ਰੂਪਨਗਰ: ਪਿੰਡਾਂ ਵਿੱਚ ਕਰੋਨਾ ਦੇ ਫੈਲਾਅ ਨੂੰ ਰੋਕਣ, ਲੋਕਾਂ ਨੂੰ ਜਾਗਰੂਕ ਕਰਨ ਤੇ ਸੰਭਾਵੀ ਮਰੀਜ਼ਾਂ ਦੀ ਨਿਸ਼ਾਨਦੇਹੀ ਲਈ ਪਿੰਡ ਪੱਧਰ ਤੇ 'ਲੋਕ ਸਾਂਝੇਦਾਰੀ ਕਮੇਟੀਆਂ' ਦਾ ਗਠਨ

 ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਰੂਪਨਗਰ


ਪਿੰਡਾਂ ਵਿੱਚ ਕਰੋਨਾ ਦੇ ਫੈਲਾਅ ਨੂੰ ਰੋਕਣ, ਲੋਕਾਂ ਨੂੰ ਜਾਗਰੂਕ ਕਰਨ ਤੇ ਸੰਭਾਵੀ ਮਰੀਜ਼ਾਂ ਦੀ ਨਿਸ਼ਾਨਦੇਹੀ ਲਈ ਪਿੰਡ ਪੱਧਰ ਤੇ 'ਲੋਕ ਸਾਂਝੇਦਾਰੀ ਕਮੇਟੀਆਂ' ਦਾ ਗਠਨ 


* ਲੋਕ ਸਾਂਝੀਦਾਰੀ ਕਮੇਟੀ ਵਿੱਚ ਪੰਚਾਇਤ ਮੈਂਬਰ, ਖਿਡਾਰੀ, ਐਨ.ਜੀ.ਓ ਮੈਂਬਰ, ਸਕੂਲ ਅਧਿਆਪਕ, ਪਟਵਾਰੀ ਆਦਿ ਨੂੰ ਸ਼ਾਮਲ ਕੀਤਾ ਜਾਵੇਗਾ :ਸੋਨਾਲੀ ਗਿਰੀ 


ਰੂਪਨਗਰ 20 ਮਈ :


ਪਿੰਡਾਂ ਵਿੱਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਜ਼ਿਲਾ ਮੈਜਿਸਟ੍ਰੇਟ ਸ੍ਰੀਮਤੀ ਸੋਨਾਲੀ ਗਿਰੀ ਵੱਲੋਂ ਪਿੰਡ ਪੱਧਰ ਤੇ " ਲੋਕ ਸਾਂਝੀਦਾਰੀ ਕਮੇਟੀ, ਦਾ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ । ਸਬੰਧਤ ਉਪ ਮੰਡਲ ਮੈਜਿਸਟਰੇਟ ਲੋਕ ਸਾਂਝੀਦਾਰੀ ਕਮੇਟੀ ਦਾ ਗਠਨ ਹਰ ਪਿੰਡ ਪੱਧਰ ਤੇ ਕਰਵਾਉਣਗੇ। ਇਸ ਲੋਕ ਸਾਂਝੀਦਾਰੀ ਕਮੇਟੀ ਵਿੱਚ ਪੰਚਾਇਤ ਮੈਂਬਰ, ਖਿਡਾਰੀ, ਐਨ.ਜੀ.ਓ ਮੈਂਬਰ, ਸਕੂਲ ਅਧਿਆਪਕ, ਪਟਵਾਰੀ ਆਦਿ ਨੂੰ ਸ਼ਾਮਲ ਕੀਤਾ ਜਾਵੇਗਾ।


ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਜ਼ਿਲਾ ਮੈਜਿਸਟ੍ਰੇਟ ਸ੍ਰੀਮਤੀ ਸੋਨਾਲੀ ਗਿਰੀ ਨੇ ਦੱਸਿਆ ਕਿ ਕੋਵਿਡ-19 ਦੀ ਦੂਜੀ ਲਹਿਰ ਵਿੱਚ ਤੇਜੀ ਨਾਲ ਵਾਧਾ ਹੋਣ ਕਾਰਨ ਪੋਜੀਟਿਵ ਮਰੀਜਾਂ ਦੀ ਗਿਣਤੀ ਵੀ ਦਿਨੋ ਦਿਨ ਵੱਧ ਰਹੀ ਹੈ । ਇਸ ਨਾਜ਼ੁਕ ਸਮੇਂ ਵਿੱਚ 'ਲੋਕ ਸਾਂਝੀਦਾਰੀ ਕਮੇਟੀ' ਕੋਵਿਡ -19 ਵਿਰੁੱਧ ਸਾਡੀ ਲੜਾਈ ਵਿਚ ਮਹੱਤਵਪੂਰਣ ਭੂਮਿਕਾ ਅਦਾ ਕਰ ਸਕਦੀ ਹੈ ।


