲੋਂ ਇਤਿਹਾਸ ਵਿਸ਼ੇ ਦੀ ਦੋ ਰੋਜ਼ਾ ਆਨਲਾਈਨ ਟ੍ਰੇਨਿੰਗ ਦਾ ਆਯੋਜਨ
ਐੱਸ.ਏ.ਐੱਸ.ਨਗਰ 22 ਮਈ( ਅੰਜੂ ਸੂਦ) ਸਿੱਖਿਆ ਵਿਭਾਗ ਵੱਲੋਂ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ,ਪੰਜਾਬ ਦੀ ਦੇਖ-ਰੇਖ ਹੇਠ ਅਧਿਆਪਕਾਂ ਦੇ ਲਗਾਏ ਜਾ ਰਹੇ ਸਿਖਲਾਈ ਪ੍ਰੋਗਰਾਮਾਂ ਦੀ ਲੜੀ ਵਿੱਚ ਇਤਿਹਾਸ ਵਿਸ਼ੇ ਦੇ 1600 ਲੈਕਚਰਾਰਾਂ ਅਤੇ ਇਤਿਹਾਸ ਵਿਸ਼ਾ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਦੋ ਰੋਜ਼ਾ ਵਰਚੂਅਲ ਕਪੈਸਟੀ ਬਿਲਡਿੰਗ ਪ੍ਰੋਗਰਾਮ ਦਾ ਸਫ਼ਲ ਆਯੋਜਨ ਕੀਤਾ ਗਿਆ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਵੱਲੋਂ ਲਗਾਈਆਂ ਜਾ ਰਹੀਆਂ ਇਹਨਾਂ ਵਰਚੂਅਲ ਟ੍ਰੇਨਿੰਗਾਂ ਦਾ ਮੁੱਖ ਉਦੇਸ਼ ਜਿੱਥੇ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣਾ ਹੈ ਉੱਥੇ ਵੱਖ- ਵੱਖ ਵਿਸ਼ਿਆਂ ਦੀਆਂ ਰੌਚਕ ਪੜ੍ਹਨ-ਪੜ੍ਹਾਉਣ ਵਿਧੀਆਂ ਨੂੰ ਵਿਕਸਿਤ ਕਰਨਾ ਹੈ।
ਬੁਲਾਰੇ ਅਨੁਸਾਰ ਸਿਖਲਾਈ ਦੌਰਾਨ ਇਤਿਹਾਸ ਵਿਸ਼ੇ ਨੂੰ ਪੜ੍ਹਾਉਣ ਦੀਆਂ ਬਾਰੀਕੀਆਂ ਤੋਂ ਇਲਾਵਾ ਪ੍ਰਸ਼ਨ ਪੱਤਰ ਦੇ ਨਮੂਨੇ ,ਵਿਸ਼ੇ ਵਿੱਚ ਨਕਸ਼ਿਆਂ ਦੀ ਮਹੱਤਤਾ, ਪ੍ਰੋਜੈਕਟ ਵਰਕ ,ਵਿਸ਼ੇ ਵਿੱਚ ਤਕਨਾਲੋਜੀ ਦੀ ਵਰਤੋਂ ਆਦਿ ਮਹੱਤਵਪੂਰਨ ਨੁਕਤਿਆਂ ਸਬੰਧੀ ਸਿਖਲਾਈ ਪ੍ਰਦਾਨ ਕੀਤੀ ਗਈ।
ਬਲਦੇਵ ਸਿੰਘ ਸਟੇਟ ਰਿਸੋਰਸ ਪਰਸਨ,ਹਿਊਮੈਨੀਟੀਜ਼, ਨਰੇਸ਼ ਸਿੰਗਲਾ ,ਐੱਸ ਆਰ ਪੀ ,ਇਤਿਹਾਸ, ਅਮਨੀਸ਼ ਕੁਮਾਰ, ਐੱਸ. ਆਰ ਪੀ ਇਤਿਹਾਸ,ਸੰਜੀਵ ਕੁਮਾਰ, ਰਾਜੀਵ ਗੱਖੜ,ਮਨਵੀਰ ਕੌਰ,ਕਰਨੈਲ ਸਿੰਘ, ਰਾਜਿੰਦਰ ਕੁਮਾਰ, ਮੈਡਮ ਸ਼ੈਲੀ ,ਵਿਜੈ ਗੁਪਤਾ ,ਆਈ ਸੀ ਟੀ ਮਾਹਿਰ ਵੱਲੋਂ ਉਪਰੋਕਤ ਨੁਕਤਿਆਂ ਸਬੰਧੀ ਟ੍ਰੇਨਿੰਗ ਦਿੱਤੀ ਗਈ।
ਇਸ ਮੌਕੇ ਡਾ. ਭੁਪਿੰਦਰ ਸਿੰਘ, ਗੁਰਵਿੰਦਰ ਸਿੰਘ, ਲਵਕੇਸ਼ ਕੁਮਾਰ, ਸਮੂਹ ਜ਼ਿਲ੍ਹਾ ਇੰਚਾਰਜ ਸਾਹਿਬਾਨ ਅਤੇ ਸਮੂਹ ਡੀ ਆਰ ਪੀ ਸਾਹਿਬਾਨ ਮੌਜੂਦ ਸਨ।