*ਈਐਸਆਈਸੀ ਹਸਪਤਾਲਾਂ ਲਈ ਕੋਵਿਡ -19 ਸਹੂਲਤ ਦਾ ਡੈਸ਼ਬੋਰਡ ਤਿਆਰ*
ਐਸ.ਏ.ਐਸ.ਨਗਰ, 18 ਮਈ:
ਆਪਣੀ ਸਮਾਜਿਕ ਜ਼ਿੰਮੇਵਾਰੀ ਨੂੰ ਪੂਰਾ ਕਰਨ ਦੇ ਯਤਨ ਵਿੱਚ ਈਐਸਆਈਸੀ ਨੇ ਮੌਜੂਦਾ ਮਹਾਂਮਾਰੀ ਦੌਰਾਨ ਨਾਗਰਿਕ ਕੇਂਦਰਿਤ ਸੇਵਾਵਾਂ ਵਿੱਚ ਵਾਧਾ ਕਰਨ ਅਤੇ ਜਾਣਕਾਰੀ ਦੇ ਪ੍ਰਸਾਰ ਲਈ ਇੱਕ ਹੋਰ ਕਦਮ ਚੁੱਕਿਆ ਹੈ। ਇਹ ਜਾਣਕਾਰੀ ਕਰਮਚਾਰੀ ਰਾਜ ਬੀਮਾ ਨਿਗਮ ਦੇ ਅਧਿਕਾਰਤ ਬੁਲਾਰੇ ਨੇ ਦਿੱਤੀ।
ਇਸ ਸਮੇਂ ਕੋਵਿਡ ਦੇਖਭਾਲ ਲਈ ਬੈਡਾਂ ਦੀ ਗਿਣਤੀ ਵਾਧਾ ਕਰਨ ਦੀ ਸਖਤ ਜਰੂਰਤ ਹੈ। ਈਐਸਆਈ ਦੀਆਂ ਕਈ ਸਿਹਤ ਸਹੂਲਤਾਂ ਜੋ ਇਸ ਦੇ ਲਾਭਪਾਤਰੀਆਂ ਲਈ ਸਨ, ਦੇਸ਼ ਦੇ ਨਾਗਰਿਕਾਂ ਲਈ ਕੋਵਿਡ ਸੇਵਾਵਾਂ ਪ੍ਰਦਾਨ ਕਰਨ ਲਈ ਖੋਲ੍ਹੀਆਂ ਗਈਆਂ ਹਨ। ਕੁਝ ਈਐਸਆਈ ਸੰਸਥਾਵਾਂ ਕੋਵਿਡ ਮਰੀਜ਼ਾਂ ਨੂੰ ਸਮਰਪਿਤ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਹਨ। ਸਾਡੇ ਬਹਾਦਰ ਡਾਕਟਰੀ ਪੇਸ਼ੇਵਰ ਅਤੇ ਦੂਸਰੇ ਫਰੰਟਲਾਈਨ ਕਰਮਚਾਰੀ ਕੋਵਿਡ ਮਰੀਜਾਂ ਦੀ ਜਾਨ ਬਚਾਉਣ ਲਈ 24*7 ਸੇਵਾਵਾਂ ਨਿਭਾ ਰਹੇ ਹਨ। ਇਨ੍ਹਾਂ ਕੋਵਿਡ ਈਐਸਈ ਸੰਸਥਾਵਾਂ ਵਿੱਚ ਨਾ ਸਿਰਫ ਜ਼ਿੰਮੇਵਾਰ ਨਾਗਰਿਕ ਵਜੋਂ ਬਲਕਿ “ਮਨੁੱਖਤਾ ਦੀ ਸੇਵਾ, ਰੱਬ ਦੀ ਸੇਵਾ” ਦੇ ਮੰਤਵ ਨਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।
ਪੰਜਾਬ ਦੇ ਹਰ ਜ਼ਿਲ੍ਹੇ ਦੀ ਕਰੋਨਾ ਦੇਖੋ ਇਥੇ
ਮੰਗ ਅਤੇ ਸਪਲਾਈ ਦੇ ਪਾੜੇ ਦੇ ਕਾਰਨ, ਕੋਵਿਡ ਦੇਖਭਾਲ ਲਈ ਬੈੱਡ ਉਪਲਬਧ ਨਹੀਂ ਹਨ। ਭਾਵੇਂ ਬੈੱਡ ਉਪਲਬਧ ਹਨ ਪਰ ਉਹ ਵੀ ਅਸਲ ਸਮੇਂ ਦੀ ਜਾਣਕਾਰੀ ਲੋੜਵੰਦਾਂ ਅਤੇ ਐਮਰਜੈਂਸੀ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਆਸਾਨੀ ਨਾਲ ਉਪਲਬਧ ਨਹੀਂ ਹਨ। ਈਐਸਆਈਸੀ ਦੀ ਆਈਸੀਟੀ ਟੀਮ ਨੇ ਲੋੜੀਂਦੇ ਨਾਗਰਿਕ ਦੀ ਭਾਲ ਜਾਂ ਇੱਕ ਬੈਡ ਸਬੰਧੀ ਮਦਦ ਕਰਨ ਲਈ ਖਾਕਾ ਬਣਾਉਣ ਅਤੇ ਰਿਕਾਰਡ ਸਮੇਂ ਵਿੱਚ ਇੱਕ ਡੈਸ਼ਬੋਰਡ ਤਿਆਰ ਕਰਨ ਲਈ ਅਣਥੱਕ ਮਿਹਨਤ ਕੀਤੀ ਹੈ। ਭਾਗੀਦਾਰ ਈਐਸਆਈ ਸਿਹਤ ਸੰਸਥਾਵਾਂ ਨਿਯਮਿਤ ਤੌਰ ‘ਤੇ ਡਾਟਾ ਅਪਡੇਟ ਕਰ ਰਹੀਆਂ ਹਨ। ਇਸ ਡੈਸ਼ਬੋਰਡ ਦੁਆਰਾ ਨਾਗਰਿਕ ਈਐਸਆਈ ਸਿਹਤ ਸੰਸਥਾ ਵਿੱਚ ਜਾ ਸਕਣਗੇ ਅਤੇ ਉਥੇ ਬੈੱਡ ਦੀ ਸਥਿਤੀ ਨੂੰ ਵੇਖ ਸਕਣਗੇ ਅਤੇ ਸੇਵਾਵਾਂ ਲੈ ਸਕਣਗੇ। ਕੋਵਿਡ ਸਹੂਲਤ ਡੈਸ਼ਬੋਰਡ ਲਈ ਲਿੰਕ https://www.esic.in/Dashboard/CovidDashBoard.aspxa ‘ਤੇ ਉਪਲਬਧ ਕਰਾਇਆ ਗਿਆ ਹੈ।