ਇਨ੍ਹਾਂ ਲੋਕ ਸਾਂਝੇਦਾਰੀ ਕਮੇਟੀ ਦੇ ਗਠਨ ਲਈ ਸਬੰਧਤ ਉਪ ਮੰਡਲ ਮੈਜਿਸਟਰੇਟ, ਐਸ.ਐਮ.ਓ, ਸੀ.ਡੀ.ਪੀ.ਓ, ਬੀ.ਡੀ.ਪੀ.ਓ ਦੀ ਬਲਾਕ ਲੈਵਲ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ। ਇਨ੍ਹਾਂ ਕਮੇਟੀਆਂ ਦਾ ਮੁੱਖ ਉਦੇਸ਼ ਲੋਕਾਂ ਨੂੰ ਕੋਵਿਡ ਨਾਲ ਸਬੰਧਤ ਯੋਜਨਾਬੰਦੀ ਅਤੇ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ ਹੈ। ਲੋਕ ਸਾਂਝੀਧਾਰੀ ਕਮੇਟੀ ਲੋਕਾਂ ਨੂੰ ਆਪਣੀ ਚਿੰਤਾ ਜ਼ਾਹਰ ਕਰਨ, ਸਰਕਾਰ ਅਤੇ ਜਨਤਕ ਸਿਹਤ ਪ੍ਰਣਾਲੀ ਵਿਚ ਆਪਸੀ ਵਿਸ਼ਵਾਸ ਪੈਦਾ ਕਰਨ ਲਈ ਇਕ ਮੰਚ ਪ੍ਰਦਾਨ ਕਰੇਗੀ।


ਉਨ੍ਹਾਂ ਦੱਸਿਆ ਕਿ ਇਸ ਦੇ ਸਨਮੁੱਖ ਕੋਵਿਡ-19 ਸਬੰਧੀ ਸਿਹਤ ਸੇਵਾਵਾਂ ਹੈਲਥ ਐਂਡ ਵੈਲਨੈਸ ਸੈਂਟਰ, ਸਬ ਸੈਂਟਰ ਅਤੇ ਪੀ.ਐਚ.ਐਸ.ਸੀ. ਰਾਹੀਂ ਮੁਹੱਇਆ ਕਰਵਾਈਆਂ ਜਾਣਗੀਆਂ। ਇਹ ਸੇਵਾਵਾਂ ਪ੍ਰਦਾਨ ਕਰਨ ਵਿੱਚ ਪੰਚਾਇਤ ਮੈਂਬਰ, ਆਂਗਣਵਾੜੀ ਵਰਕਰ, ਸਕੂਲ ਅਧਿਆਪਕ ਅਤੇ ਵਲੰਟੀਅਰਜ਼, ਪਟਵਾਰੀ, ਪੰਚਾਇਤ ਸਕੱਤਰ ਸਿਹਤ ਵਿਭਾਗ ਦੀ ਮਦਦ ਕਰਨਗੇ। ਪੇਂਡੂ ਖੇਤਰ ਵਿੱਚ ਕੇਵਿਡ-19 ਦੇ ਨਿਯੰਤਰਣ ਅਤੇ ਰੋਕਥਾਮ ਲਈ ਹੇਠ ਲਿਖੇ ਦਿਸ਼ਾ ਨਿਰਦੇਸ਼ ਦੀ ਪਾਲਣਾ ਕਰਨਾ ਯਕੀਨੀ ਬਣਾਈ ਜਾਵੇਗੀ :


 


1. ਹਰ ਪਿੰਡ ਵਿੱਚ ਆਸ਼ਾ ਵਰਕਰ ਵਲੋਂ ਘਰ ਘਰ ਜਾਕੇ ਕੋਵਿਡ ਦੇ ਲੱਛਣ ਜਿਵੇਂ ਕਿ ਬੁਖਾਰ, ਖਾਂਸੀ ਅਤੇ ਸਾਂਹ ਲੈਣ ਵਿੱਚ ਤਕਲੀਫ ਆਦਿ ਬਾਰੇ ਪੜਤਾਲ ਕੀਤੀ ਜਾਵੇਗੀ lਕੋਵਿਡ ਦੇ ਸ਼ੱਕੀ ਮਰੀਜਾਂ ਦਾ ਡਾਟਾ ਆਸ਼ਾ ਵਰਕਰ ਵਲੋਂ ਕਮਿਊਨਟੀ ਹੈਲਥ ਅਫ਼ਸਰ ਨਾਲ ਸਾਂਝਾ ਕੀਤਾ ਜਾਵੇਗਾ। ਕਮਿਊਨਟੀ ਹੈਲਥ ਅਫਸਰ ਵਲੋਂ ਇਹ ਸੂਚਨਾਂ ਸਬੰਧਤ ਸੀਨੀਅਰ ਮੈਡੀਕਲ ਅਫ਼ਸਰ ਨੂੰ ਭੇਜ ਦਿੱਤੀ ਜਾਵੇਗੀ।


 


2. ਹਰ ਬਲਾਕ ਪੱਧਰ ਤੇ ਸਬੰਧਤ ਐਸ.ਡੀ.ਐਮ / ਐਸ.ਐਮ.ਓ / ਬੀ.ਡੀ.ਪੀ.ਓ ਵਲੋਂ ਸੈਂਪਲਿੰਗ ਲਈ ਪਿੰਡਾਂ ਵਿੱਚ ਟੀਮਾਂ ਭੇਜੀਆਂ ਜਾਣਗੀਆਂ, ਇਨ੍ਹਾਂ ਟੀਮਾਂ ਵਿੱਚ ਵੱਖ ਵੱਖ ਵਿਭਾਗ ਦੇ ਨੁਮਾਇੰਦੇ ਸ਼ਾਮਲ ਹੋਣਗੇ, ਜਿਵੇਂ ਕਿ ਪੰਚਾਇਤ ਸੈਕਟਰੀ, ਆਂਗਣਵਾੜੀ ਵਰਕਰ, ਸਕੂਲ ਅਧਿਆਪਕ ਅਤੇ ਯੂਥ ਵਲੰਟੀਅਰਜ਼ ਪਟਵਾਰੀ ਆਦਿ।


 


3. ਹਰ ਹੈਲਥ ਐਂਡ ਵੈਲਨੈਸ ਸੈਂਟਰ, ਸਬ ਸੈਂਟਰ ,ਪੀ.ਐਚ.ਸੀ ਵਿਖੇ ਕੋਰੋਨਾ ਦੇ ਸ਼ੱਕੀ ਮਰੀਜਾਂ ਲਈ ਅਲੱਗ ਓ.ਪੀ.ਡੀ ਚਲਾਈ ਜਾਵੇਗੀ। ਕੋਵਿਡ ਦੇ ਸ਼ੱਕੀ ਮਰੀਜਾਂ ਦੇ ਟੈਸਟ ਰੈਪਿਡ ਐਂਟੀਜਨ ਟੈਸਟਿੰਗ ਕਿੱਟ ਰਾਹੀਂ ਕੀਤੇ ਜਾਣਗੇ।


4. ਸਮੂਹ ਸੀ.ਐਚ.ੳ ਅਤੇ ਮਲਟੀਪਰਪਸ ਹੈਲਥ ਵਰਕਰਾਂ ਨੂੰ ਰੈਪਿਡ ਐਂਟੀਸੈਨ ਟੈਸਟ ਕਰਨ ਲਈ ਟ੍ਰੇਨ ਕੀਤਾ ਜਾਵੇਗਾ। ਹਰ ਸਬ ਸੈਂਟਰ ਹੈਲਥ ਐਂਡ ਵੈਲਨੈਸ ਸੈਂਟਰ ਰੈਪਿਡ ਐਂਟੀਜਨ ਟੈਸਟ ਕਿੱਟ, ਪੀ.ਪੀ.ਈ.


ਕਿਟਾਂ, ਮਾਸਕ, ਸੈਨੀਟਾਈਜਰ ਆਦਿ ਮੁਹੱਇਆ ਕਰਵਾਏ ਜਾਣਗੇ। ਹੈਲਥ ਐਂਡ ਵੈਲਨੈਸ ਸੈਂਟਰ / ਸਬ ਸੈਂਟਰ ਪੀ.ਐਚ.ਸੀ ਉੱਪਰ ਬਾਇਓਮੈਡੀਕਲ ਵੇਸਟ ਡਿਸਪੋਜਲ ਦੇ ਪ੍ਰਬੰਧ ਕੀਤੇ ਜਾਵੇਗਾ।


 


5. ਜੇਕਰ ਕਿਸੇ ਪਿੰਡ ਵਿੱਚ ਕੋਵਿਡ ਦੇ ਕੇਸਾਂ ਵਿੱਚ ਵਾਧਾ ਪਾਇਆ ਜਾਂਦਾ ਹੈ ਤਾਂ ਉਸ ਪਿੰਡ ਵਿੱਚ ਕੰਨਟੈਕਟ ਟ੍ਰੇਸਿੰਗ (contact tracing) ਕਰਕੇ Outreach Camp ਰਾਹੀਂ ਸੈਂਪਲਿੰਗ ਕੀਤੀ ਜਾਵੇ।


 


6. ਕੋਵਿਡ-19 ਦੇ 80-85%, ਮਰੀਜਾਂ ਨੂੰ ਕੋਵਿਡ ਦੇ ਕੋਈ ਵੀ ਲੱਛਣ ਨਹੀਂ ਹੁੰਦੇ ਜਾਂ ਫਿਰ ਹਲਕੇ ਲੱਛਣ ਹੁੰਦੇ ਹਨ, ਇਹਨਾਂ ਮਰੀਜਾਂ ਨੂੰ ਗਾਇਡਲਾਇਨਾਂ ਅਨੁਸਾਰ ਉਹਨਾਂ ਦੇ ਘਰ ਵਿੱਚ ਹੀ ਇਕਾਂਤਵਾਸ ਵਿੱਚ ਰੱਖਿਆ ਜਾ ਸਕਦਾ ਹੈ।


7. ਘਰ ਇਕਾਂਤਵਾਸ ਵਿੱਚ ਰਹਿ ਰਹੇ ਮਰੀਜਾਂ ਨੂੰ ਹੈਲਥ ਵੈਲਨੈਸ ਸੈਂਟਰਾਂ ਦੀ ਟੀਮ ਵਲੋਂ ਮਿਸ਼ਨ ਫਤਿਹ ਕਿੱਟ ਮੁਹੱਈਆ ਕਰਵਾਈ ਜਾਵੇਗੀ। ਮਰੀਜ ਨੂੰ ਫਤਿਹ ਕਿੱਟ ਮੁਹੱਇਆ ਕਰਵਾਏ ਜਾਣ ਵਾਲੇ ਕਰਮਚਾਰੀ ਵਲੋਂ ਕਿੱਟ ਮਰੀਜ ਜਾਂ ਉਸਦੇ ਪਰਿਵਾਰ ਦੀ ਮੌਜੂਦਗੀ ਵਿੱਚ ਖੋਲਕੇ ਉਸਦੇ ਵਿਚਲੇ ਸਮਾਨ ਅਤੇ ਉਸਦੀ ਵਰਤੋਂ ਬਾਰੇ ਸਮਝਾਇਆ ਜਾਵੇ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਫਤਿਹ ਕਿੱਟ ਵਿੱਚ ਹਰ ਇੱਕ ਦਵਾਈ, ਮੈਡੀਕਲ ਉਪਕਰਣ ਆਦਿ ਮੌਜੂਦ ਹਨ।


8. ਘਰ ਵਿੱਚ ਇਕਾਂਤਵਾਸ ਵਿੱਚ ਰਹਿ ਰਹੇ ਕੋਵਿਡ ਮਰੀਜਾਂ ਨਾਲ ਕਮਿਊਨਟੀ ਹੈਲਥ ਅਫਸਰ ਰੋਜਾਨਾ ਸੰਪਰਕ ਕਰਨਗੇ। ਲੋੜ ਪੈਣ ਤੇ ਸੀ.ਐਮ.ਓ, ਟੈਲੀਕੰਸਲਟੇਸ਼ਨ ਰਾਹੀਂ ਟੈਲੀਮੈਡੀਸਨ ਹੱਥ ਵਿਖੇ ਉਪਲੱਬਧ ਮੈਡੀਕਲ ਅਫਸਰਾਂ ਤੋਂ ਵੀ ਸਲਾਹ ਲੈਣਗੇ।


 


9. ਆਸ਼ਾ ਵਰਕਰ ਵਲੋਂ ਕੋਵਿਡ ਦੇ ਸ਼ੱਕੀ ਮਰੀਜ਼ਾਂ ਦਾ ਪਲਸ ਆਕਸੀਮੀਟਰ ਰਾਹੀਂ ਆਕਸੀਜਨ ਸੈਚੂਰੇਸ਼ਨ (SpO2%) ਅਤੇ ਪਲਸ ਰੇਟ ਚੈੱਕ ਕੀਤਾ ਜਾਵੇਗਾ। ਜਿਸ ਵਿਅਕਤੀ ਦਾ ਆਕਸੀਜਨ ਸੈਚੂਰੇਸ਼ਨ ਦੀ ਆਕਸੀਜਨ ਲੈਵਲ 94% ਤੋਂ ਘੱਟ ਜਾਂ ਫਿਰ ਪਲਸ 100 ਪ੍ਰਤੀ ਮਿੰਟ ਤੋਂ ਜ਼ਿਆਦਾ ਪਾਇਆ ਗਿਆ ਤਾਂ ਉਸ ਵਿਅਕਤੀ ਦੀ ਜਾਣਕਾਰੀ ਆਸ਼ਾ ਵਰਕਰ ਵਲੋਂ ਤੁਰੰਤ ਕਮਿਊਨਟੀ ਹੈਲਥ ਅਫਸਰ ਨਾਲ ਸਾਂਝੀ ਕੀਤੀ ਜਾਵੇਗੀ ਤਾਂ ਜੋ ਉਸ ਵਿਅਕਤੀ ਦਾ ਕੋਵਿਡ ਟੈਸਟ ਕੀਤਾ ਜਾ ਸਕੇ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends