ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਵੇਂ ਦਿਸ਼ਾ—ਨਿਰਦੇਸ਼ ਜਾਰੀ * 16 ਮਈ ਤੋਂ 31 ਮਈ ਤੱਕ ਰਹਿਣਗੇ ਲਾਗੂ



ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਵੇਂ ਦਿਸ਼ਾ—ਨਿਰਦੇਸ਼ ਜਾਰੀ

* 16 ਮਈ ਤੋਂ 31 ਮਈ ਤੱਕ ਰਹਿਣਗੇ ਲਾਗੂ



ਮਾਨਸਾ, 15 ਮਈ : 

ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀ ਮਹਿੰਦਰ ਪਾਲ ਨੇ ਕੋਵਿਡ—19 ਦੇ ਵਧ ਰਹੇ ਪਸਾਰ ਦੇ ਮੱਦੇਨਜ਼ਰ ਜਿ਼ਲ੍ਹੇ ਅੰਦਰ ਦੁਕਾਨਾਂ ਆਦਿ ਦੇ ਖੁਲ੍ਹਣ ਸੰਬੰਧੀ ਪਹਿਲਾਂ ਤੋਂ ਜਾਰੀ ਹੁਕਮਾਂ ਦੀ ਲਗਾਤਾਰਤਾ ਵਿੱਚ ਨਵੇਂ ਹੁਕਮ ਜਾਰੀ ਕੀਤੇ ਹਨ, ਜੋ ਕਿ ਜਿ਼ਲ੍ਹਾ ਮਾਨਸਾ ਵਿਖੇ 16 ਮਈ ਤੋਂ 31 ਮਈ ਤੱਕ ਲਾਗੂ ਰਹਿਣਗੇ।

ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਜਿ਼ਲ੍ਹੇ ਅੰਦਰ ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਰਹੇਗਾ ਅਤੇ ਹਰ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹਫ਼ਤਾਵਰੀ ਕਰਫਿਊ ਸਖ਼ਤੀ ਨਾਲ ਲਾਗੂ ਰੱਖਿਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਦੌਰਾਨ ਗੈਰ—ਜ਼ਰੂਰੀ ਗਤੀਵਿਧੀਆਂ ਬੰਦ ਰਹਿਣਗੀਆਂ ਜਦਕਿ ਜ਼ਰੂਰੀ ਗਤੀਵਿਧੀਆਂ ਨੂੰ ਇਸ ਕਰਫਿਊ ਦੌਰਾਨ ਛੂਟ ਹੋਵੇਗੀ।

ਜਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਕੋਈ ਵੀ ਵਿਅਕਤੀ ਚਾਹੇ ਉਹ ਹਵਾਈ, ਰੇਲ ਜਾਂ ਸੜਕ ਯਾਤਰਾ ਰਾਹੀਂ ਜਿਲ੍ਹਾ ਮਾਨਸਾ ਵਿੱਚ ਆਵੇਗਾ, ਉਸ ਕੋਲ ਕੋਰੋਨਾ ਦੀ ਨੈਗੇਟਿਵ ਰਿਪੋਰਟ ਜੋ 72 ਘੰਟਿਆਂ ਤੋਂ ਪੁਰਾਣੀ ਨਾ ਹੋਵੇ ਜਾਂ ਵੈਕਸੀਨੇਸ਼ਨ ਸਰਟੀਫਿਕੇਟ (ਘੱਟੋ—ਘੱਟ ਇੱਕ ਡੋਜ਼) 2 ਹਫ਼ਤੇ ਪੁਰਾਣੀ ਜ਼ਰੂਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਬਲਿਕ ਟਰਾਂਸਪੋਰਟ (ਬੱਸ, ਟੈਕਸੀ, ਆਟੋ) ਵਿੱਚ 50 ਫੀਸਦੀ ਸਵਾਰੀਆਂ ਹੀ ਹੋਣੀਆਂ ਚਾਹੀਦੀਆਂ ਹਨ। ਸਾਰੇ ਬਾਰ, ਸਿਨੇਮਾ ਹਾਲ, ਜਿਮ, ਸਪਾਸ, ਸਵੀਮਿੰਗ ਪੂਲਜ਼, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ ਬੰਦ ਰਹਿਣਗੇ। 

 ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਰੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 6 ਵਜੇ ਤੋਂ ਦੁਪਹਿਰ 1 ਵਜੇ ਤੱਕ ਖੋਲ੍ਹਣ ਦੀ ਛੋਟ ਦਿੱਤੀ ਗਈ ਹੈ।ਜਦਕਿ ਹਰ ਤਰ੍ਹਾਂ ਦੀਆਂ ਦਵਾਈਆਂ ਦੀਆਂ ਦੁਕਾਨਾਂ (ਥੋਕ ਅਤੇ ਪ੍ਰਚੂਨ), ਹਰ ਤਰ੍ਹਾਂ ਦੀਆਂ ਮੈਡੀਕਲ ਗਤੀਵਿਧੀਆਂ, ਪੈਟਰੋਲ—ਡੀਜ਼ਲ ਪੰਪ ਹਫ਼ਤੇ ਦੇ ਸਾਰੇ ਦਿਨ ਖੁੱਲ੍ਹੇ ਰਹਿ ਸਕਦੇ ਹਨ।  

ਜਿ਼ਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਫਲ ਅਤੇ ਸਬਜ਼ੀਆਂ ਦੀਆਂ ਥੋਕ (ਹੋਲਸੇਲ) ਦੀਆਂ ਮੰਡੀਆਂ ਸਵੇਰੇ 10 ਵਜੇ ਤੱਕ ਬੰਦ ਕਰ ਦਿੱਤੀਆਂ ਜਾਣ ਅਤੇ ਫਲ ਤੇ ਸਬਜ਼ੀਆਂ ਦੀਆਂ ਰਿਟੇਲ ਦੀਆਂ ਦੁਕਾਨਾਂ ਦੁਪਹਿਰ 2 ਵਜੇ ਤੱਕ ਬੰਦ ਕਰ ਦਿੱਤੀਆਂ ਜਾਣ। ਕੋਈ ਵੀ ਰੇਹੜੀ ਚਾਲਕ ਇੱਕ ਥਾਂ 'ਤੇ ਅੱਡਾ ਲਗਾ ਕੇ ਫਲ ਅਤੇ ਸਬਜ਼ੀਆਂ ਨਹੀਂ ਵੇਚਣਗੇ ਅਤੇ ਗਲੀਆਂ ਆਦਿ ਵਿੱਚ ਤੁਰ—ਫਿਰ ਕੇ ਸ਼ਾਮ 5 ਵਜੇ ਤੱਕ ਵੇਚ ਸਕਣਗੇ। 

ਦੁੱਧ ਡੇਅਰੀ ਅਤੇ ਦੁੱਧ ਵਿਕਰੇਤਾ ਸ਼ਾਮ 5 ਵਜੇ ਤੋਂ ਸ਼ਾਮ 7 ਵਜੇ ਤੱਕ ਹੋਮ ਡਿਲੀਵਰੀ ਕਰ ਸਕਣਗੇ।


ਸਾਰੇ ਰੈਸਟੋਰੈਂਟ (ਸਮੇਤ ਹੋਟਲ), ਕੈਫੇ, ਕੌਫ਼ੀ ਸ਼ੌਪ, ਫਾਸਟ ਫੂਡ ਆਊਟਲੈਟਸ, ਢਾਬੇ ਆਦਿ ਗ੍ਰਾਹਕਾਂ ਨੂੰ ਉਥੇ ਬਿਠਾ ਕੇ ਨਹੀਂ ਖੁਆ ਸਕਣਗੇ ਅਤੇ ਨਾ ਹੀ ਲਿਜਾਉਣ ਦੀ ਪ੍ਰਵਾਨਗੀ ਹੋਵੇਗੀ ਪਰ ਹੋਮ ਡਿਲੀਵਰੀ ਸ਼ਾਮ 7 ਵਜੇ ਤੱਕ ਕੀਤੀ ਜਾ ਸਕਦੀ ਹੈ। 

