ਪੰਜਾਬ ਸਕੂਲ ਸਿੱਖਿਆ ਬੋਰਡ ਨੇ 17 ਮਈ ਸੋਮਵਾਰ ਨੂੰ 8ਵੀਂ ਤੇ 10ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰਨ ਤੋਂ ਬਾਅਦ ਅੱਜ 5ਵੀਂ ਸ਼੍ਰੇਣੀ ਦੀ ਸਲਾਨਾ ਪ੍ਰੀਖਿਆ ਮਾਰਚ 2021 ਦਾ ਨਤੀਜਾ ਅੱਜ ਐਲਾਨ ਦਿੱਤਾ ਹੈ।
5ਵੀਂ ਸ਼੍ਰੇਣੀ ਦੇ ਨਤੀਜਿਆਂ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ 5 ਵੀਂ ਸ਼੍ਰੇਣੀ ਦੇ ਕੁਲ 3,14,472 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿਚੋਂ 313712 ਪ੍ਰੀਖਿਆਰਥੀ ਪਾਸ ਹੋਏ।
5 ਵੀਂ ਸ਼੍ਰੇਣੀ ਦਾ ਪਾਸ ਫ਼ੀਸਦੀ 99.76 ਰਿਹਾ । ਉਨ੍ਹਾਂ ਦੱਸਿਆ ਕਿ ਲੜਕੀਆਂ ਦਾ ਪਾਸ ਫ਼ੀਸਦੀ 99.80 ਰਿਹਾ ਜਦਕਿ ਲੜਕਿਆਂ ਦਾ ਪਾਸ ਫ਼ੀਸਦੀ 99.73 ਰਿਹਾ।
ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਪੰਜਵੀਂ ਜਮਾਤ ਨਾਲ ਸਬੰਧਤ 4 ਵਿਸ਼ਿਆਂ ਦੀਆਂ ਪ੍ਰੀਖਿਆਵਾਂ ਲੈ ਲਈਆਂ ਗਈਆਂ ਸਨ ਤੇ ਇਨ੍ਹਾਂ ਵਿਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਹੀ ਨਤੀਜਾ ਐਲਾਨਿਆ ਗਿਆ ਹੈ। ਕੋਰੋਨਾ ਮਹਾਮਾਰੀ ਕਾਰਨ ਸਵਾਗਤ ਜ਼ਿੰਦਗੀ ਤੇ ਗਣਿਤ ਦਾ ਪੇਪਰ ਨਹੀਂ ਹੋ ਸਕਿਆ ਸੀ।