ਜ਼ਿਲ੍ਹੇ ਵਿਚਲੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8.00 ਵਜੇ ਤੋਂ ਬਾਅਦ ਦੁਪਹਿਰ 1.00 ਵਜੇ ਤੱਕ ਖੁੱਲ੍ਹਣਗੀਆਂ
ਫ਼ਤਹਿਗੜ੍ਹ ਸਾਹਿਬ, 19 ਮਈ
ਅੰਮ੍ਰਿਤ ਕੌਰ ਗਿੱਲ,ਆਈ.ਏ.ਐਸ. ਜ਼ਿਲ੍ਹਾ ਮੈਜਿਸਟਰੇਟ, ਫ਼ਤਹਿਗੜ੍ਹ ਸਾਹਿਬ ਨੇ ਫੌਜਦਾਰੀ ਦੰਡ ਸੰਘਤਾ 1973(2 ਆਫ 1974) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਲੋਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹੇ ਵਿਚਲੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8.00 ਵਜੇ ਤੋਂ ਬਾਅਦ ਦੁਪਹਿਰ 1.00 ਵਜੇ ਤੱਕ ਭਾਵੇਂ ਗੈਰ-ਜਰੂਰੀ ਵਸਤਾਂ ਦੀ ਸਪਲਾਈ ਹੋਵੇ ਤੇ ਜਾਵੇਂ ਜ਼ਰੂਰੀ ਵਸਤਾਂ ਦੀ ਸਪਲਾਈ ਹੋਵੇ, ਖੋਲਣ ਦਾ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਮੁਤਾਬਕ ਸ਼ਨੀਵਾਰ ਅਤੇ ਐਤਵਾਰ ਸਵੇਰੇ 8:00 ਵਜੇ ਤੋਂ ਬਾਅਦ ਦੁਪਹਿਰ 1:00 ਵਜੇ ਤੱਕ ਇਸੇ ਸਿਧਾਂਤ ਅਨੁਸਾਰ ਕੇਵਲ ਜ਼ਰੂਰੀ ਵਸਤਾਂ ਦੀ ਸਪਲਾਈ ਦੀਆਂ ਦੁਕਾਨਾਂ ਹੀ ਖੋਲੀਆਂ ਜਾਣਗੀਆਂ। ਦਵਾਈਆਂ ਦੀਆਂ ਦੁਕਾਨਾਂ ਅਤੇ ਲੰਬਾਰਟਰੀਆਂ ਹਫਤੇ ਦੇ ਸਾਰੇ ਦਿਨ ਖੁੱਲੀਆਂ ਰਹਿਣਗੀਆਂ।ਜਿਲ੍ਹੇ ਵਿਚਲੀਆਂ ਸ਼ਰਾਬ ਦੀਆਂ ਸਾਰੀਆਂ ਦੁਕਾਨਾਂ ਸਵੇਰੇ 9:00 ਵਜੇ ਤੋਂ ਸ਼ਾਮ 5.00 ਵਜੇ ਤੱਕ ਹਫਤੇ ਦੇ ਸਾਰੇ ਦਿਨ ਖੁਲੀਆਂ ਰਹਿਣਗੀਆਂ ਪਰ ਅਹਾਤੇ ਬੰਦ ਰਹਿਣਗੇ।
ਕੋਈ ਵੀ ਵਿਅਕਤੀ ਕੋਵਿਡ ਸਬੰਧੀ ਨੈਗਟਿਵ ਰਿਪੋਰਟ ਜੋ 72 ਘੰਟੇ ਤੋਂ ਵੱਧ ਪੁਰਾਣੀ ਨਾ ਹੋਵੇ ਜਾਂ ਵੈਕਸੀਨੇਸ਼ਨ, ਘੱਟੋ ਘੱਟ ਇੱਕ ਡੋਜ ਸਬੰਧੀ ਸਰਟੀਫਿਕੇਟ ਜੋ ਕਿ ਦੋ ਹਫਤੇ ਪਹਿਲਾਂ ਦਾ ਹੋਵੇ ਤੋ ਬਿਨਾਂ ਹਵਾਈ ਯਾਤਰਾ, ਰੇਲ ਯਾਤਰਾ ਜਾਂ ਸੜਕ ਰਾਹੀ ਜ਼ਿਲ੍ਹੇ ਵਿੱਚ ਦਾਖਲ ਨਹੀਂ ਹੋ ਸਕਦਾ।
ਸਮਾਜਿਕ,ਸਭਿਆਚਾਰਕ,ਰਾਜਨੀਤਿਕ ਅਤੇ ਖੇਡਾਂ ਦੀ ਇਕੱਤਰਤਾ ਅਤੇ ਇਨ੍ਹਾਂ ਨਾਲ ਸਬੰਧਤ ਸਮਾਗਮਾਂ ਅਤੇ ਸਰਕਾਰੀ ਸਮਾਗਮਾਂ ਤੇ ਮੁਕੰਮਲ ਪਾਬੰਦੀ ਹੈ। ਜਿਨ੍ਹਾ ਵਿਅਕਤੀਆਂ ਵੱਲੋਂ ਕਿਤੇ ਵੀ ਭਾਰੀ ਇਕੱਠ ਵਿੱਚ ਸ਼ਮੂਲੀਅਤ ਕੀਤੀ ਗਈ ਹੋਵੇ ਉਹਨਾਂ ਨੂੰ ਆਪਣਾ ਕੋਵਿਡ ਟੈਸਟ ਕਰਵਾਉਣਾ ਅਤੇ ਪੰਜ ਦਿਨ ਆਪਣੇ ਘਰ ਇਕਾਂਤਵਾਸ ਵਿੱਚ ਰਹਿਣਾ ਲਾਜਮੀ ਹੈ।
ਜਿਨ੍ਹਾਂ ਥਾਵਾਂ ਤੇ ਕਰੋਨਾ ਦਾ ਪ੍ਰਭਾਵ ਜਿਆਦਾ ਹੋਵੇ ਉਥੇ ਮਾਈਕਰੋ ਕਨਟੇਨਮੈਂਟ ਵਿੱਚ ਵਾਧਾ ਕੀਤਾ ਜਾਵੇਗਾ ਅਤੇ ਇਨ੍ਹਾਂ ਥਾਵਾਂ ਤੇ ਮੁਕੰਮਲ ਨਿਗਰਾਨੀ ਰੱਖਣ ਲਈ ਸਪੈਸ਼ਲ ਸਟਾਫ ਨਿਯੁਕਤ ਕੀਤਾ ਜਾਵੇਗਾ। ਸਾਰੇ ਵਿਦਿਅਕ ਅਦਾਰੇ ਜਿਵੇਂ ਸਕੂਲ,ਕਾਲਜ ਬੰਦ ਰਹਿਣਗੇ ਪਰ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲ ਸਕਣਗੇ।
ਸਾਰੇ ਪ੍ਰਾਈਵੇਟ ਦਫਤਰ ਸਮੇਤ ਸਰਵਿਸ ਇੰਡਸਟ੍ਰੀ ਜਿਵੇਂ ਕਿ ਆਰਕੀਟੈਕਟ, ਚਾਰਟਰਡ ਅਕਾਊਂਟੈਂਟ, ਬੀਮਾ ਕੰਪਨੀਆਂ ਆਦਿ ਘਰ ਤੋਂ ਕੰਮ ਕਰ ਸਕਣਗੀਆਂ।