ਸਾਰੇ ਹਫ਼ਤਾਵਰੀ ਬਜ਼ਾਰ (ਆਪਣੀ ਮੰਡੀ ਆਦਿ) ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਸਮਾਜਿਕ, ਸਭਿਆਚਾਰਕ ਅਤੇ ਖੇਡ ਇੱਕਠਾਂ ਅਤੇ ਇਨ੍ਹਾਂ ਨਾਲ ਸਬੰਧਤ ਸਮਾਗਮਾਂ 'ਤੇ ਮੁਕੰਮਲ ਰੋਕ ਲਗਾਈ ਜਾਂਦੀ ਹੈ। 

ਜਿ਼ਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜੋ ਵਿਅਕਤੀ ਕਿਸੇ ਵੀ ਇੱਕਠ ਵਾਲੀਆਂ ਥਾਵਾਂ (ਧਾਰਮਿਕ, ਰਾਜਨੀਤਿਕ, ਸਮਾਜਿਕ)'ਤੇ ਜਾਵੇਗਾ ਉਸਨੂੰ 5 ਦਿਨਾਂ ਲਈ ਘਰ ਵਿੱਚ ਇਕਾਂਤਵਾਸ ਕੀਤਾ ਜਾਵੇਗਾ ਅਤੇ ਪ੍ਰੋਟੋਕਾਲ ਮੁਤਾਬਕ ਉਸਦਾ ਟੈਸਟ ਕਰਵਾਇਆ ਜਾਵੇਗਾ। 




ਸਾਰੇ ਪ੍ਰਾਈਵੇਟ ਦਫ਼ਤਰਾਂ ਸਮੇਤ ਸਰਵਿਸ ਇੰਡਸਟਰੀ ਜਿਵੇਂ ਆਰਕੀਟੈਕਟ, ਚਾਰਟਡ ਅਕਾਊਂਟੈਂਟ, ਬੀਮਾ ਕੰਪਨੀਆਂ ਆਦਿ ਸਿਰਫ਼ ਘਰਾਂ ਤੋਂ ਕੰਮ ਕਰਨਾ ਯਕੀਨੀ ਬਣਾਉਣ। 


ਜਿ਼ਲ੍ਹੇ ਵਿੱਚ ਬੈਂਕ ਸੇਵਾਵਾਂ ਸੋਮਵਾਰ ਤੋਂ ਸ਼ਨੀਵਾਰ ਤੱਕ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ 50 ਪ੍ਰਤੀਸ਼ਤ ਕਰਮਚਾਰੀਆਂ ਨਾਲ ਪ੍ਰਦਾਨ ਕੀਤੀਆਂ ਜਾ ਸਕਣਗੀਆਂ।

ਸਾਰੇ ਚਾਰ ਪਹੀਆ ਵਾਹਨਾਂ ਸਮੇਤ ਕਾਰ ਅਤੇ ਟੈਕਸੀ ਵਿੱਚ 2 ਤੋਂ ਵੱਧ ਸਵਾਰੀਆਂ ਨਹੀਂ ਬੈਠਣਗੀਆਂ, ਜਦਕਿ ਮਰੀਜ਼ਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਵਾਹਨਾਂ ਨੂੰ ਇਸ ਤੋਂ ਛੋਟ ਹੋਵੇਗੀ।

ਸਕੂਟਰ ਅਤੇ ਮੋਟਰਸਾਈਕਲ 'ਤੇ ਇੱਕ ਤੋਂ ਵੱਧ ਸਵਾਰ ਨਹੀਂ ਹੋਵੇਗਾ ਪਰ ਇਕੋ ਪਰਿਵਾਰ ਅਤੇ ਇੱਕੋ ਘਰ ਵਿੱਚ ਰਹਿਣ ਵਾਲੇ ਵਿਅਕਤੀਆਂ ਨੂੰ ਇਸ ਤੋਂ ਛੋਟ ਹੋਵੇਗੀ।

ਜਿ਼ਲ੍ਹਾ ਮੈਜਿਸਟਰੇਟ ਨੇ ਹਦਾਇਤ ਕੀਤੀ ਹੈ ਕਿ ਧਾਰਮਿਕ ਸਥਾਨ ਰੋਜ਼ਾਨਾ ਸ਼ਾਮ 6 ਵਜੇ ਤੱਕ ਬੰਦ ਹੋ ਜਾਣੇ ਚਾਹੀਦੇ ਹਨ ਅਤੇ ਗੁਰੂਦੁਆਰਾ, ਮੰਦਿਰ, ਮਸਜਿਦ ਅਤੇ ਚਰਚ ਆਦਿ ਵਿੱਚ ਇੱਕਠ ਨਾ ਕੀਤਾ ਜਾਵੇ। 


ਪਿੰਡਾਂ ਵਿੱਚ ਨਾਈਟ ਕਰਫਿਊ ਅਤੇ ਵੀਕੈਂਡ ਕਰਫਿਊ ਦੀ ਪਾਲਣਾ ਹਿੱਤ ਠੀਕਰੀ ਪਹਿਰੇ ਲਗਾਏ ਜਾਣ।


ਵਿਆਹ—ਸ਼ਾਦੀ, ਸਸਕਾਰ ਅਤੇ ਭੋਗ ਸਮੇਂ 10 ਤੋਂ ਵਧੇਰੇ ਵਿਅਕਤੀ ਨਹੀਂ ਹੋਣੇ ਚਾਹੀਦੇ। 


ਇਸ ਦੇ ਨਾਲ ਹੀ ਜਿ਼ਲ੍ਹੇ ਅੰਦਰ ਹਰ ਤਰ੍ਹਾਂ ਦੇ ਰਾਜਨੀਤਿਕ ਇੱਕਠ 'ਤੇ ਪਾਬੰਦੀ ਲਗਾਈ ਜਾਂਦੀ ਹੈ। 


ਕੋਰੋਨਾ ਅਪਡੇਟ ਪੰਜਾਬ ਜ਼ਿਲ੍ਹਾ ਵਾਇਜ ਦੇਖੋ ਇਥੇ



ਸਾਰੇ ਵਿੱਦਿਅਕ ਅਦਾਰੇ ਜਿਵੇਂ ਸਕੂਲ—ਕਾਲਜ ਬੰਦ ਰਹਿਣਗੇ ਅਤੇ ਸਰਕਾਰੀ ਸਕੂਲਾਂ ਦਾ ਸਟਾਫ਼ ਸਕੂਲਾਂ ਵਿੱਚ ਡਿਊਟੀ ਕਰ ਸਕੇਗਾ।

ਯੂਨੀਅਨ ਅਤੇ ਧਾਰਮਿਕ ਆਗੂ ਕਿਸੇ ਵੀ ਤਰ੍ਹਾਂ ਦਾ ਇੱਕਠ ਨਹੀਂ ਕਰਨਗੇ ਅਤੇ ਪੈਟਰੋਲ ਪੰਪ ਅਤੇ ਮਾਲਜ਼ (ਸੁਪਰਮਾਰਕਿਟ)'ਤੇ ਹਦਾਇਤਾਂ ਅਨੁਸਾਰ ਸੀਮਤ ਗਿਣਤੀ ਵਿੱਚ ਹੀ ਹਾਜ਼ਰ ਰਹਿ ਸਕਣਗੇ। 


ਆਕਸੀਜਨ ਸਿਲੰਡਰਾਂ ਦਾ ਭੰਡਾਰ ਕਰਨ ਵਾਲਿਆਂ ਖਿ਼ਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।


ਉਨ੍ਹਾਂ ਕਿਹਾ ਕਿ ਸੜਕਾਂ ਅਤੇ ਗਲੀਆਂ ਵਿੱਚ ਵਸਤਾਂ ਵੇਚਣ ਵਾਲਿਆਂ ਜਿਵੇਂ ਕਿ ਰੇਹੜੀ ਵਾਲਿਆਂ ਦੇ ਆਰ.ਟੀ.—ਪੀ.ਸੀ.ਆਰ. ਟੈਸਟ ਕਰਵਾਉਣੇ ਯਕੀਨੀ ਬਣਾਏ ਜਾਣ ਅਤੇ ਟੈਸਟਿੰਗ ਪ੍ਰਕਿਰਿਆ ਲਈ ਟੈ੍ਰਫਿਕ ਪੁਲਿਸ ਅਤੇ ਸਿਹਤ ਟੀਮਾਂ ਆਪਸੀ ਤਾਲਮੇਲ ਰੱਖਣ। 


ਉਨ੍ਹਾਂ ਕਿਹਾ ਕਿ ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁਲ੍ਹੇ ਰਹਿਣਗੇ।


ਸ਼ਰਾਬ ਦੀ ਵਿਕਰੀ ਵਾਲੀਆਂ ਰਿਟੇਲ ਤੇ ਹੋਲਸੇਲ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੀਆਂ ਰੱਖੀਆਂ ਜਾ ਸਕਦੀਆਂ ਹਨ ਪਰ ਅਹਾਤੇ ਨਹੀਂ ਖੋਲ੍ਹੇ ਜਾਣਗੇ। 


 ਜਿ਼ਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਇਸ ਤੋਂ ਇਲਾਵਾ ਕੁਝ ਜ਼ਰੂਰੀ ਗਤੀਵਿਧੀਆਂ ਨੂੰ ਇਸ ਕਰਫਿਊ ਦੌਰਾਨ ਛੋਟ ਦਿੱਤੀ ਗਈ ਹੈ। 


ਉਨ੍ਹਾਂ ਕਿਹਾ ਕਿ ਹਸਪਤਾਲ, ਪਸ਼ੂ ਹਸਪਤਾਲ ਅਤੇ ਸਾਰੀਆਂ ਪਬਲਿਕ ਅਤੇ ਪ੍ਰਾਈਵੇਟ ਸੈਕਟਰ ਵਿੱਚ ਦਵਾਈਆਂ ਅਤੇ ਮੈਡੀਕਲ ਉਪਕਰਣ ਉਤਪਾਦਨ ਕਰਨ ਅਤੇ ਸਪਲਾਈ ਕਰਨ ਵਾਲੀਆਂ ਸੰਸਥਾਵਾਂ ਨੂੰ ਛੋਟ ਹੋਵੇਗੀ। ਇਸ ਤੋਂ ਇਲਾਵਾ ਅਜਿਹੀਆਂ ਗਤੀਵਿਧੀਆਂ ਨਾਲ ਸਬੰਧਤ ਕਾਮਿਆਂ ਨੂੰ ਟਰਾਂਸਪੋਰਟੇਸ਼ਨ ਦੀ ਆਗਿਆ ਹੋਵੇਗੀ ਪਰ ਉਨ੍ਹਾਂ ਕੋਲ ਪਛਾਣ ਪੱਤਰ ਹੋਣਾ ਲਾਜ਼ਮੀ ਹੋਵੇਗਾ।ਉਨ੍ਹਾਂ ਕਿਹਾ ਕਿ ਈ—ਕਾਮਰਸ ਅਤੇ ਸਾਰੀਆਂ ਵਸਤਾਂ ਦੀ ਮੂਵਮੈਂਟ, ਸ਼ਹਿਰੀ ਅਤੇ ਪੇਂਡੂ ਇਲਾਕੇ ਵਿੱਚ ਨਿਰਮਾਣ ਕਾਰਜਾਂ ਨਾਲ ਸਬੰਧਤ ਗਤੀਵਿਧੀਆਂ, ਖੇਤੀਬਾੜੀ ਸਮੇਤ ਖਰੀਦ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਟਰਨਰੀ ਸੇਵਾਵਾਂ ਜਾਰੀ ਰਹਿਣਗੀਆਂ। ਉਨ੍ਹਾਂ ਕਿਹਾ ਕਿ ਟੈਲੀਕਾਮਨੀਕੇਸ਼ਨ, ਇੰਟਰਨੈਟ ਸਰਵਿਸ, ਬਰਾਡਕਾਸਟਿੰਗ ਤੇ ਕੇਬਲ ਸਰਵਿਸ, ਆਈ.ਟੀ. ਸੇਵਾਵਾਂ, ਪੈਟਰੋਲ ਪੰਪ ਅਤੇ ਪੈਟਰੋਲਿਅਮ ਉਤਪਾਦ, ਐਲ.ਪੀ.ਜੀ., ਪੈਟਰੋਲੀਅਮ ਅਤੇ ਗੈਸ ਰਿਟੇਲ ਅਤੇ ਸਟੋਰੇਜ ਆਊਟਲੈਟ, ਪਾਵਰ ਜਨਰੇਸ਼ਨ, ਟਰਾਂਸਮਿਸ਼ਨ ਅਤੇ ਵੰਡ ਇਕਾਈਆਂ ਅਤੇ ਸੇਵਾਵਾਂ, ਕੋਲਡ ਸਟੋਰੇਜ ਅਤੇ ਵੇਅਰਹਾਊਸ ਸਰਵਿਸਜ਼, ਸਾਰੇ ਬੈਂਕ/ਆਰ.ਬੀ.ਆਈ. ਸਰਵਿਸ, ਏ.ਟੀ.ਐਮ. ਕੈਸ਼ ਵੈਨਜ਼ ਅਤੇ ਕੈਸ਼ ਸੰਭਾਲਣ ਜਾਂ ਵੰਡ ਕਰਨ ਵਾਲੇ ਕਰਮਚਾਰਿਆਂ ਨੂੰ ਕਰਫਿਊ ਦੌਰਾਨ ਕੰਮ ਲਈ ਛੋਟ ਹੋਵੇਗੀ ਪਰੰਤੂ ਕਰਮਚਾਰੀ ਕੋਲ ਸਬੰਧਤ ਕੰਪਨੀ ਜਾਂ ਫਰਮ ਤੋਂ ਅਧਿਕਾਰਤ ਪਛਾਣ ਪੱਤਰ ਹੋਣਾ ਲਾਜ਼ਮੀ ਹੈ।

 ਸ਼੍ਰੀ ਮਹਿੰਦਰ ਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕੋਵਿਡ—19 ਸਬੰਧੀ ਹਦਾਇਤਾਂ ਜਿਵੇਂ 6 ਫੁੱਟ ਦੀ ਸਮਾਜਿਕ ਦੂਰੀ (ਦੋ ਗਜ਼ ਦੀ ਦੂਰੀ) , ਬਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਇੱਕਠ ਨਾ ਹੋਣ ਦੇਣਾ ਨੂੰ ਸਖ਼ਤੀ ਨਾਲ ਜਿ਼ਲ੍ਹੇ ਅੰਦਰ ਲਾਗੂ ਕਰਵਾਇਆ ਜਾਵੇ ਅਤੇ ਮਾਸਕ ਨਾ ਪਹਿਣਨ ਅਤੇ ਜਨਤਕ ਥਾਵਾਂ 'ਤੇ ਥੁੱਕ ਸੁੱਟਣ ਵਾਲਿਆਂ ਖਿ਼ਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਡਿਜਾਸਟਰ ਮੈਨੇਜਮੈਂਟ ਐਕਟ 2005 ਦੇ ਸੈਕਸ਼ਨ 51 ਤੋਂ 60 ਅਤੇ ਇੰਡੀਅਨ ਪੈਨਲ ਕੋਡ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends